06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸੁਸ਼ੀਲ ਪਿੰਕੀ ਦੇ ਦਫ਼ਤਰ ਵਿਖੇ ਕਲਸ਼ ਯਾਤਰਾ ਦਾ ਨਿੱਘਾ ਸਵਾਗਤ

ਤਲਵਾੜਾ, 5 ਨਵੰਬਰ (ਮਨੀਸ਼ਾ ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਬਰਿੰਗਲੀ ਵਿਖੇ ਸ਼ਿਵ ਪੁਰਾਣ ਕਥਾ ਦਾ ਆਯੋਜਨ ਪੂਰੇ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਕੀਤਾ ਜਾ ਰਿਹਾ ਹੈ। ਉਸੇ ਹੀ ਸਬੰਧ ’ਚ ਅੱਜ ਕਲਸ਼ ਯਾਤਰਾ ਕੱਢੀ ਗਈ ।

ਅਜੀਤ ਡੈਸਕ 06-11-2026
ਤਲਵਾੜਾ, 5 ਨਵੰਬਰ (ਮਨੀਸ਼ਾ ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਬਰਿੰਗਲੀ ਵਿਖੇ ਸ਼ਿਵ ਪੁਰਾਣ ਕਥਾ ਦਾ ਆਯੋਜਨ ਪੂਰੇ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਕੀਤਾ ਜਾ ਰਿਹਾ ਹੈ। ਉਸੇ ਹੀ ਸਬੰਧ ’ਚ ਅੱਜ ਕਲਸ਼ ਯਾਤਰਾ ਕੱਢੀ ਗਈ । ਭਾਜਪਾ ਨੇਤਾ ਸੁਸ਼ੀਲ ਪਿੰਕੀ ਦੇ ਡੈਮ ਰੋਡ ਤਲਵਾੜਾ ਸਥਿਤ ਦਫ਼ਤਰ ਵਿਖੇ ਇੰਜ. ਅਦਿੱਤਿਆ ਸ਼ਰਮਾ ਸਪੁੱਤਰ ਸੁਸ਼ੀਲ ਪਿੰਕੀ ਦੀ ਅਗਵਾਈ ਹੇਠ ਸਮੂਹ ਭਾਜਪਾ ਵਰਕਰਾਂ ਵਲੋਂ ਕਲਸ਼ ਯਾਤਰਾ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸਮੂਹ ਸੰਗਤ ਨੂੰ ਫ਼ਰੂਟ, ਕੋਲਡ ਡ੍ਰਿੰਕਸ ਅਤੇ ਹੋਰ ਖਾਣ ਪੀਣ ਵਾਲੀਆਂ ਵਸਤੂਆਂ ਵੰਡੀਆਂ ਗਈਆਂ। ਇਸ ਮੌਕੇ ’ਤੇ ਨਿਸ਼ਾਂਤ ਸੋਧੀ, ਨਿੱਕਾ ਸ਼ਰਮਾ, ਅਮਨ ਚਾਵਲਾ, ਡਾ. ਧਰੁਵ ਸਿੰਘ, ਰਮਨ ਕੌਲ, ਨਵੀਨ ਰੇਹਾਨ, ਨਵਪ੍ਰੀਤ ਪਲਿਆਲ, ਕੁਲਦੀਪ ਚੱਤਰੂ, ਅਰਵਿੰਦ ਕੁਮਾਰ, ਮੁਨੀਸ਼, ਸੁਰਿੰਦਰ ਕੁਮਾਰ, ਅਸ਼ਵਨੀ ਕੁਮਾਰ, ਧਰਮ ਚੰਦ, ਰਵਨੀਸ਼ ਕੁਮਾਰ, ਰੌਸ਼ਨ ਲਾਲ, ਪ੍ਰਵੀਨ ਕੁਮਾਰ ਆਦਿ ਭਗਤ ਹਾਜ਼ਰ ਸਨ।
ਪਿਛਲੀ ਖ਼ਬਰ ਬੀ.ਐੱਡ ਕਾਲਜ ਡੱਲੇਵਾਲ ਵਿਖੇ 2 ਦਿਨਾਂ ਪੁਸਤਕ ਮੇਲਾ ਤੇ ਵਿਰਾਸਤੀ ਉਤਸਵ ਸ਼ੁਰੂ ਅਗਲੀ ਖ਼ਬਰ ਵੁੱਡਲੈਂਡ ਓਵਰਸੀਜ਼ ਸਕੂਲ ਦੇ ਵਿਦਿਆਰਥੀਆਂ ਨੇ ਜਲੰਧਰ ਸਹੋਦਿਆ ਅੰਤਰ-ਸਕੂਲ ‘ਕਲਰ ਮੋਜ਼ੇਕ’ ਰੰਗੋਲੀ ਮੁਕਾਬਲੇ ਵਿਚ ‘ਜਿਊਰੀ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।