08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਨਾਜਾਇਜ਼ ਗ੍ਰਿਫ਼ਤਾਰੀ ਨੂੰ ਲੈ ਕੇ ਕੀਤਾ ਚੱਕਾ ਜਾਮ

ਹਰਿਆਣਾ 7 ਨਵੰਬਰ (ਹਰਮੇਲ ਸਿੰਘ ਖੱਖ)-ਬੀਤੇ ਦਿਨੀਂ ਹਰਿਆਣਾ ਪੁਲਿਸ ਵਲੋਂ ਪਿੰਡ ਸਤੌਰ ਵਿਖੇ ਡੀ. ਐੱਸ.

ਅਜੀਤ ਡੈਸਕ 08-11-2026
ਹਰਿਆਣਾ 7 ਨਵੰਬਰ (ਹਰਮੇਲ ਸਿੰਘ ਖੱਖ)-ਬੀਤੇ ਦਿਨੀਂ ਹਰਿਆਣਾ ਪੁਲਿਸ ਵਲੋਂ ਪਿੰਡ ਸਤੌਰ ਵਿਖੇ ਡੀ.ਐੱਸ.ਪੀ (ਆਰ) ਨਰਿੰਦਰ ਸਿੰਘ ਮਿਨਹਾਸ ਦੇ ਗਨਮੈਨ ਪੁਲਿਸ ਮੁਲਾਜ਼ਮ ਵਲੋਂ ਪਿੰਡ ਦੀ ਸਰਪੰਚ ਦੇ ਗੇਟ ਵਿਚ ਗੱਡੀ ਮਾਰਨ ਤੇ ਉਸ ਦੇ ਨਾਲ ਗੱਲਬਾਤ ਕਰਨ ਗਏ ਸਰਪੰਚ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ ਤੇ ਨਜਾਇਜ਼ ਪਰਚਾ ਕਰਨ ਅਤੇ ਸਰਪੰਚ ਦੇ ਲੜਕੇ ਨੂੰ ਗ੍ਰਿਫ਼ਤਾਰ ਕਰਨ ਦੇ ਖ਼ਿਲਾਫ਼ ਅਤੇ ਉਸ ਨੂੰ ਇਨਸਾਫ਼ ਦਿਵਾਉਣ ਲਈ ਨਿਹੰਗ ਸਿੰਘ ਫ਼ੌਜਾਂ ਵੱਲੋਂ ਅੱਜ ਥਾਣਾ ਹਰਿਆਣਾ ਦੇ ਸਾਹਮਣੇ ਸੜਕ ਉੱਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਪਰਚਾ ਰੱਦ ਕਰਨ ਅਤੇ ਗ੍ਰਿਫ਼ਤਾਰ ਕੀਤੇ ਨੌਜਵਾਨ ਨੂੰ ਰਿਹਾਅ ਕਰਨ ਦੀ ਮੰਗ ਕਰਦੇ ਹੋਏ ਪੰਜਾਬ ਸਰਕਾਰ ਮੁਰਦਾਬਾਦ ਅਤੇ ਡੀ.ਐੱਸ.ਪੀ ਨਰਿੰਦਰ ਸਿੰਘ ਮਿਨਹਾਸ ਖ਼ਿਲਾਫ਼ ਜਮਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਦੇ ਸੂਬਾ ਸਲਾਹਕਾਰ ਅਤੇ ਦਲ ਪੰਥ ਸ਼੍ਰੋਮਣੀ ਭਗਤ ਧੰਨਾ ਜੀ ਤਰਨਾ ਦਲ ਦਸੂਹਾ ਦੇ ਜਥੇਦਾਰ ਬਾਬਾ ਗੁਰਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਪੁਲਿਸ ਵੱਲੋਂ ਪਿੰਡ ਸਤੌਰ ਵਿਖੇ ਹੋਏ ਧੱਕੇਸ਼ਾਹੀ ਦਾ ਉਹ ਪੁਰਜ਼ੋਰ ਵਿਰੋਧ ਕਰਦੇ ਹਨ। ਐੱਸ.ਐੱਸ.ਪੀ ਹੁਸ਼ਿਆਰਪੁਰ ਵੱਲੋਂ ਨਿਰਪੱਖ ਜਾਂਚ ਕਰਕੇ ਨਜਾਇਜ਼ ਪਰਚਾ ਰੱਦ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਇੱਕ ਹਫ਼ਤਾ ਬੀਤ ਜਾਣ ਤੇ ਪੁਲਿਸ ਵੱਲੋਂ ਨਿਰਦੋਸ਼ ਹਰਪ੍ਰੀਤ ਸਿੰਘ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਨਿਹੰਗ ਫ਼ੌਜਾਂ ਵੱਲੋਂ ਉਸ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਰੂਪ ਵਿਚ ਜੋ ਧਰਨਾ ਲਗਾਇਆ ਗਿਆ ਹੈ ਉਹ ਪਰਚਾ ਰੱਦ ਹੋਣ ਅਤੇ ਹਰਪ੍ਰੀਤ ਸਿੰਘ ਨੂੰ ਰਿਹਾਅ ਕੀਤੇ ਜਾਣ ਤੇ ਹੀ ਚੁੱਕਿਆ ਜਾਵੇਗਾ। ਇਸ ਮੌਕੇ ਤੇ ਬਾਬਾ ਕਮਲ ਸਿੰਘ, ਬਾਬਾ ਰਣਦੀਪ ਸਿੰਘ, ਜਥੇਦਾਰ ਬਾਬਾ ਰਾਜ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ, ਪਲਵਿੰਦਰ ਸਿੰਘ ਬਿੱਟੂ ਪ੍ਰਚਾਰਕ, ਬਾਬਾ ਕਸ਼ਮੀਰਾ ਸਿੰਘ, ਜਥੇਦਾਰ ਬਾਬਾ ਬਲਬੀਰ ਸਿੰਘ ਹੁਸ਼ਿਆਰਪੁਰ , ਰਣਦੀਪ ਸਿੰਘ ਧਨੋਆ ਸਣੇ ਨਿਹੰਗ ਫ਼ੌਜਾਂ ਹਾਜ਼ਰ ਸਨ। ਖ਼ਬਰ ਲਿਖੇ ਜਾਣ ਤੱਕ ਰੋਡ ਜਾਮ ਜਾਰੀ ਰਿਹਾ ਅਤੇ ਕਰੀਬ ਡੇਢ ਘੰਟੇ ਤੋਂ ਨਿਹੰਗ ਸਿੰਘ ਫ਼ੌਜਾਂ ਵੱਲੋਂ ਲਗਾਤਾਰ ਪੁਲਿਸ ਖ਼ਿਲਾਫ਼ ਰੋਸ ਪ੍ਰਦਰਸ਼ਨ ਜਾਰੀ ਰਿਹਾ, ਠੱਪ ਹੋਈ ਆਵਾਜਾਈ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਖ਼ਬਰ ਲਿਖੇ ਜਾਣ ਤੱਕ ਕੋਈ ਵੀ ਆਲਾ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ।
ਪਿਛਲੀ ਖ਼ਬਰ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਆਡੀਟੋਰੀਅਮ ’ਚ ਜ਼ਿਲ੍ਹਾ ਪੱਧਰੀ ਬਾਲ ਰਾਮ-ਲੀਲ੍ਹਾ ਦਾ ਸ਼ਾਨਦਾਰ ਮੰਚਨ ਅਗਲੀ ਖ਼ਬਰ ਅਜਮੇਰ ਸਿੰਘ ਭੱਕਲਾਂ ਯੂਥ ਅਕਾਲੀ ਦਲ (ਬ) ਦੇ ਸੀਨੀਅਰ ਮੀਤ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।