28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਪੰਜਾਬ ਯੂਨੀਵਰਸਿਟੀ ਖੇਤਰੀ ਯੁਵਕ ਤੇ ਵਿਰਾਸਤੀ ਮੇਲਾ

ਹੁਸ਼ਿਆਰਪੁਰ, 27 ਅਕਤੂਬਰ (ਬਲਜਿੰਦਰਪਾਲ ਸਿੰਘ)-ਡੀ. ਏ.

ਖੇਤਰੀ ਯੁਵਕ ਤੇ ਵਿਰਾਸਤੀ ਮੇਲੇ ਦੇ ਆਖਰੀ ਦਿਨ ਪ੍ਰੋਗਰਾਮ ਪੇਸ਼ ਕਰਦੇ ਹੋਏ ਵਿਦਿਆਰਥੀ। ਤਸਵੀਰ: ਹਮਸ਼ਾਇਨ ਸਟੂਡੀਓ 28-10-2026
ਹੁਸ਼ਿਆਰਪੁਰ, 27 ਅਕਤੂਬਰ (ਬਲਜਿੰਦਰਪਾਲ ਸਿੰਘ)-ਡੀ.ਏ.ਵੀ. ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਸਕੱਤਰ ਡਾ. ਆਰ.ਐਮ. ਭੱਲਾ ਅਤੇ ਬੀ.ਐਡ. ਕਾਲਜ ਦੇ ਸਕੱਤਰ ਐਡਵੋਕੇਟ ਨਵਰੋਜ਼ ਸ਼ਰਮਾ ਦੇ ਮਾਰਗ ਦਰਸ਼ਨ ਅਤੇ ਪਿ੍ਰੰ. ਡਾ. ਵਿਧੀ ਭੱਲਾ ਦੀ ਅਗਵਾਈ ’ਚ ਚੱਲ ਰਹੀ ਸੰਸਥਾ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ਹੁਸ਼ਿਆਰਪੁਰ ’ਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਖੇਤਰੀ ਯੁਵਕ ਅਤੇ ਵਿਰਾਸਤੀ ਮੇਲਾ-2026 ਦੇ ਚੌਥੇ ਤੇ ਆਖ਼ਰੀ ਦਿਨ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਸਹਾਇਕ ਕਮਿਸ਼ਨਰ ਓਇਸ਼ੀ ਮੰਡਲ ਮੁੱਖ ਮਹਿਮਾਨ, ਐੱਸ.ਡੀ.ਐਮ. ਪਰਮਪ੍ਰੀਤ ਵਿਸ਼ੇਸ਼ ਮਹਿਮਾਨ, ਸਹਾਇਕ ਕਮਿਸ਼ਨਰ ਗੁਰਕੰਵਲ ਸਿੰਘ, ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ, ਬਾਲ ਮੁਕੰਦ ਸ਼ਰਮਾ ਚੇਅਰਮੈਨ ਪੰਜਾਬ ਰਾਜ ਖ਼ੁਰਾਕ ਕਮਿਸ਼ਨ ਪੰਜਾਬ ਸਰਕਾਰ, ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਪ੍ਰਿੰ. ਡਾ.ਵਿੱਧੀ ਭੱਲਾ ਨੇ ਪੰਜਾਬ ਯੂਨੀਵਰਸਿਟੀ ਦੇ ਐਥੰਮ ਦੀ ਗੂੰਜ ਵਿਚਕਾਰ ਗਿਆਨ ਅਤੇ ਰੌਸ਼ਨੀ ਦੀ ਪ੍ਰਤੀਕ ਸ਼ਮ੍ਹਾ ਰੌਸ਼ਨ ਕਰਕੇ ਮੁਕਾਬਲਿਆਂ ਦਾ ਰਸਮੀ ਆਗਾਜ਼ ਕੀਤਾ। ਇਸ ਮੌਕੇ ਸਕੱਤਰ ਆਰ.ਐਮ. ਭੱਲਾ, ਗੌਤਮ ਮਹਿਤਾ, ਐਡ. ਦਵਿੰਦਰ ਮੋਹਨ, ਮੀਤ ਪ੍ਰਧਾਨ ਵਾਈ.ਪੀ. ਜੋਸ਼ੀ, ਵਿਜੇ ਬੱਗਾ, ਅਨਿਲ ਸੈਣੀ, ਪਰਮਵੀਰ ਜਗਤ, ਰਾਮਪਾਲ ਸ਼ਰਮਾ, ਵਰੁਨ ਸ਼ਰਮਾ, ਹਰੀਸ਼ ਚੰਦਰ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਦੌਰਾਨ ਡਾ. ਗੁਰਮੀਤ ਸਿੰਘ, ਡਾ. ਵਰਿੰਦਰ ਕੌਰ, ਡਾ . ਅੰਜਲੀ ਕੁਮਾਰ, ਡਾ. ਰੋਹਤਾਂਸ, ਡਾ. ਸੁਰਜੀਤ ਸਿੰਘ, ਸੁਰਿੰਦਰ ਦੇਵਨ, ਡਾ. ਗੁਲਵਿੰਦਰ ਕੌਰ, ਡਾ. ਆਰਤੀ ਸਲੂਜਾ, ਵਿਜੇ ਗੱਟਾ, ਡਾ. ਪਿੰਕੀ, ਦਵਿੰਦਰ ਕੁਮਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਡਮ ਓਇਸ਼ੀ ਮੰਡਲ ਨੇ ਵਿਦਿਆਰਥੀਆਂ ਨੂੰ ਸਕਾਰਾਤਮਿਕ ਸੋਚ ਨਾਲ ਹਮੇਸ਼ਾ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਾਲ ਮੁਕੰਦ ਸ਼ਰਮਾ ਨੇ ਜੀਵਨ ਜਿਊਣ ਦੇ ਮੂਲ ਮੰਤਰ ਸਮਝਾਉਂਦੇ ਹੋਏ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ। ਐੱਸ.ਡੀ.ਐਮ. ਪਰਮਪ੍ਰੀਤ ਸਿੰਘ ਨੇ ਸਮੇਂ ਦੀ ਮਹੱਤਤਾ ’ਤੇ ਰੌਸ਼ਨੀ ਪਾਉਂਦੇ ਹੋਏ ਕਿਹਾ ਕਿ ਲੰਘਿਆ ਸਮਾਂ ਕਦੀ ਵਾਪਸ ਨਹੀਂ ਆਉਂਦਾ ਇਸ ਲਈ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਮੇਲੇ ਦੇ ਦੂਸਰੇ ਸੈਸ਼ਨ ਦਾ ਆਗਾਜ਼ ਰੈੱਡਕਰਾਸ ਸੁਸਾਇਟੀ ਦੇ ਮੀਤ ਪ੍ਰਧਾਨ ਡਾ. ਅਵਿਨਾਸ਼ ਰਾਏ ਖੰਨਾ, ਡਾਇਰੈਕਟਰ ਸੁਖਜਿੰਦਰ ਸਿੰਘ ਰਿਸ਼ੀ, ਚੇਅਰਪਰਸਨ ਮੈਡਮ ਕਰਮਜੀਤ ਕੌਰ, ਡੀ.ਐੱਸ.ਪੀ. ਕਰਤਾਰ ਸਿੰਘ ਨੇ ਕੀਤਾ। ਡਾ. ਅਵਿਨਾਸ਼ ਰਾਏ ਖੰਨਾ ਅਤੇ ਸੁਖਜਿੰਦਰ ਸਿੰਘ ਰਿਸ਼ੀ ਨੇ ਇਨ੍ਹਾਂ ਯੁਵਕ ਤੇ ਵਿਰਾਸਤੀ ਮੇਲਿਆਂ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੇ ਸਮਾਗਮ ਨੌਜਵਾਨਾਂ ਨੂੰ ਆਪਣੀ ਅਮੀਰ ਪੰਜਾਬੀ ਅਤੇ ਭਾਰਤੀ ਸੰਸਕ੍ਰਿਤੀ ਨਾਲ ਜੋੜਦੇ ਹਨ। ਪ੍ਰੋਗਰਾਮ ਦੇ ਆਖ਼ਰੀ ਸੈਸ਼ਨ ’ਚ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਮੁੱਖ ਮਹਿਮਾਨ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ ਡਾ. ਜਸਵੀਰ ਮਿਨਹਾਸ ਨੇ ਸ਼ਿਰਕਤ ਕੀਤੀ। ਇਸ ਮੌਕੇ ਮੈਡਮ ਸੀਮਾ ਗਰਗ, ਕਮਿਸ਼ਨਰ ਮੀਨਾ ਕੁਮਾਰ, ਵਰਿੰਦਰ ਸਿੰਘ ਨਿਮਾਣਾ, ਸੰਜੀਵ ਕੁਮਾਰ ਵਿਸ਼ੇਸ਼ ਤੌਰ’ਤੇ ਸ਼ਾਮਲ ਹੋਏ। ਪ੍ਰਧਾਨ ਡਾ. ਅਨੂਪ ਕੁਮਾਰ, ਸਕੱਤਰ ਡਾ. ਆਰ.ਐਮ. ਭੱਲਾ, ਕਾਲਜ ਸਕੱਤਰ ਨਵਰੋਜ਼ ਸ਼ਰਮਾ ਨੇ ਕਾਲਜ ਪ੍ਰਿੰ. ਡਾ. ਵਿਧੀ ਭੱਲਾ, ਸਟਾਫ਼ ਨੂੰ ਇਸ ਚਾਰ ਰੋਜ਼ਾ ਖੇਤਰੀ ਯੁਵਕ ਤੇ ਵਿਰਾਸਤੀ ਮੇਲੇ ਦੀ ਸਫਲਤਾਪੂਰਨ ਆਯੋਜਨ ਤੇ ਸਮਾਪਤੀ ਲਈ ਵਧਾਈ ਦਿੱਤੀ। ਕਾਲਜ ਦੇ ਪ੍ਰਿੰ. ਡਾ. ਵਿਧੀ ਭੱਲਾ ਨੇ ਚਾਰ ਰੋਜ਼ਾ ਖੇਤਰੀ ਯੁਵਕ ਅਤੇ ਵਿਰਾਸਤੀ ਮੇਲੇ ’ਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀ ਹੌਂਸਲਾ ਅਜਾਈਂ ਕਰਦਿਆਂ ਉਨ੍ਹਾਂ ਨੂੰ ਮਿਹਨਤ ਕਰਨ ਲਈ ਪੇ੍ਰਰਿਤ ਕੀਤਾ। ਚੌਥੇ ਦਿਨ ਦੇ ਮੁਕਾਬਲਿਆਂ ਦੇ ਨਤੀਜਿਆਂ ’ਚ ਕਢਾਈ ਫੁਲਕਾਰੀ ’ਚ ਜੀ.ਐਚ.ਜੀ. ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰਧਰ ਸਧਾਰ ਲੁਧਿਆਣਾ ਨੇ ਪਹਿਲਾ, ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਨੇ ਦੂਸਰਾ ਅਤੇ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਨੇ ਹੀ ਤੀਸਰਾ ਸਥਾਨ ਹਾਸਲ ਕੀਤਾ। ਇਸੇ ਵੰਨਗੀ ’ਚ ਵਿਅਕਤੀਗਤ ਪੁਰਸਕਾਰਾਂ ’ਚ ਪਹਿਲਾ ਸਥਾਨ ਕੋਮਲਦੀਪ ਕੌਰ, ਦੂਸਰਾ ਸਥਾਨ ਮਨਪ੍ਰੀਤ ਕੌਰ ਅਤੇ ਪਲਕ ਸੂਦ ਅਤੇ ਪ੍ਰਭਲੀਨ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਓਵਰਆਲ ਟਰਾਫ਼ੀ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਪ੍ਰਾਪਤ ਕੀਤੀ।
ਪਿਛਲੀ ਖ਼ਬਰ ਚੇਅਰਮੈਨ ਬੇਅੰਤ ਸਿੰਘ ਰੰਧਾਵਾ ਵਲੋਂ ਹਰਦੋਖੁੰਦਪੁਰ ਮੰਡੀ ਦਾ ਦੌਰਾ ਅਗਲੀ ਖ਼ਬਰ ਪਾਣੀਆਂ ’ਤੇ ਸੂਬੇ ਦੇ ਹੱਕਾਂ ਦੀ ਰਾਖੀ ਲਈ ਮੁੱਖ ਮੰਤਰੀ ਦਾ ਪੱਖ ਮਜ਼ਬੂਤੀ ਨਾਲ ਪੇਸ਼ ਕਰਨਾ ਸਮੇਂ ਦੀ ਲੋੜ-ਡਾ. ਇਸ਼ਾਂਕ ਕੁਮਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।