27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਪੀਰ ਬਾਬਾ ਮੱਦੂਆਣਾ ਪ੍ਰਬੰਧਕ ਕਮੇਟੀ ਵਲੋਂ ਰੌਸ਼ਨੀ ਮੇਲਾ ਕਰਵਾਉਣ ਸੰਬੰਧੀ ਮੀਟਿੰਗ

ਮਾਹਿਲਪੁਰ, 26 ਅਕਤੂਬਰ (ਰਜਿੰਦਰ ਸਿੰਘ)-ਪੀਰ ਬਾਬਾ ਮੱਦੂਆਣਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਦੋ ਗੁੱਤਾਂ ਵਾਲਿਆਂ ਦੀ ਯਾਦ ਨੂੰ ਸਮਰਪਿਤ 44ਵਾਂ 3 ਰੋਜ਼ਾ ਰੋਸ਼ਨੀ ਮੇਲਾ ਕਰਵਾਉਣ ਸੰਬੰਧੀ ਮੀਟਿੰਗ ਚੇਅਰਮੈਨ ਅਮਰਜੀਤ ਸਿੰਘ ਨਿੱਪੀ ਬੈਂਸ ਤੇ ਪ੍ਰਧਾਨ ਨਰਿੰਦਰ ਮੋਹਣ ਨਿੰਦੀ ਦੀ ਅਗਵਾਈ ‘ਚ ਹੋਈ, ਜਿਸ ‘ਚ ਸਮੂਹ ਮੈਂਬਰਾਂ ਨੇ ਭਾਗ ਲਿਆ। ਮੇਲੇ ਦੀਆਂ ਤਿਆਰੀਆਂ ਨੂੰ ਮੁੱਖ ਰੱਖ ਕੇ ਹੋਏ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ।

ਪੀਰ ਬਾਬਾ ਮੱਦੂਆਣਾ ਪ੍ਰਬੰਧਕ ਕਮੇਟੀ ਮਾਹਿਲਪੁਰ ਵਿਖੇ ਮੇਲੇ ਕਰਵਾਉਣ ਸੰਬੰਧੀ ਹੋਈ ਮੀਟਿੰਗ ਮੌਕੇ ਪ੍ਰਧਾਨ ਨਰਿੰਦਰ ਮੋਹਣ ਨਿੰਦੀ, ਰਾਮ ਸਰੂਪ, ਬਲਵੀਰ ਠਾਕੁਰ, ਰਾਮਾ ਹਰਜੀਵ, ਤਰਸੇਮ ਭਾਅ ਤੇ ਹੋਰ। ਤਸਵੀਰ : ਗੁਰਨਾਮ ਸਟੂਡੀਓ 27-10-2026
ਮਾਹਿਲਪੁਰ, 26 ਅਕਤੂਬਰ (ਰਜਿੰਦਰ ਸਿੰਘ)-ਪੀਰ ਬਾਬਾ ਮੱਦੂਆਣਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਦੋ ਗੁੱਤਾਂ ਵਾਲਿਆਂ ਦੀ ਯਾਦ ਨੂੰ ਸਮਰਪਿਤ 44ਵਾਂ 3 ਰੋਜ਼ਾ ਰੋਸ਼ਨੀ ਮੇਲਾ ਕਰਵਾਉਣ ਸੰਬੰਧੀ ਮੀਟਿੰਗ ਚੇਅਰਮੈਨ ਅਮਰਜੀਤ ਸਿੰਘ ਨਿੱਪੀ ਬੈਂਸ ਤੇ ਪ੍ਰਧਾਨ ਨਰਿੰਦਰ ਮੋਹਣ ਨਿੰਦੀ ਦੀ ਅਗਵਾਈ ‘ਚ ਹੋਈ, ਜਿਸ ‘ਚ ਸਮੂਹ ਮੈਂਬਰਾਂ ਨੇ ਭਾਗ ਲਿਆ। ਮੇਲੇ ਦੀਆਂ ਤਿਆਰੀਆਂ ਨੂੰ ਮੁੱਖ ਰੱਖ ਕੇ ਹੋਏ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਪ੍ਰਧਾਨ ਨਰਿੰਦਰ ਮੋਹਣ ਨਿੰਦੀ ਨੇ ਦੱਸਿਆ 12 ਨਵੰਬਰ ਨੂੰ ਚਿਰਾਗ਼ਾਂ ਦੀ ਰਸਮ 13 ਨਵੰਬਰ ਨੂੰ ਝੰਡਾ ਝੜਾਉਣ ਤੇ 14 ਨਵੰਬਰ ਸ਼ਾਮ ਨੂੰ 8 ਵਜੇ ਇੰਟਰਨੈਸ਼ਨਲ ਪੰਜਾਬੀ ਲੋਕ ਗਾਇਕ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਇਸ ਮੌਕੇ ਰਾਮ ਸਰੂਪ ਕੈਸ਼ੀਅਰ, ਬਲਵੀਰ ਠਾਕੁਰ, ਨਰਿੰਦਰ ਨਰੂਲਾ, ਤਰਸੇਮ ਭਾਅ, ਸ਼ਿਵ ਬਸੀ, ਡਾ. ਪੰਮਾ ਮਾਹਿਲਪੁਰੀ, ਬਲਵਿੰਦਰ ਭਰੋਲੀ, ਪ੍ਰਦੀਪ ਭਰੋਲੀ, ਬਾਬਾ ਤਾਰੀ, ਰਾਮਾ ਹਰਜੀਵ, ਰਜਿੰਦਰ ਰਾਣਾ, ਨਰਿੰਦਰ ਕਾਕਾ ਹਾਜ਼ਰ ਸਨ।
ਪਿਛਲੀ ਖ਼ਬਰ ਜਨਮਜੀਤ ਸਿੰਘ ਘੁੰਮਣ ਵਲੋਂ ਯੂਥ ਅਕਾਲੀ ਦਲ ਦਸੂਹਾ ਦੇ ਜ਼ੋਨ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਲਕਸੀਹਾਂ ਸਕੂਲ ’ਚ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਧੀਮਾਨ ਨੇ ਬੱਚਿਆਂ ਨੂੰ ਕੀਤੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।