24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸਾਲਾਨਾ ਸਮਾਗਮ ਕੱਲ੍ਹ

ਤਲਵਾੜਾ, 23 ਅਕਤੂਬਰ (ਐਚ. ਐਸ.

ਅਜੀਤ ਡੈਸਕ 24-10-2026
ਤਲਵਾੜਾ, 23 ਅਕਤੂਬਰ (ਐਚ. ਐਸ. ਮਿੱਠੂ)-ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ (ਰਜਿ) ਤਲਵਾੜਾ ਵਲੋਂ 32ਵਾਂ ਗੁਰਮਤਿ ਸਮਾਗਮ 25 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਸਮਾਗਮ ਦਾ ਪੋਸਟਰ ਜਾਰੀ ਕਰਦੇ ਹੋਏ ਸੁਸਾਇਟੀ ਵਲੋਂ ਸਮਰਜੀਤ ਸਿੰਘ ਸ਼ਮੀ, ਪ੍ਰੋਫੈਸਰ ਅਜੇ ਸਹਿਗਲ, ਇੰਜੀ. ਏ. ਪੀ. ਐਸ. ਉੱਭੀ, ਐਚ. ਐਸ. ਮਿੱਠੂ ਨੇ ਦੱਸਿਆ ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਉਪਰੰਤ ਵਿਸ਼ੇਸ਼ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ’ਚ ਭਾਈ ਨਿਰਮਲ ਸਿੰਘ ਹਾਜੀਪੁਰ ਦੇ ਜਥੇ ਵਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਤੇ ਪੰਥ ਪ੍ਰਸਿੱਧ ਢਾਡੀ ਜਥਾ ਭਾਈ ਜਸਬੀਰ ਸਿੰਘ ਮੋਹਲੇ ਕੇ ਵਲੋਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਜਾਵੇਗਾ। ਇਸ ਮੌਕੇ ਤਲਵਾੜਾ ਦੇ ਮੈਰਿਟ ’ਚ ਆਉਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸੁਸਾਇਟੀ ਵਲੋਂ ਬਾਬਾ ਸੁਰਿੰਦਰ ਸਿੰਘ ਯਾਦਗਾਰੀ ਐਵਾਰਡ 2026 ਨਾਲ ਸਨਮਾਨਿਤ ਵੀ ਕੀਤਾ ਜਾਵੇਗਾ।
ਪਿਛਲੀ ਖ਼ਬਰ ਇਕੋਤਰੀ ਸਮਾਗਮ ਦੇ ਅਲੌਕਿਕ ਨਗਰ ਕੀਰਤਨ ਭਲਕੇ ਸਜਾਏ ਜਾਣਗੇ-ਸੰਤ ਗੁਰਦਿਆਲ ਸਿੰਘ ਅਗਲੀ ਖ਼ਬਰ ਤਬਲਾ ਵਾਦਨ ਸਿੱਖਿਆ ਕੇਂਦਰ ਫ਼ਤਿਹਪੁਰ ’ਚ ਸੰਗੀਤ ਕਾਨਫ਼ਰੰਸ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।