27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸਰਕਾਰ ਨੇ ਨਹਿਰਾਂ ਦਾ ਵਿਸਥਾਰ ਕਰਕੇ ਕਿਸਾਨਾਂ ਨੂੰ ਵੱਡਾ ਲਾਭ ਪਹੁੰਚਾਇਆ-ਡਾ. ਹਰਮਿੰਦਰ ਸਿੰਘ ਬਖਸ਼ੀ

ਗੜ੍ਹਸ਼ੰਕਰ, 26 ਅਕਤੂਬਰ (ਧਾਲੀਵਾਲ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਹਰਮਿੰਦਰ ਸਿੰਘ ਬਖਸ਼ੀ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਹਿੱਤਾਂ ਦਾ ਖਿਆਲ ਕਰਦੇ ਹੋਏ ਸੂਬੇ ਵਿਚ ਖੇਤਾਂ ਨੂੰ ਪਾਣੀ ਦੇਣ ਦੇ ਮੰਤਵ ਨਾਲ ਨਹਿਰਾਂ ਦਾ ਵੱਡੇ ਪੱਧਰ ‘ਤੇ ਵਿਸਥਾਰ ਕੀਤਾ ਹੈ।

ਅਜੀਤ ਡੈਸਕ 27-10-2026
ਗੜ੍ਹਸ਼ੰਕਰ, 26 ਅਕਤੂਬਰ (ਧਾਲੀਵਾਲ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਹਰਮਿੰਦਰ ਸਿੰਘ ਬਖਸ਼ੀ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਹਿੱਤਾਂ ਦਾ ਖਿਆਲ ਕਰਦੇ ਹੋਏ ਸੂਬੇ ਵਿਚ ਖੇਤਾਂ ਨੂੰ ਪਾਣੀ ਦੇਣ ਦੇ ਮੰਤਵ ਨਾਲ ਨਹਿਰਾਂ ਦਾ ਵੱਡੇ ਪੱਧਰ ‘ਤੇ ਵਿਸਥਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਿਥੇ ਪੁਰਾਣੀਆਂ ਨਹਿਰਾਂ ਦਾ ਸੁਧਾਰ ਕੀਤਾ, ਉਥੇ ਹੀ ਨਹਿਰਾਂ ਦਾ ਵਿਸਥਾਰ ਕਰਦਿਆਂ, ਨਵੇਂ ਸੂਹੇ ਕੱਢ ਕੇ ਵੱਡੀ ਪੱਧਰ ‘ਤੇ ਖੇਤੀ ਖੇਤਰ ਨੂੰ ਨਹਿਰੀ ਸਿੰਚਾਈ ਹੇਠ ਲਿਆਂਦਾ ਹੈ। ਇਸ ਨਾਲ ਜਿਥੇ ਕਿਸਾਨਾਂ ਦੀ ਵੱਡੀ ਮੁਸ਼ਕਿਲ ਖਤਮ ਹੋਈ ਹੈ, ਉਥੇ ਹੀ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਵੀ ਇਸ ਨਾਲ ਫਰਕ ਪਵੇਗਾ। ਡਾ. ਬਖਸ਼ੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾਂ ਤੋਂ ਹੀ ਕਿਸਾਨਾਂ ਦੀ ਸਮੱਸਿਆ ਦੇ ਨਿਪਟਾਰੇ ਲਈ ਯਤਨਸ਼ੀਲ ਰਹੇ ਹਨ।
ਪਿਛਲੀ ਖ਼ਬਰ ਸੀਪਰੀਆਂ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਰੂਸ ’ਚ ਮੌਤ ਅਗਲੀ ਖ਼ਬਰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਗੜ੍ਹਸ਼ੰਕਰ ’ਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।