ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਚ ਕਰਵਾਚੌਥ ਦੇ ਮੌਕੇ ’ਤੇ ਮਹਿੰਦੀ ਮੁਕਾਬਲੇ ਦਾ ਆਯੋਜਨ
ਮੁਕੇਰੀਆਂ, 28 ਅਕਤੂਬਰ (ਰਾਮਗੜ੍ਹੀਆ)- ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਚ ਅੱਜ ਕਰਵਾ ਚੌਥ ਦੇ ਪਵਿੱਤਰ ਮੌਕੇ ’ਤੇ ਮਹਿੰਦੀ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਕਲਾਤਮਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਅਜੀਤ ਡੈਸਕ
29-10-2026