ਘੋਗਰਾ, 1 ਨਵੰਬਰ (ਆਰ. ਐੱਸ. ਸਲਾਰੀਆ)- ਪੰਜਾਬ ਰਾਜ ਸਿੱਖਿਆ ਬੋਰਡ ਵਲੋਂ ਕਰਵਾਈਆਂ ਗਈਆਂ 70ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕਰਵਾਈਆਂ ਗਈਆਂ ਹਨ, ਜਿਸ ਵਿਚ ਜੇ.ਐੱਸ.ਸਨਰਾਈਜ਼ ਪਬਲਿਕ ਸਕੂਲ ਬਿੱਸੋਚੱਕ ਦੇ ਵਿਦਿਆਰਥੀਆਂ ਨੇ ਕਲੱਸਟਰ ਬਿੱਸੋਚੱਕ ਬਲਾਕ ਦਸੂਹਾ 2 ਵਲੋਂ ਅੰਡਰ-11 ਖਿਡਾਰੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਭਾਗ ਲਿਆ ਹੈ, ਜਿਸ ਦੀ ਜਾਣਕਾਰੀ ਦਿੰਦੇ ਰਾਜੇਸ਼ ਕੁਮਾਰ ਐੱਮ.ਡੀ ਨੇ ਦੱਸਿਆ ਕਿ ਸਾਡੇ ਸਕੂਲ ਦੇ ਵਿਦਿਆਰਥੀਆਂ ਵਲੋਂ ਖੇਡਾਂ ਵਿਚ ਭਾਗ ਲੈ ਕੇ ਵਧੀਆ ਖੇਡਾਂ ਦਾ ਪ੍ਰਦਰਸ਼ਨ ਕਰਦਿਆਂ ਹੋਇਆਂ ਖੇਡ ਰੱਸਾ-ਕੱਸੀ (ਲੜਕੇ) ਵਿਚ ਜ਼ਿਲ੍ਹੇ ਹੁਸ਼ਿਆਰਪੁਰ ਵਿਚੋਂ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ ਹੈ। ਐੱਮ.ਡੀ ਰਾਜੇਸ਼ ਕੁਮਾਰ ਨੇ ਇਨ੍ਹਾਂ ਨੰਨੇ-ਮੁੰਨੇ ਛੋਟੇ ਖਿਡਾਰੀਆਂ ਦੀ ਇਸ ਵੱਡੀ ਜਿੱਤ ਦੀ ਪ੍ਰਾਪਤੀ ਤੇ ਉਨ੍ਹਾਂ ਨੂੰ, ਉਨ੍ਹਾਂ ਦੇ ਮਾਪਿਆਂ ਨੂੰ ਕੋਚ ਅਤੇ ਅਧਿਆਪਕ ਸਾਹਿਬਾਨਾਂ ਨੂੰ ਵਧਾਈ ਦਿੱਤੀ ਹੈ ਤੇ ਭਵਿੱਖ ਵਿਚ ਵੀ ਪੜ੍ਹਾਈ ਦੇ ਨਾਲ ਖੇਡਾਂ ਨਾਲ ਵੀ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ ਹੈ। ਇਸ ਮੌਕੇ ’ਤੇ ਪ੍ਰਿੰ. ਮੈਡਮ ਭਾਰਤੀ ਦੇਵੀ, ਵਾਈਸ ਪ੍ਰਿੰ. ਨੀਨਾ ਠਾਕੁਰ, ਪੂਜਾ ਦੇਵੀ, ਕੁਲਦੀਪ ਸਿੰਘ, ਮਧੂ ਸੂਦਨ, ਅਮਰਜੀਤ ਕੌਰ, ਕੁਲਵਿੰਦਰ ਕੌਰ, ਨੇਹਾ ਰਾਣੀ, ਕੰਚਨ ਮੈਡਮ, ਜੋਤੀ ਡਡਵਾਲ, ਰੇਨੂੰ ਬਾਲਾ, ਹਰਪਾਲ ਕੌਰ, ਰਮਨਦੀਪ ਕੌਰ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਹਾਜ਼ਰ ਸਨ।