02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸਿਹਤ ਮੁਲਾਜ਼ਮਾਂ ਨੇ ਸਿਹਤ ਕੇਂਦਰਾਂ ’ਚ ਸੰਤੁਲਿਤ ਖ਼ੁਰਾਕ ਸੰਬੰਧੀ ਕੀਤਾ ਜਾਗਰੂਕ

ਹੁਸ਼ਿਆਰਪੁਰ, 31 ਅਕਤੂਬਰ (ਬਲਜਿੰਦਰਪਾਲ ਸਿੰਘ)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਤੇ ਸੀਨੀਅਰ ਮੈਡੀਕਲ ਅਫ਼ਸਰ ਪੀ.

ਅਜੀਤ ਡੈਸਕ 01-11-2026
ਹੁਸ਼ਿਆਰਪੁਰ, 31 ਅਕਤੂਬਰ (ਬਲਜਿੰਦਰਪਾਲ ਸਿੰਘ)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਤੇ ਸੀਨੀਅਰ ਮੈਡੀਕਲ ਅਫ਼ਸਰ ਪੀ. ਐਚ. ਸੀ. ਚੱਕੋਵਾਲ ਡਾ. ਮਨਪ੍ਰੀਤ ਕੌਰ ਦੀ ਅਗਵਾਈ ਵਿਚ ਸੰਤੁਲਿਤ ਖ਼ੁਰਾਕ ਸੰਬੰਧੀ ਜਾਗਰੂਕ ਕੀਤਾ। ਇਸ ਮੌਕੇ ਐੱਸ. ਐੱਮ. ਓ. ਡਾ. ਮਨਪ੍ਰੀਤ ਕੌਰ ਨੇ ਦੱਸਿਆ ਕਿ ਪੀ. ਐਚ. ਸੀ. ਚੱਕੋਵਾਲ ਅਧੀਨ ਆਉਂਦੇ ਸਾਰੇ ਸਿਹਤ ਕੇਂਦਰਾਂ ਵਿਚ ਸੰਤੁਲਿਤ ਖ਼ੁਰਾਕ ਸੰਬੰਧੀ ਜਾਗਰੂਕ ਕਰਨ ਲਈ ਸਿਹਤ ਮੁਲਾਜ਼ਮਾਂ ਵਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਿਹਤਮੰਦ ਜ਼ਿੰਦਗੀ ਦਾ ਮੁੱਢ ਸੰਤੁਲਿਤ ਖ਼ੁਰਾਕ ਤੋਂ ਹੀ ਸ਼ੁਰੂ ਹੁੰਦਾ ਹੈ। ਇਸ ਲਈ ਜਦੋਂ ਕੋਈ ਔਰਤ ਗਰਭਵਤੀ ਹੁੰਦੀ ਹੈ ਤਾਂ ਉਸ ਨੂੰ ਸਿਹਤਮੰਦ ਭੋਜਨ ਦੇਣਾ ਚਾਹੀਦਾ ਹੈ ਜਿਸ ਨਾਲ ਕੇ ਮਾਂ ਤੇ ਬੱਚੇ ਦੋਵਾਂ ਦੀ ਸਿਹਤ ਨਰੋਈ ਹੁੰਦੀ ਹੈ। ਬੱਚੇ ਨੂੰ 9 ਮਹੀਨੇ ਤੱਕ ਮਾਂ ਦੇ ਪੇਟ ਵਿਚ ਉਹ ਖ਼ੁਰਾਕ ਮਿਲਦੀ ਹੈ ਜੋ ਮਾਂ ਖਾਂਦੀ ਹੈ। ਇਸ ਲਈ ਮਾਂ ਨੂੰ ਸ਼ੁਰੂ ਤੋਂ ਹੀ ਸੰਤੁਲਿਤ ਭੋਜਨ, ਜਿਸ ’ਚ ਮੌਸਮੀ ਸਬਜ਼ੀਆਂ, ਹਰੀਆਂ ਪੱਤੇਦਾਰ ਸਬਜ਼ੀਆਂ, ਫਲ, ਦਾਲਾਂ, ਦੁੱਧ, ਦਹੀਂ, ਮੱਖਣ, ਚਾਵਲ, ਅੰਡੇ, ਆਦਿ ਦੇਣਾ ਚਾਹੀਦਾ ਹੈ। ਇਸ ਮੌਕੇ ਸੀ. ਐੱਚ. ਓ. ਡਾ. ਦੀਪੀ ਭਾਰਤੀ ਨੇ ਦੱਸਿਆ ਕਿ ਸਿਹਤਮੰਦ ਭੋਜਨ ਦੇ ਨਾਲ-ਨਾਲ ਸਾਫ਼ ਸਫ਼ਾਈ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਇਸ ਮੌਕੇ ਮ. ਪ. ਹ. ਵ. ਜਸਵਿੰਦਰ ਸਿੰਘ, ਪ੍ਰੇਮ ਲਤਾ, ਓਮੀ ਰਾਣੀ, ਆਸ਼ਾ ਕੁਲਵਿੰਦਰ ਕੌਰ, ਸੰਤੋਸ਼ ਕੁਮਾਰੀ, ਅਮਨਦੀਪ ਕੌਰ, ਰਵਿੰਦਰ ਕੌਰ, ਊਸ਼ਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡਾ. ਨਰੇਸ਼ ਕੁਮਾਰ ਭੂੰਬਲਾ ਅਖਿਲ ਭਾਰਤੀ ਯੁਵਾ ਗੁੱਜਰ ਮਹਾਂਸਭਾ ਦੇ ਕੌਮੀ ਸਕੱਤਰ ਨਿਯੁਕਤ ਅਗਲੀ ਖ਼ਬਰ ਐਸ. ਵੀ. ਐਨ. ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਪੰਡੋਰੀ (ਲਮੀਣ) ਵਿਖੇ ਵਾਲਮੀਕਿ ਜੈਅੰਤੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।