27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਧੂਮਧਾਮ ਨਾਲ ਹੋਇਆ ਸੰਤ ਕਬੀਰ ਸਾਲਾਨਾ ਸਤਿਸੰਗ ਸਮਾਗਮ

ਅਜੀਤ ਡੈਸਕ 26-03-2026
ਅਹਿਮਦਗੜ੍ਹ, 25 ਮਾਰਚ (ਰਵਿੰਦਰ ਪੁਰੀ)-ਸੰਤ ਕਬੀਰ 25ਵਾਂ ਸਲਾਨਾ ਸਤਿਸੰਗ ਅਤੇ ਸ਼ੋਭਾ ਯਾਤਰਾ ਧੂਮਧਾਮ ਨਾਲ ਸੰਪੰਨ ਹੋਈ | ਉੱਤਰੀ ਭਾਰਤ 'ਚੋਂ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੇ ਕਬੀਰ ਪੰਥੀ ਸ਼ਰਧਾਲੂਆਂ ਨੇ ਸਮਾਗਮ 'ਚ ਹਿੱਸਾ ਲਿਆ ਅਤੇ ਕਬੀਰ ਬਾਣੀ ਦਾ ਗੁਣਗਾਨ ਕਰਦਿਆਂ ਸਾਰੇ ਸ਼ਹਿਰ ਅੰਦਰ ਸ਼ੋਭਾ ਯਾਤਰਾ ਕੱਢੀ | ਸੰਤ ਕਬੀਰ ਆਸ਼ਰਮ ਤੋਂ ਸ਼ੁਰੂ ਹੋਈ ਸ਼ੋਭਾ ਯਾਤਰਾ ਦਾਣਾ ਮੰਡੀ ਆ ਕੇ ਸਮਾਪਤ ਹੋਈ | ਜਿਸ ਦੌਰਾਨ ਸ਼ਹਿਰ ਦੀਆਂ ਸਮੂਹ ਸੰਸਥਾਵਾਂ ਦੇ ਆਗੂਆਂ ਅਤੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ | ਸ਼੍ਰੋਮਣੀ ਸੰਤ ਇੰਦਰਮਣੀ ਦੇ ਪਰਮ ਸੇਵਕ ਸੁਰਿੰਦਰ ਦਾਸ ਹਰਿਆਣਾ ਵਾਲਿਆਂ ਦੀ ਅਗਵਾਈ ਹੇਠ ਕਰਵਾਏ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਆਪ ਪਾਰਟੀ ਵਲੋਂ ਸਰਪੰਚ ਕੁਲਵੰਤ ਸਿੰਘ ਗੱਜਣਮਾਜਰਾ, ਹਲਕਾ ਦਾਖਾ ਸ਼੍ਰੋਮਣੀ ਅਕਾਲੀ ਦੇ ਇੰਚਾਰਜ ਜਸਕਰਨ ਸਿੰਘ ਦਿਉਲ, ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ, ਕਾਂਗਰਸ ਪਾਰਟੀ ਦੇ ਕਮਲਪ੍ਰੀਤ ਸਿੰਘ ਧਾਲੀਵਾਲ, ਸੁਮੀਤ ਸਿੰਘ ਮਾਨ, ਭਾਜਪਾ ਆਗੂ ਹੀਰਾ ਸਿੰਘ ਅਮਰਗੜ੍ਹ, ਨਗਰ ਕੌਂਸਲ ਪ੍ਰਧਾਨ ਵਿੱਕੀ ਸ਼ਰਮਾ, ਚੇਅਰਮੈਨ ਕਮਲਜੀਤ ਸਿੰਘ ਉੱਭੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ ਤੇ ਜਤਿੰਦਰ ਭੋਲਾ, ਸਾਲਾਸਰ ਸੇਵਾ ਮੰਡਲ ਦੇ ਆਗੂ ਆਨੰਦ ਮਿੱਤਲ, ਸੋਨੂੰ ਰਾਮਾਨੰਦ, ਅਨਿਲ ਗੋਇਲ, ਸੋਸ਼ਲ ਵੈੱਲਫੇਅਰ ਦੇ ਆਗੂ ਡਾ. ਸੁਨੀਤ ਹਿੰਦ, ਤਰਸੇਮ ਗਰਗ, ਸ਼ੀਬੂ ਕੰਗਣਵਾਲ, ਸੰਜੇ ਮਿੱਤਲ, ਗਊਸ਼ਾਲਾ ਦੇ ਪ੍ਰਧਾਨ ਸੁਰਿੰਦਰ ਕੁਮਾਰ, ਆੜ੍ਹਤੀ ਐਸੋ. ਦੇ ਪ੍ਰਧਾਨ ਮਨੋਜ ਸ਼ਰਮਾ, ਪ੍ਰਧਾਨ ਬੱਬੂ ਪੰਡਿਤ, ਸੋਨੂੰ ਸ਼ਰਮਾ, ਬਲਾਕ ਪ੍ਰਧਾਨ ਦੀਪਕ ਸ਼ਰਮਾ, ਕੌਂਸਲਰ ਵਿੱਕੀ ਟੰਡਨ, ਰਾਕੇਸ਼ ਸ਼ਾਹੀ, ਸਰਪੰਚ ਸੰਜੇ ਕਾਸ਼ੀ, ਸਰਪੰਚ ਨਿਰਭੈ ਸਿੰਘ ਨੰਗਲ, ਨਰੇਸ਼ ਭੁੱਟਾ, ਸੋਮੀ ਘਲੋਟੀ, ਗੋਪਾਲ ਕਿ੍ਸ਼ਨ ਟੋਨੀ, ਧਰਮਵੀਰ ਗਰਗ, ਆਤਮਾ ਰਾਮ ਭੁੱਟਾ, ਭਾਜਪਾ ਆਗੂ ਰਾਜਨ ਘਈ, ਸੁਰਜੀਤ ਗੋਗਨਾ, ਰਮੇਸ਼ ਚੰਦ ਘਈ, ਪ੍ਰਧਾਨ ਟਰੱਕ ਯੂਨੀਅਨ ਮਨਿੰਦਰਪਾਲ ਸਿੰਘ ਆਦਿ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਸੰਸਥਾ ਦੇ ਮੁੱਖ ਪ੍ਰਬੰਧਕ ਸੋਨੀ ਸੋਲੰਕੀ, ਦੀਪਕ ਕੁਮਾਰ, ਰਵੀ ਖੁੰਡੀਆ, ਜੈ ਦਿਆਲ, ਰਾਮ ਸਿੰਘ, ਸ਼ਾਮ ਲਾਲ, ਤਰੁਣ ਕੁਮਾਰ, ਬਜਰੰਗ ਲਾਲ, ਸੁਖਵੀਰ ਸੋਲੰਕੀ, ਸੁਭਾਸ਼ ਲਾਡਵਾਲ, ਹਰਬੰਸ ਕੁਮਾਰ ਆਦਿ ਨਿਗਰਾਨੀ ਹੇਠ ਸਮਾਗਮ ਧੂਮਧਾਮ ਨਾਲ ਹੋਇਆ |
ਪਿਛਲੀ ਖ਼ਬਰ ਹਲਕਾ ਇੰਚਾਰਜ ਦਿਓਲ ਨੇ ਨਿਭਾਇਆ ਵਾਅਦਾ, ਆਲੀਵਾਲ 'ਚ ਗਲੀਆਂ ਦੇ ਕੰਮ ਦੀ ਸ਼ੁਰੂਆਤ ਅਗਲੀ ਖ਼ਬਰ ਸ਼੍ਰੋਮਣੀ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ 5 ਤੋਂ-ਬਾਬਾ ਅਮਰਜੀਤ ਸਿੰਘ ਗਗੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।