17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸ਼ਿਵਾਲਿਕ ਮਾਡਲ ਸਕੂਲ ਜਗਰਾਉਂ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 24-01-2026
ਜਗਰਾਉਂ, 23 ਜਨਵਰੀ (ਵਿਨੋਦ ਕੁਮਾਰ)-ਸ਼ਿਵਾਲਿਕ ਮਾਡਲ ਸਕੂਲ ਜਗਰਾਉਂ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਵਿਚ ਮਾਂ ਸਰਸਵਤੀ ਦਾ ਪੂਜਨ, ਹਵਨ ਯੱਗ ਪੰਡਿਤ ਰਾਹੁਲ ਸ਼ਰਮਾ ਦੁਆਰਾ ਕਰਵਾਇਆ ਗਿਆ | ਜਿਸ ਵਿਚ ਸਕੂਲ ਦੇ ਸਾਰੇ ਕਲਾਸਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ | ਛੇਵੀਂ ਅਤੇ ਸੱਤਵੀਂ ਕਲਾਸ ਦੇ ਵਿਦਿਆਰਥੀਆਂ ਦੁਆਰਾ 'ਸਰਸਵਤੀ ਵੰਦਨਾ' ਦਾ ਗਾਇਨ ਕੀਤੀ ਗਈ | ਕਲਾਸ ਤੀਸਰੀ ਦੀਆਂ ਵਿਦਿਆਰਥਣਾਂ ਨੇ ਨਾਚ ਪੇਸ਼ ਕੀਤਾ | ਅੱਠਵੀਂ ਅਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਤੋਂ ਹਵਨ ਵਿਚ ਵਿਸ਼ੇਸ਼ ਰੂਪ ਵਿਚ ਆਹੂਤੀਆਂ ਪਵਾ ਕੇ ਉਨ੍ਹਾਂ ਦੀਆਂ ਬੋਰਡ ਪ੍ਰੀਖਿਆਵਾਂ ਵਿਚ ਅੱਵਲ ਆਉਣ ਲਈ ਸਰਸਵਤੀ ਮਾਂ ਤੋਂ ਪ੍ਰਾਰਥਨਾ ਕੀਤੀ ਗਈ | ਸਕੂਲ ਵਿਚ ਬਸੰਤ ਪੰਚਮੀ ਦੇ ਮੌਕੇ 'ਤੇ ਸਾਰੇ ਕਲਾਸਾਂ ਦੇ ਵਿਦਿਆਰਥੀ ਪੀਲੇ ਕੱਪੜੇ ਪਹਿਨ ਕੇ ਆਏ ਅਤੇ ਪੀਲੇ ਪਦਾਰਥ ਖਾਣ ਲਈ ਲੈ ਕੇ ਆਏ | ਸਕੂਲ ਦੇ ਡਾਇਰੈਕਟਰ ਡੀ.ਕੇ. ਸ਼ਰਮਾ, ਪਿ੍ੰਸੀਪਲ ਮੈਡਮ ਨੀਲਮ ਸ਼ਰਮਾ ਅਤੇ ਉੱਪ ਪ੍ਰਧਾਨ ਮੈਡਮ ਈਸ਼ਿਤਾ ਗੁਪਤਾ ਦੀ ਅਗਵਾਈ ਵਿਚ ਸਰਸਵਤੀ ਮਾਤਾ ਦੇ ਆਸ਼ੀਰਵਾਦ ਨਾਲ ਸਾਰਿਆਂ ਨੇ ਇਸ ਉਤਸਵ ਨੂੰ ਮਨਾ ਕੇ ਖੂਬ ਆਨੰਦ ਲਿਆ | ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਭਾਰੀ ਮੀਂਹ, ਹਲਕੀ ਗੜੇਮਾਰੀ ਨਾਲ ਖੇਤਾਂ 'ਚ ਆਲੂ ਦੀ ਫ਼ਸਲ ਦਾ ਭਾਰੀ ਨੁਕਸਾਨ ਅਗਲੀ ਖ਼ਬਰ ਦੇਹੜਕੇ ਦੇ ਸਵੇਰ ਦੇ ਦੋ ਬੱਸਾਂ ਦੇ ਟਾਈਮ ਬੰਦ ਹੋਣ ਕਾਰਨ ਵਿਦਿਆਰਥੀ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।