04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਸੀ.ਐਚ.ਸੀ. ਬੀਣੇਵਾਲ ’ਚ ਛਾਤੀ ਦੇ ਕੈਂਸਰ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ

ਬੀਣੇਵਾਲ, 3 ਨਵੰਬਰ (ਬੈਜ ਚੌਧਰੀ)-ਡਾ. ਨਿਰਮਲ ਕੁਮਾਰ ਐੱਸ.

ਅਜੀਤ ਡੈਸਕ 04-11-2026
ਬੀਣੇਵਾਲ, 3 ਨਵੰਬਰ (ਬੈਜ ਚੌਧਰੀ)-ਡਾ. ਨਿਰਮਲ ਕੁਮਾਰ ਐੱਸ.ਐਮ.ਓ. ਸੀ.ਐੱਚ.ਸੀ. ਬੀਣੇਵਾਲ ਦੀ ਅਗਵਾਈ ਹੇਠ ਸੀ.ਐਚ.ਸੀ ਬੀਣੇਵਾਲ ’ਚ ਛਾਤੀ ਦੇ ਕੈਂਸਰ ਸੰਬੰਧੀ ਜਾਗਰੂਕਤਾ ਮਹੀਨੇ ਤਹਿਤ ਲੋਕਾਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਔਰਤਾਂ ਨੂੰ ਛਾਤੀ ਦੇ ਕੈਂਸਰ ਦੇ ਸ਼ੁਰੂਆਤੀ ਲੱਛਣਾਂ, ਸਮੇਂ ਸਿਰ ਜਾਂਚ ਦੀ ਮਹੱਤਤਾ ਅਤੇ ਬਿਮਾਰੀ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ। ਔਰਤਾਂ ਨੂੰ ਨਿਯਮਿਤ ਸਿਹਤ ਜਾਂਚ ਕਰਵਾਉਣ ਅਤੇ ਕਿਸੇ ਵੀ ਸ਼ੱਕੀ ਲੱਛਣ ਦੀ ਸੂਰਤ ਵਿਚ ਤੁਰੰਤ ਡਾਕਟਰੀ ਸਲਾਹ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਜਾਗਰੂਕਤਾ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਵਿਚ ਛਾਤੀ ਦੇ ਕੈਂਸਰ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਸਮੇਂ ਸਿਰ ਜਾਂਚ ਰਾਹੀਂ ਬਿਮਾਰੀ ਦੀ ਪਛਾਣ ਕਰਦੇ ਇਲਾਜ ਨੂੰ ਯਕੀਨੀ ਬਣਾਉਣਾ ਹੈ। ਇਸ ਮੌਕੇ ਡਾ: ਗੁਰਪ੍ਰਤਾਪ ਸਿੰਘ, ਡਾ: ਸੰਨੀ ਚੌਧਰੀ, ਡਾ.ਪਲਵੀ, ਸਟਾਫ਼ ਨਰਸ ਵੀਨਾ ਸੋਨੀ, ਫਾਰਮੇਸੀ ਅਫ਼ਸਰ ਨਮਰਤਾ, ਰੇਡੀਉਗ੍ਰਾਫਰ ਰਾਜ ਰਾਣੀ, ਮਨਦੀਪ ਕੌਰ ਓਟ ਕਲੀਨਿਕ ਸਟਾਫ਼ ਨਰਸ, ਧਰਮਿੰਦਰ ਸਿੰਘ, ਪਰਮਜੀਤ ਸਿੰਘ , ਰੌਸ਼ਨ ਲਾਲ, ਬਲਜੀਤ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ ਕਾਂਗਰਸ ਦੀ ਇਨਸਾਫ਼ ਰੈਲੀ-ਅਮਰਪਾਲ ਕਾਕਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਭਾਤਪੁਰ ਜੱਟਾਂ ਤੇ ਇਬਰਾਹੀਮਪੁਰ ਕੌਮੀ ਮੀਤ ਪ੍ਰਧਾਨ ਅਤੇ ਫ਼ਤਿਹਪੁਰ ਕਲਾਂ ਕੌਮੀ ਸੰਯੁਕਤ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।