31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਛੋਟੀ ਜੀਪ ਨੂੰ ਟਰੱਕ ਨੇ ਮਾਰੀ ਟੱਕਰ, ਡਰਾਈਵਰ ਜ਼ਖ਼ਮੀ

ਐਮਾ ਮਾਂਗਟ, 30 ਅਕਤੂਬਰ (ਗੁਰਾਇਆ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਨਜ਼ਦੀਕ ਪੈਂਦੇ ਪਿੰਡ ਚੱਕ ਅੱਲਾ ਬਖ਼ਸ਼ ਕੇ ਕੋਲ ਇਕ ਮਹਿੰਦਰਾ ਪਿੱਕਅਪ ਗੱਡੀ ਨੂੰ ਕਿਸੇ ਟਰੱਕ ਵਲੋਂ ਸਾਈਡ ਮਾਰ ਦਿੱਤੀ ਗਈ ਅਤੇ ਉਹ ਸੜਕ ਦੇ ਕੰਢੇ ’ਤੇ ਹੀ ਪਲਟ ਗਈ ਅਤੇ ਡਰਾਈਵਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਇਕ ਮਹਿੰਦਰਾ ਪਿਕਅੱਪ ਗੱਡੀ ਜੀਪ ਜੋ ਕੇ ਬਰੇਲੀ ਤੋਂ ਸ਼ਿਮਲਾ ਮਿਰਚ ਲੈ ਕੇ ਜੰਮੂ ਨੂੰ ਜਾ ਰਹੀ ਸੀ।

ਅਜੀਤ ਡੈਸਕ 31-10-2026
ਐਮਾ ਮਾਂਗਟ, 30 ਅਕਤੂਬਰ (ਗੁਰਾਇਆ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਨਜ਼ਦੀਕ ਪੈਂਦੇ ਪਿੰਡ ਚੱਕ ਅੱਲਾ ਬਖ਼ਸ਼ ਕੇ ਕੋਲ ਇਕ ਮਹਿੰਦਰਾ ਪਿੱਕਅਪ ਗੱਡੀ ਨੂੰ ਕਿਸੇ ਟਰੱਕ ਵਲੋਂ ਸਾਈਡ ਮਾਰ ਦਿੱਤੀ ਗਈ ਅਤੇ ਉਹ ਸੜਕ ਦੇ ਕੰਢੇ ’ਤੇ ਹੀ ਪਲਟ ਗਈ ਅਤੇ ਡਰਾਈਵਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਇਕ ਮਹਿੰਦਰਾ ਪਿਕਅੱਪ ਗੱਡੀ ਜੀਪ ਜੋ ਕੇ ਬਰੇਲੀ ਤੋਂ ਸ਼ਿਮਲਾ ਮਿਰਚ ਲੈ ਕੇ ਜੰਮੂ ਨੂੰ ਜਾ ਰਹੀ ਸੀ। ਜਦੋਂ ਇਹ ਜੀਪ ਚੱਕ ਅੱਲਾ ਬਖ਼ਸ਼ ਦੇ ਕੋਲ ਪਹੁੰਚੀ ਤਾਂ ਕਿਸੇ ਅਣਪਛਾਤੇ ਟਰੱਕ ਵਲੋਂ ਇਸ ਨੂੰ ਸਾਈਡ ਮਾਰ ਦਿੱਤੀ ਗਈ, ਜਿਸ ਦੇ ਸਿੱਟੇ ਵਜੋਂ ਇਹ ਮਹਿੰਦਰਾ ਜੀਪ ਗੱਡੀ ਸੜਕ ਦੇ ਨਾਲ ਲੱਗਦੀਆਂ ਲੋਹੇ ਦੀਆਂ ਗਰਿੱਲਾਂ ਨਾਲ ਟਕਰਾਈ ਅਤੇ ਸੜਕ ਦੇ ਵਿਚਕਾਰ ਹੀ ਪਲਟ ਗਈ, ਇਸ ਵਿਚ ਲੱਦੀ ਹੋਈ ਸਬਜ਼ੀ ਵੀ ਸੜਕ ਦੇ ਵਿਚਕਾਰ ਹੀ ਖਿੱਲਰ ਗਈ। ਜੀਪ ਨੂੰ ਚਲਾਉਣ ਵਾਲਾ ਡਰਾਈਵਰ ਵੀ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਿਆ। ਇਸ ਮੌਕੇ ਸੜਕ ਸੁਰੱਖਿਆ ਫੋਰਸ ਦੀ ਗੱਡੀ ਪਹੁੰਚੀ ਜ਼ਖ਼ਮੀ ਡਰਾਈਵਰ ਨੂੰ ਗੱਡੀ ਵਿਚੋਂ ਬਾਹਰ ਕੱਢਿਆ ਤੇ ਸਰਕਾਰੀ ਹਸਪਤਾਲ ਮੁਕੇਰੀਆਂ ਵਿਖੇ ਦਾਖਲ ਕਰਵਾਇਆ। ਇਸ ਦੇ ਨਾਲ ਇਕ ਹੋਰ ਵਿਅਕਤੀ ਸਵਾਰ ਸੀ, ਜਿਸ ਦੇ ਸੱਟਾਂ ਲੱਗੀਆਂ। ਇਸ ਮੌਕੇ ਮੁਕੇਰੀਆਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਸੀ।
ਪਿਛਲੀ ਖ਼ਬਰ ਮਾਡਰਨ ਗਰੁੱਪ ਆਫ਼ ਕਾਲਜਿਸ ਪੰਡੋਰੀ ਭਗਤ ਮੁਕੇਰੀਆਂ ਦਾ ਇਕ ਰੋਜ਼ਾ ਵਿੱਦਿਅਕ ਦੌਰਾ ਅਗਲੀ ਖ਼ਬਰ ਬੱਸ ਹੇਠਾਂ ਆਉਣ ਨਾਲ 73 ਸਾਲਾ ਬਜ਼ੁਰਗ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।