06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਪੀ.ਪੀ.ਐੱਸ.ਸੀ. ਭਰਤੀ ਪ੍ਰੀਖਿਆ ਦੇ ਘੋਟਾਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਵੇ-ਸੂਦ

ਹੁਸ਼ਿਆਰਪੁਰ, 5 ਨਵੰਬਰ (ਬਲਜਿੰਦਰਪਾਲ ਸਿੰਘ,ਹਰਪ੍ਰੀਤ ਕੌਰ)-ਪੰਜਾਬ ਪਬਲਿਕ ਸਰਵਿਸਿਜ਼ ਕਮਿਸ਼ਨ ਅਧਿਕਾਰੀਆਂ ਦੀ ਭਰਤੀ ਲਈ ਮੇਨ ਪ੍ਰੀਖਿਆ ’ਚ ਘੋਟਾਲਾ ਸੁਰਖ਼ੀਆਂ ’ਚ ਹੈ। ਮਾਨ ਸਰਕਾਰ ਜੋ ਨਿਰਪੱਖ ਅਤੇ ਇਮਾਨਦਾਰੀ ਨਾਲ ਨੌਕਰੀਆਂ ਦੇਣ ਦਾ ਦਾਅਵਾ ਕਰਦੀ ਹੈ, ਅੱਜ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਚੱਲਦਿਆਂ ਚਰਚਾ ਦਾ ਵਿਸ਼ਾ ਬਣ ਗਈ ਹੈ।

ਅਜੀਤ ਡੈਸਕ 06-11-2026
ਹੁਸ਼ਿਆਰਪੁਰ, 5 ਨਵੰਬਰ (ਬਲਜਿੰਦਰਪਾਲ ਸਿੰਘ,ਹਰਪ੍ਰੀਤ ਕੌਰ)-ਪੰਜਾਬ ਪਬਲਿਕ ਸਰਵਿਸਿਜ਼ ਕਮਿਸ਼ਨ ਅਧਿਕਾਰੀਆਂ ਦੀ ਭਰਤੀ ਲਈ ਮੇਨ ਪ੍ਰੀਖਿਆ ’ਚ ਘੋਟਾਲਾ ਸੁਰਖ਼ੀਆਂ ’ਚ ਹੈ। ਮਾਨ ਸਰਕਾਰ ਜੋ ਨਿਰਪੱਖ ਅਤੇ ਇਮਾਨਦਾਰੀ ਨਾਲ ਨੌਕਰੀਆਂ ਦੇਣ ਦਾ ਦਾਅਵਾ ਕਰਦੀ ਹੈ, ਅੱਜ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਚੱਲਦਿਆਂ ਚਰਚਾ ਦਾ ਵਿਸ਼ਾ ਬਣ ਗਈ ਹੈ। ਇਹ ਪ੍ਰਗਟਾਵਾ ਸਾਬਕਾ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਤੀਕਸ਼ਣ ਸੂਦ ਨੇ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਬੜੀ ਮਿਹਨਤ ਨਾਲ ਅਜਿਹੀਆਂ ਪ੍ਰੀਖਿਆਵਾਂ ’ਚ ਭਾਗ ਲੈਂਦੇ ਹਨ ਪਰੰਤੂ ਉਨ੍ਹਾਂ ਦਾ ਭਰੋਸਾ ਸਰਕਾਰ ਅਤੇ ਸੰਵਿਧਾਨਿਕ ਸੰਸਥਾਵਾਂ ਤੋਂ ਉਦੋਂ ਉੱਠ ਜਾਂਦਾ ਹੈ ਜਦੋਂ ਨਤੀਜਿਆਂ ’ਚ ਘੁਟਾਲੇ ਹੋਣ ਦੀ ਸੂਚਨਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪੀ.ਪੀ.ਐੱਸ.ਸੀ. ਦੀ ਮੁੱਖ ਪ੍ਰੀਖਿਆ ਦੇ ਨਤੀਜਿਆਂ ਨਾਲ ਸਪਸ਼ਟ ਹੈ ਕਿ ਵੱਡੇ ਪੱਧਰ ’ਤੇ ਘੁਟਾਲੇਬਾਜ਼ੀ ਹੋਈ ਹੈ। ਇਕ ਹੀ ਕਮਰੇ ’ਚ ਲਗਾਤਾਰ 10-10 ਅਤੇ 4-4 ਰੋਲ ਨੰਬਰਾਂ ਵਲੋਂ ਪ੍ਰੀਖਿਆ ’ਚ ਪਾਸ ਹੋਣਾ ਸੰਭਵ ਨਹੀਂ ਹੈ, ਜਦ ਤੱਕ ਉਨ੍ਹਾਂ ਨੂੰ ਗ਼ਲਤ ਢੰਗ ਨਾਲ ਪਾਸ ਨਾ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨ ਚੰਡੀਗੜ੍ਹ ’ਚ ਰੋਸ ਪ੍ਰਦਰਸ਼ਨ ਕਰ ਰਹੇ ਹਨ ਤਾਂ ਕੇਜਰੀਵਾਲ ਐਂਡ ਕੰਪਨੀ, ਭਗਵੰਤ ਮਾਨ ਅਤੇ ਰਾਹੁਲ ਗਾਂਧੀ ਦੀ ਇਸ ਮਾਮਲੇ ’ਤੇ ਚੁੱਪੀ ਹੈਰਾਨੀਜਨਕ ਹੈ। ਉਨ੍ਹਾਂ ਇਸ ਘੋਟਾਲੇ ਦੀ ਜਾਂਚ ਸੀ.ਬੀ.ਆਈ. ਕੋਲੋਂ ਕਰਵਾਉਣ ਦੀ ਮੰਗ ਕੀਤੀ।
ਪਿਛਲੀ ਖ਼ਬਰ ਸੇਂਟ ਸੋਲਜਰ ਸਕੂਲ ਟਾਂਡਾ ਵਿਖੇ ਵਿਸ਼ਵ ਸੈਂਡਵਿਚ ਦਿਵਸ ਮਨਾਇਆ ਅਗਲੀ ਖ਼ਬਰ ਸੰਗੀਤਾ ਕੁਮਾਰੀ ਜ਼ਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ ਦੀ ਚੇਅਰਪਰਸਨ ਤੇ ਕੁਲਦੀਪ ਕੁਮਾਰ ਵਾਇਸ ਚੇਅਰਮੈਨ ਚੁਣੇ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।