07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਪਿੰਡ ਬੋਦਲ ਵਿਖੇ 3 ਰੋਜ਼ਾ ਅੰਤਰਰਾਸ਼ਟਰੀ 40ਵਾਂ ਛਿੰਝ ਤੇ ਸੱਭਿਆਚਾਰਕ ਮੇਲਾ ਕਰਵਾਇਆ

ਦਸੂਹਾ, 5 ਨਵੰਬਰ (ਭੁੱਲਰ)-ਪਿੰਡ ਬੋਦਲ ਵਿਖੇ ਬਾਬਾ ਲੱਖ ਦਾਤਾ ਨੂੰ ਸਮਰਪਿਤ ਤਿੰਨ ਰੋਜ਼ਾ ਅੰਤਰਰਾਸ਼ਟਰੀ 40ਵਾਂ ਛਿੰਝ ਅਤੇ ਸੱਭਿਆਚਾਰਕ ਮੇਲਾ ਮੁੱਖ ਪ੍ਰਬੰਧਕ ਵੀਰਇੰਦਰ ਸਿੰਘ ਮਸ਼ਿਆਣਾ ਤੇ ਮੁੱਖ ਸੇਵਾਦਾਰ ਬਾਬਾ ਸਰਬਜੀਤ ਸਿੰਘ ਮਛਿਆਣਾ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ’ਚ ਪੰਜਾਬ ਦੀ ਮਸ਼ਹੂਰ ਗਾਇਕਾ ਅਮਨ ਰੋਜੀ ਦਾ ਖੁੱਲ੍ਹਾ ਅਖਾੜਾ ਲਗਾਇਆ ਗਿਆ ਉਪਰੰਤ ਸ਼ਾਮ ਨੂੰ ਕੁਸ਼ਤੀਆਂ ਕਰਵਾਈਆਂ ਗਈਆਂ। ਕੁਸ਼ਤੀਆਂ ਵਿਚ ਪੰਜਾਬ ਦੇ ਮਸ਼ਹੂਰ ਪਹਿਲਵਾਨ ਥਾਪਾ ਪਹਿਲਵਾਨ, ਰੂਬਲ ਖੰਨਾ ਪਹਿਲਵਾਨ, ਅਜੇ ਦੋਰਾਹਾ ਪਹਿਲਵਾਨ ਤੋਂ ਇਲਾਵਾ ਪੰਜਾਬ ਭਰ ਦੇ ਹੋਰ ਪਹਿਲਵਾਨਾਂ ਨੇ ਭਾਗ ਲਿਆ।

ਅਜੀਤ ਡੈਸਕ 06-11-2026
ਦਸੂਹਾ, 5 ਨਵੰਬਰ (ਭੁੱਲਰ)-ਪਿੰਡ ਬੋਦਲ ਵਿਖੇ ਬਾਬਾ ਲੱਖ ਦਾਤਾ ਨੂੰ ਸਮਰਪਿਤ ਤਿੰਨ ਰੋਜ਼ਾ ਅੰਤਰਰਾਸ਼ਟਰੀ 40ਵਾਂ ਛਿੰਝ ਅਤੇ ਸੱਭਿਆਚਾਰਕ ਮੇਲਾ ਮੁੱਖ ਪ੍ਰਬੰਧਕ ਵੀਰਇੰਦਰ ਸਿੰਘ ਮਸ਼ਿਆਣਾ ਤੇ ਮੁੱਖ ਸੇਵਾਦਾਰ ਬਾਬਾ ਸਰਬਜੀਤ ਸਿੰਘ ਮਛਿਆਣਾ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ’ਚ ਪੰਜਾਬ ਦੀ ਮਸ਼ਹੂਰ ਗਾਇਕਾ ਅਮਨ ਰੋਜੀ ਦਾ ਖੁੱਲ੍ਹਾ ਅਖਾੜਾ ਲਗਾਇਆ ਗਿਆ ਉਪਰੰਤ ਸ਼ਾਮ ਨੂੰ ਕੁਸ਼ਤੀਆਂ ਕਰਵਾਈਆਂ ਗਈਆਂ। ਕੁਸ਼ਤੀਆਂ ਵਿਚ ਪੰਜਾਬ ਦੇ ਮਸ਼ਹੂਰ ਪਹਿਲਵਾਨ ਥਾਪਾ ਪਹਿਲਵਾਨ, ਰੂਬਲ ਖੰਨਾ ਪਹਿਲਵਾਨ, ਅਜੇ ਦੋਰਾਹਾ ਪਹਿਲਵਾਨ ਤੋਂ ਇਲਾਵਾ ਪੰਜਾਬ ਭਰ ਦੇ ਹੋਰ ਪਹਿਲਵਾਨਾਂ ਨੇ ਭਾਗ ਲਿਆ। ਇਸ ਤੋਂ ਪਹਿਲਾਂ ਬੀਤੀ ਸ਼ਾਮ 7 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਮਾਨਵ ਹੀਰਾ ਵਲੋਂ ਬਾਬਾ ਲੱਖ ਦਾਤਾ ਦੇ ਸਥਾਨ ਤੇ ਸੂਫੀ ਕਲਾਮ ਪੇਸ਼ ਕੀਤੇ ਗਏ ਜਿਸ ਵਿਚ ਵੱਡੀ ਗਿਣਤੀ ’ਚ ਲੋਕ ਹਾਜ਼ਰ ਹੋਏ। ਇਸ ਮੌਕੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਇਸ ਛਿੰਝ ਤੇ ਸੱਭਿਆਚਾਰਕ ਮੇਲੇ ਦੀਆਂ ਵਧਾਈਆਂ ਦਿੱਤੀਆਂ ਅਤੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਮੁੱਖ ਪ੍ਰਬੰਧਕ ਵੀਰ ਇੰਦਰ ਸਿੰਘ ਮਛਿਆਣਾ ਅਤੇ ਬਾਬਾ ਸਰਬਜੀਤ ਸਿੰਘ ਨੂੰ ਵਧਾਈ ਦਿੱਤੀ। ਇਸ ਮੌਕੇ ਮੁੱਖ ਪ੍ਰਬੰਧਕ ਵੀਰ ਇੰਦਰ ਸਿੰਘ ਮਸ਼ਿਆਣਾ ਨੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਅਤੇ ਹੋਰ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਹੋਰ ਪਹੁੰਚੀਆਂ ਹੋਈਆਂ ਸ਼ਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 6 ਨਵੰਬਰ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ ਨਕਲਾਂ ਕਰਵਾਈਆਂ ਜਾਣਗੀਆਂ ਜਿਸ ਵਿਚ ਈਸ਼ੂ ਨਕਾਲ ਪਾਰਟੀ ਵੱਲੋਂ ਨਕਲਾਂ ਪੇਸ਼ ਕੀਤੀਆਂ ਜਾਣਗੀਆਂ। ਇਸ ਮੌਕੇ ਪ੍ਰਗਟ ਸਿੰਘ ਮਛਿਆਣਾ, ਗੁਰਜੀਤ ਸਿੰਘ ਲੰਬੜਦਾਰ, ਪਰਮਜੀਤ ਸਿੰਘ ਟਰਾਂਸਪੋਰਟ, ਮਾਰਕੀਟ ਕਮੇਟੀ ਦਸੂਹਾ ਦੇ ਚੇਅਰਮੈਨ ਕਮਲਪ੍ਰੀਤ ਸਿੰਘ ਸੰਧੂ , ਬਲਾਕ ਸੰਮਤੀ ਦਸੂਹਾ ਦੇ ਵਾਈਸ ਚੇਅਰਮੈਨ ਗਗਨਦੀਪ ਸਿੰਘ ਚੀਮਾ, ਨਰਿੰਦਰ ਪਾਲ ਸਿੰਘ ਭਾਟੀਆ, ਐਡਵੋਕੇਟ ਹਰਮਨ ਪ੍ਰੀਤ ਸਿੰਘ ਸਰਾਂ, ਦਵਿੰਦਰ ਸਿੰਘ ਟੀਟੂ, ਸੰਦੀਪ ਸਿੰਘ, ਤਜਿੰਦਰ ਸਿੰਘ ਸਾਬੀ, ਹਰਪਾਲ ਸਿੰਘ ਬਿੱਟਾ, ਮਹੰਤ ਸੁਦਾਗਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਖਸ਼ੀਅਤਾਂ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਮਹੰਤ ਸੁਦਾਗਰ ਸਿੰਘ ਵੱਲੋਂ ਆਪਣੇ ਰਵਾਇਤੀ ਤੇ ਸਫਲ ਅੰਦਾਜ਼ ਵਿੱਚ ਬਾਖੂਬੀ ਨਿਭਾਈ ਗਈ।
ਪਿਛਲੀ ਖ਼ਬਰ ਅੱਛਰਵਾਲ ’ਚ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਬੀ.ਐੱਡ ਕਾਲਜ ਡੱਲੇਵਾਲ ਵਿਖੇ 2 ਦਿਨਾਂ ਪੁਸਤਕ ਮੇਲਾ ਤੇ ਵਿਰਾਸਤੀ ਉਤਸਵ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।