10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਪ੍ਰਵਾਸੀ ਮਜ਼ਦੂਰ ਵਲੋਂ ਪਤਨੀ ਦਾ ਗਲਾ ਦਬਾ ਕੇ ਕਤਲ, ਮਾਮਲਾ ਦਰਜ

ਮੁਕੇਰੀਆਂ, 9 ਨਵੰਬਰ (ਰਾਮਗੜ੍ਹੀਆ)-ਮੁਕੇਰੀਆਂ ਪੁਲਿਸ ਨੇ ਪਤਨੀ ਦਾ ਗਲਾ ਦਬਾ ਕੇ ਮਾਰਨ ਵਾਲੇ ਪ੍ਰਵਾਸੀ ਮਜਦੂਰ ਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਅਜਾਨੇ ਸੋਹੇਲ ਅਲੀ ਪੁੱਤਰ ਮੁਹੰਮਦ ਵਾਸੀ ਪਿੰਡ ਚਪਾਚੋਰ ਥਾਣਾ ਅਬਾਦਪੁਰ ਜ਼ਿਲ੍ਹਾ ਕਟਿਹਾਰ ਬਿਹਾਰ ਨੇ ਦੱਸਿਆ ਕਿ ਮੇਰੀ ਭੈਣ ਰੁਬੀਨਾ ਖਾਤੂਨ 33 ਸਾਲ ਜਿਸ ਦਾ ਵਿਆਹ 12 ਸਾਲ ਪਹਿਲਾਂ ਜਹਾਦਉਲ ਇਸਲਾਮ ਪੁੱਤਰ ਮੁਸਲਿਮੁਦੀਨ ਅਹਿਮਦ ਵਾਸੀ ਪਿੰਡ ਮਲਿਕਪਾਰਾ ਥਾਣਾ ਚਾਚਲ ਜ਼ਿਲ੍ਹਾ ਮਾਲਦਾ ਪੱਛਮੀ ਬੰਗਾਲ ਨਾਲ ਹੋਇਆ ਸੀ ਅਤੇ ਉਸ ਦੇ 2 ਲੜਕੇ ਹਨ ।

ਅਜੀਤ ਡੈਸਕ 10-11-2026
ਮੁਕੇਰੀਆਂ, 9 ਨਵੰਬਰ (ਰਾਮਗੜ੍ਹੀਆ)-ਮੁਕੇਰੀਆਂ ਪੁਲਿਸ ਨੇ ਪਤਨੀ ਦਾ ਗਲਾ ਦਬਾ ਕੇ ਮਾਰਨ ਵਾਲੇ ਪ੍ਰਵਾਸੀ ਮਜਦੂਰ ਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਅਜਾਨੇ ਸੋਹੇਲ ਅਲੀ ਪੁੱਤਰ ਮੁਹੰਮਦ ਵਾਸੀ ਪਿੰਡ ਚਪਾਚੋਰ ਥਾਣਾ ਅਬਾਦਪੁਰ ਜ਼ਿਲ੍ਹਾ ਕਟਿਹਾਰ ਬਿਹਾਰ ਨੇ ਦੱਸਿਆ ਕਿ ਮੇਰੀ ਭੈਣ ਰੁਬੀਨਾ ਖਾਤੂਨ 33 ਸਾਲ ਜਿਸ ਦਾ ਵਿਆਹ 12 ਸਾਲ ਪਹਿਲਾਂ ਜਹਾਦਉਲ ਇਸਲਾਮ ਪੁੱਤਰ ਮੁਸਲਿਮੁਦੀਨ ਅਹਿਮਦ ਵਾਸੀ ਪਿੰਡ ਮਲਿਕਪਾਰਾ ਥਾਣਾ ਚਾਚਲ ਜ਼ਿਲ੍ਹਾ ਮਾਲਦਾ ਪੱਛਮੀ ਬੰਗਾਲ ਨਾਲ ਹੋਇਆ ਸੀ ਅਤੇ ਉਸ ਦੇ 2 ਲੜਕੇ ਹਨ । ਉਨ੍ਹਾਂ ਦੱਸਿਆ ਕਿ ਮੇਰੀ ਭੈਣ ਆਪਣੇ ਪਤੀ ਅਤੇ ਬੱਚਿਆਂ ਨਾਲ ਕਰੀਬ ਪਿਛਲੇ 5 ਸਾਲਾਂ ਤੋਂ ਫੱਤੂਵਾਲ ਰੋਡ ਮੁਕੇਰੀਆਂ ਵਿਖੇ ਕਿਰਾਏ ’ਤੇ ਰਹਿ ਰਹੀ ਹੈ ਅਤੇ ਪਿੰਡ ਮਹਿਉਦੀਨਪੁਰ ਦਲੇਲ ਵਿਚ ਗਲੀਆਂ-ਨਾਲੀਆਂ ਸਾਫ਼ ਕਰਦੀ ਹੈ। ਉਨ੍ਹਾਂ ਦੱਸਿਆ ਕਿ 5 ਨਵੰਬਰ ਨੂੰ ਮੇਰੇ ਜੀਜੇ ਨੇ ਫ਼ੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਭੈਣ ਰੁਬੀਨਾ ਖਾਤੂਨ ਮਿਲ ਨਹੀਂ ਰਹੀ। ਸਾਡੇ ਵਲੋਂ ਭਾਲ ਕਰਨ ’ਤੇ ਰੁਬੀਨਾ ਦਾ ਕੋਈ ਥਹੁ ਪਤਾ ਨਹੀਂ ਚੱਲ ਸਕਿਆ। ਪੀੜਤ ਨੇ ਦੱਸਿਆ ਕਿ ਆਪਣੇ ਜੀਜੇ ਪਾਸੋਂ ਸਖ਼ਤੀ ਨਾਲ ਪੁੱਛਗਿੱਛ ਕਰਨ ’ਤੇ ਉਸ ਨੇ ਮੰਨਿਆ ਕਿ ਉਸ ਨੇ ਰੁਬੀਨਾ ਖਾਤੂਨ ਨੂੰ 5 ਨਵੰਬਰ ਨੂੰ ਸ਼ੱਕ ਦੇ ਅਧਾਰ ’ਤੇ ਗਲਾ ਘੁੱਟ ਕੇ ਮਾਰ ਦਿੱਤਾ ਹੈ। ਜਿਸ ਨੇ ਘਟਨਾ ਵਾਲੀ ਜਗ੍ਹਾ ’ਤੇ ਸਾਨੂੰ ਜਦੋਂ ਲੈ ਕੇ ਗਿਆ ਤਾਂ ਦੇਖਿਆ ਕਿ ਰੁਬੀਨਾ ਖਾਤੂਨ ਦੀ ਲਾਸ਼ ਪਈ ਹੋਈ ਸੀ ਜਿਸ ਦੀ ਹਾਲਤ ਕਾਫ਼ੀ ਬੁਰੀ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਜਾਦਉਲ ਇਸਲਾਮ ਮੌਕੇ ਦਾ ਫ਼ਾਇਦਾ ਉਠਾ ਕੇ ਭੱਜਣ ਵਿਚ ਕਾਮਯਾਬ ਹੋ ਗਿਆ। ਮੁਕੇਰੀਆਂ ਪੁਲਿਸ ਨੇ ਪੀੜਤ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਪੋਸਟਮਾਰਟਮ ਲਈ ਰੱਖਿਆ ਗਿਆ ਹੈ। ਪੁਲਿਸ ਨੇ ਉਕਤ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। 09ਐਮਯੂਕੇ20 ਐਸ.ਐਮ.ਓ. ਮੁਕੇਰੀਆਂ ਪੈੱ੍ਸ ਕਾਨਫ਼ਰੰਸ ਦੌਰਾਨ ਸੰਬੋਧਨ ਕਰਦੇ ਹੋਏ। ਤਸਵੀਰ : ਰਾਮਗੜ੍ਹੀਆ
ਪਿਛਲੀ ਖ਼ਬਰ ਕਸਬਾ ਐਮਾਂ ਮਾਂਗਟ ਕੋਲ ਟੂਰਿਸਟ ਬੱਸ ਅਤੇ ਟਰੈਕਟਰ ਟਰਾਲੀ ਦੀ ਟੱਕਰ ’ਚ 10 ਜ਼ਖ਼ਮੀ, 1 ਦੀ ਹਾਲਤ ਗੰਭੀਰ ਅਗਲੀ ਖ਼ਬਰ ਧੀ ਤੇ ਜਵਾਈ ਨੂੰ ਬੰਦੀ ਬਣਾਉਣ ਵਾਲੇ ਪਿਓ ਸਮੇਤ 5 ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।