11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਕਾਲੇਵਾਲ ਬੀਤ ਦੇ ਕ੍ਰਿਕਟ ਟੂਰਨਾਮੈਂਟ ’ ਚ ਪੰਡੋਰੀ ਦੀ ਟੀਮ ਰਹੀ ਜੇਤੂ

ਬੀਣੇਵਾਲ, 10 ਨਵੰਬਰ (ਬੈਜ ਚੌਧਰੀ)-ਬਾਬਾ ਚਾਬਾ ਸਪੋਰਟਸ ਕਲੱਬ ਕਾਲੇਵਾਲ ਬੀਤ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦੇ ਆਖ਼ਰੀ ਦਿਨ ਫਾਈਨਲ ਮੁਕਾਬਲੇ ’ਚ ਪੰਡੋਰੀ ਦੀ ਟੀਮ ਨੇ ਜਿੱਤ ਪ੍ਰਾਪਤ ਕਰਕੇ ਟਰਾਫ਼ੀ ਅਤੇ 11 ਹਜ਼ਾਰ ਦੇ ਨਕਦ ਇਨਾਮ ਹਾਸਿਲ ਕੀਤਾ।

ਅਜੀਤ ਡੈਸਕ 11-11-2026
ਬੀਣੇਵਾਲ, 10 ਨਵੰਬਰ (ਬੈਜ ਚੌਧਰੀ)-ਬਾਬਾ ਚਾਬਾ ਸਪੋਰਟਸ ਕਲੱਬ ਕਾਲੇਵਾਲ ਬੀਤ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦੇ ਆਖ਼ਰੀ ਦਿਨ ਫਾਈਨਲ ਮੁਕਾਬਲੇ ’ਚ ਪੰਡੋਰੀ ਦੀ ਟੀਮ ਨੇ ਜਿੱਤ ਪ੍ਰਾਪਤ ਕਰਕੇ ਟਰਾਫ਼ੀ ਅਤੇ 11 ਹਜ਼ਾਰ ਦੇ ਨਕਦ ਇਨਾਮ ਹਾਸਿਲ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਟੂਰਨਾਮੈਂਟ ’ਚ ਸ਼ਿਰਕਤ ਕਰਦਿਆਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਬਾਬਾ ਚਾਬਾ ਸਪੋਰਟਸ ਕਲੱਬ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖ ਨੂੰ ਜਿੱਥੇ ਸਰੀਰਕ ਤੌਰ ’ਤੇ ਤੰਦਰੁਸਤ ਰੱਖਦੀਆਂ ਹਨ ਉੱਥੇ ਮਾਨਸਿਕ ਤੌਰ ’ਤੇ ਵੀ ਮਜ਼ਬੂਤੀ ਪ੍ਰਦਾਨ ਕਰਦੀਆਂ ਹਨ। ਇਸ ਮੌਕੇ ਜਗਦੇਵ ਸਿੰਘ ਗੜੀ ਮਾਨਸੋਵਾਲ, ਡਾ. ਤਰਲੋਕ ਸਿੰਘ ਨਾਗਪਾਲ, ਤਰਸੇਮ ਕਸਾਣਾ, ਸਾਬਕਾ ਸਰਪੰਚ ਮੰਗਤ ਸਿੰਘ ਦਿਆਲ, ਕਲੱਬ ਪ੍ਰਧਾਨ ਪਵਨ ਸਿੰਘ ਦਿਆਲ ਆਦਿ ਸਮੇਤ ਵੱਡੀ ਗਿਣਤੀ ’ਚ ਖੇਡ ਪ੍ਰੇਮੀ ਹਾਜ਼ਰ ਸਨ।
ਪਿਛਲੀ ਖ਼ਬਰ ਸਾਈਕਲਿਸਟ ਬਲਰਾਜ ਚੌਹਾਨ ਨੇ 300 ਕਿੱਲੋਮੀਟਰ 20 ਘੰਟੇ ਵਾਲੀ ਬਰੇਵਟ 13 ਘੰਟੇ ’ ਚ ਪੂਰੀ ਕੀਤੀ ਅਗਲੀ ਖ਼ਬਰ ਡੀ . ਏ . ਵੀ . ਕਾਲਜ ਹੁਸ਼ਿਆਰਪੁਰ ’ ਚ ਇਕ ਰੋਜ਼ਾ ਵਜ਼ੀਫ਼ਾ ਹੈਲਪ ਡੈਸਕ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।