01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਮਰਹੂਮ ਸਾਬਕਾ ਵਿਧਾਇਕ ਭੈਣੀ ਇਕ ਨਿਰਪੱਖ ਅਤੇ ਦੂਰ ਅੰਦੇਸ਼ੀ ਸੋਚ ਦੇ ਮਾਲਕ ਸਨ-ਸਿੱਧੂ

ਅਜੀਤ ਡੈਸਕ 01-02-2026
ਸਿੱਧਵਾਂ ਬੇਟ, 31 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਪੰਜਾਬ ਦੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਮਰਹੂਮ ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਦੇ ਗ੍ਰਹਿ ਵਿਖੇ ਪੁੱਜ ਕੇ ਉਨ੍ਹਾਂ ਦੇ ਪੁੱਤਰ ਤੇ ਪੰਜਾਬ ਖਾਦੀ ਬੋਰਡ ਦੇ ਸਾਬਕਾ ਵਾਈਸ ਚੇਅਰਮੈਨ ਮੇਜਰ ਸਿੰਘ ਭੈਣੀ ਅਤੇ ਭਤੀਜੇ ਡਾ: ਗੁਰਚਰਨ ਸਿੰਘ ਤੂਰ ਨਾਲ ਦੁੱਖ ਸਾਂਝਾ ਕਰਦੇ ਹੋਏ ਆਖਿਆ ਕਿ ਭਾਵੇਂ ਹਰ ਇਨਸਾਨ ਨੇ ਇਸ ਫਾਨੀ ਦੁਨੀਆਂ ਨੂੰ ਛੱਡ ਕੇ ਇਕ ਦਿਨ ਚਲੇ ਜਾਣਾ ਹੈ ਪਰ ਇਕ ਚੰਗੀ ਵਾਲੀ ਸ਼ਖ਼ਸੀਅਤ ਮਰਹੂਮ ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਵਰਗੇ ਇਨਸਾਨ ਦੇ ਸਦਾ ਲਈ ਚਲੇ ਜਾਣ ਨਾਲ ਸਮਾਜ ਨੂੰ ਜੋ ਘਾਟਾ ਪੈਂਦਾ ਹੈ ਉਸ ਨੂੰ ਕਦੇ ਵੀ ਪੂਰਿਆਂ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਆਖਿਆ ਕਿ ਮੈਂ ਆਪਣੀ ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ਵਿਚ ਨਹੀਂ ਪੁੱਜ ਸਕਿਆ ਸੀ | ਇਸ ਮੌਕੇ ਮੇਜਰ ਸਿੰਘ ਭੈਣੀ ਨੇ ਦੁੱਖ ਸਾਂਝਾ ਕਰਨ ਪੁੱਜੇ ਆਗੂਆਂ ਦਾ ਧੰਨਵਾਦ ਕੀਤਾ | ਇਸ ਮੌਕੇ ਹਰਪ੍ਰੀਤ ਸਿੰਘ ਧਾਲੀਵਾਲ, ਭਜਨ ਸਿੰਘ ਸਵੱਦੀ, ਦਵਿੰਦਰ ਸਿੰਘ ਗਰੇਵਾਲ ਗਗੜਾ, ਦਰਸ਼ਨ ਸਿੰਘ ਤੂਰ ਕੋਠੇ ਸ਼ੇਰਜੰਗ, ਲਾਲੀ ਕੈਨੇਡਾ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ 'ਜੀ ਰਾਮ ਜੀ' ਸਕੀਮ ਨੂੰ ਪਿੰਡਾਂ 'ਚ ਲਾਗੂ ਨਹੀਂ ਹੋਣ ਦੇਵਾਂਗੇ-ਜੱਗਾ ਹਿੱਸੋਵਾਲ, ਗੀਟਾ ਅਗਲੀ ਖ਼ਬਰ ਭਾਜਪਾ ਵਲੋਂ ਵਰਕਰਾਂ ਨੂੰ ਦਿੱਤੀਆਂ ਜ਼ਿੰਮੇਵਾਰੀਆਂ ਨਾਲ ਪਾਰਟੀ ਮਜ਼ਬੂਤ ਹੋਵੇਗੀ-ਸਨੀ ਕੈਂਥ/ਮਨਦੀਪ ਮੱਲਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।