21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਬਾਹਟੀਵਾਲ ਵਿਖੇ ਦੂਸਰੇ ਛਿੰਝ ਮੇਲੇ ਦੌਰਾਨ ਵੱਡੀ ਰੁਮਾਲੀ ਦੀ ਕੁਸ਼ਤੀ ਤੇ ਪ੍ਰਿਤਪਾਲ ਫਗਵਾੜਾ ਰਿਹਾ ਜੇਤੂ

ਪੱਸੀ ਕੰਢੀ, 20 ਅਕਤੂਬਰ (ਜਗਤਾਰ ਸਿੰਘ ਰਜਪਾਲਮਾ)-ਰਾਮਾ ਪਹਿਲਵਾਨ ਸਪੋਰਟਸ ਕਲੱਬ ਬਾਹਟੀਵਾਲ ਵਲੋਂ ਜੈ ਵੀਰ ਬਜਰੰਗ ਬਲੀ ਤੇ ਧੰਨ-ਧੰਨ ਬਾਬਾ ਭੋਲਾ ਗਿਰ ਮਹਾਰਾਜ ਦੇ ਅਸ਼ੀਰਵਾਦ ਸਦਕਾ ਦੂਸਰਾ ਛਿੰਝ ਮੇਲਾ ਕਰਵਾਇਆ। ਇਸ ਮੌਕੇ ਛੋਟੀ ਰੁਮਾਲੀ ਦੀ ਕੁਸ਼ਤੀ ਕਿਨੂੰ ਸੇਖਾ ਨੇ ਪਹਿਲਾਂ ਜਦਕਿ ਪ੍ਰਵੀਨ ਪਠਾਨਕੋਟ ਨੇ ਦੂਸਰਾ ਸਥਾਨ ਹਾਸਿਲ ਕਰਕੇ ਪ੍ਰਬੰਧਕਾਂ ਪਾਸੋ ਮਾਇਕ ਸਹਾਇਤਾ ਤੇ ਪੱਗਾਂ ਪ੍ਰਾਪਤ ਕੀਤੀਆਂ।

ਅਜੀਤ ਡੈਸਕ 21-10-2026
ਪੱਸੀ ਕੰਢੀ, 20 ਅਕਤੂਬਰ (ਜਗਤਾਰ ਸਿੰਘ ਰਜਪਾਲਮਾ)-ਰਾਮਾ ਪਹਿਲਵਾਨ ਸਪੋਰਟਸ ਕਲੱਬ ਬਾਹਟੀਵਾਲ ਵਲੋਂ ਜੈ ਵੀਰ ਬਜਰੰਗ ਬਲੀ ਤੇ ਧੰਨ-ਧੰਨ ਬਾਬਾ ਭੋਲਾ ਗਿਰ ਮਹਾਰਾਜ ਦੇ ਅਸ਼ੀਰਵਾਦ ਸਦਕਾ ਦੂਸਰਾ ਛਿੰਝ ਮੇਲਾ ਕਰਵਾਇਆ। ਇਸ ਮੌਕੇ ਛੋਟੀ ਰੁਮਾਲੀ ਦੀ ਕੁਸ਼ਤੀ ਕਿਨੂੰ ਸੇਖਾ ਨੇ ਪਹਿਲਾਂ ਜਦਕਿ ਪ੍ਰਵੀਨ ਪਠਾਨਕੋਟ ਨੇ ਦੂਸਰਾ ਸਥਾਨ ਹਾਸਿਲ ਕਰਕੇ ਪ੍ਰਬੰਧਕਾਂ ਪਾਸੋ ਮਾਇਕ ਸਹਾਇਤਾ ਤੇ ਪੱਗਾਂ ਪ੍ਰਾਪਤ ਕੀਤੀਆਂ। ਇਸੇ ਤਰ੍ਹਾਂ ਵੱਡੀ ਰੁਮਾਲੀ ਦੀ ਕੁਸ਼ਤੀ ਵਿਚ ਪ੍ਰਿਤਪਾਲ ਫਗਵਾੜਾ ਜੇਤੂ ਰਿਹਾ, ਜਿਸ ਨੇ ਅਜੇ ਕੈਥਲ ਹਰਿਆਣਾ ਨੂੰ ਹਰਾ ਕੇ 75 ਹਜ਼ਾਰ ਦੀ ਨਕਦ ਰਾਸ਼ੀ ਤੇ ਗੁਰਜ ਪ੍ਰਬੰਧਕਾਂ ਪਾਸੋਂ ਪ੍ਰਾਪਤ ਕੀਤਾ। ਛਿੰਝ ਮੇਲੇ ਦੌਰਾਨ ਮੁੱਖ ਮਹਿਮਾਨ ਦੇ ਤੌਰ ’ਤੇ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਤੇ ਬੀ. ਜੇ. ਪੀ. ਆਗੂ ਸੁਸ਼ੀਲ ਕੁਮਾਰ ਸ਼ਰਮਾ ਪਿੰਕੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਉਕਤ ਆਗੂਆਂ ਨੇ ਪ੍ਰਬੰਧਕਾਂ ਨੂੰ ਛਿੰਝ ਮੇਲਾ ਕਰਵਾਉਣ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹੋ-ਜਿਹੇ ਖੇਡ ਮੇਲੇ ਜਿਥੇ ਨੌਜਵਾਨ ਵਰਗ ਨੂੰ ਚੰਗੇ ਪਾਸੇ ਲਗਾਉਣ ਲਈ ਅਹਿਮ ਰੋਲ ਅਦਾ ਕਰਦੇ ਹਨ ਉਥੇ ਪਿੰਡਾਂ ਵਿਚ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਪ੍ਰਬੰਧਕਾਂ ਵਲੋਂ ਛਿੰਝ ਮੇਲੇ ਦੌਰਾਨ ਪਹੁੰਚੀਆਂ ਅਨੇਕਾਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਦੌਰਾਨ ਬੋਲਾਂ ਦੀ ਸਾਂਝ ਪ੍ਰਸਿੱਧ ਖੇਡ ਬੁਲਾਰੇ ਹਰਦੀਪ ਰੰਧਾਵਾ ਨੇ ਨਿਭਾਈ। ਇਸ ਮੌਕੇ ਮਹੰਤ ਰਾਮ ਗਿਰ ਰਾਜਪੁਰ ਕੰਢੀ, ਬਾਬਾ ਰਾਜਨ ਗਿਰ ਰਾਜੂ, ਐਸ. ਐਚ. ਓ. ਪਰਵਿੰਦਰ ਸਿੰਘ ਧੂਤ, ਜਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਮਿੰਟੂ, ਬਲਾਕ ਸੰਮਤੀ ਮੈਂਬਰ ਤੇ ਬਲਾਕ ਇੰਚਾਰਜ਼ ਅੰਕੁਸ਼ ਪੰਡਿਤ, ਸੁਖਵਿੰਦਰਜੀਤ ਸਿੰਘ ਝਾਵਰ, ਕੇਸ਼ਵ ਸਿੰਘ ਸੈਣੀ, ਨਿਤੀਸ਼ ਕੁਮਾਰ, ਸਰਪੰਚ ਮਨਦੀਪ ਕੁਮਾਰ, ਪ੍ਰਭਾਤ ਚੰਦਰ ਸ਼ਰਮਾ, ਅਵਿਨਾਸ਼ ਚੰਦ ਸ਼ਰਮਾ, ਦਿਨੇਸ਼ ਸ਼ਰਮਾ ਲਵਲੀ, ਹਨੀ ਲੰਬੜ, ਡਾਕਟਰ ਅਜੈ ਕੁਮਾਰ ਭਾਰਦਵਾਜ ਮੈਡੀਕਲ ਸਟੋਰ, ਮਾਸਟਰ ਅਨਿਲ ਕੁਮਾਰ, ਮਾਸਟਰ ਸਨੀ ਸ਼ਰਮਾ (ਗੋਬਿੰਦ ਗੋਪਾਲ ਨੈਸ਼ਨਲ ਇੰਸਟੀਟਿਊਟ ਗੜਦੀਵਾਲਾ), ਸਰਪੰਚ ਲਖਵੀਰ ਸਿੰਘ ਬਡਿਆਲ, ਸਰਪੰਚ ਗੁਰਦੀਪ ਸਿੰਘ ਮਾਂਗਾ, ਸਰਪੰਚ ਜਗਰੂਪ ਸਿੰਘ ਜਮਸ਼ੇਰ ਚਠਿਆਲ, ਲੇਖਕ ਗੁਰਪ੍ਰੀਤ ਪ੍ਰੀਤ ਹੈਪੀ ਸਹੋਤਾ, ਸਰਪੰਚ ਜਸਵਿੰਦਰ ਜੱਸੀ, ਸਰਪੰਚ ਜਸਵੀਰ ਸਿੰਘ ਕੇਸੋਪੁਰ, ਸਰਪੰਚ ਰਾਜਿੰਦਰ ਸਿੰਘ ਚਾਂਗ ਬਸੋਹਾ, ਰੀਟਾ ਮਹੰਤ ਖੰਗਵਾੜੀ, ਨੰਬਰਦਾਰ ਦਲਜੀਤ ਕੁਮਾਰ, ਜੋਗੀ ਖਾਨ, ਬੂਟਾ ਰਾਮ, ਚੈਚਲ ਸ਼ਰਮਾ, ਵਿਪਨ ਕੁਮਾਰ, ਹਰੀਸ਼ ਕੁਮਾਰ, ਰਿਟਾਇਰਡ ਡੀ. ਐਸ. ਪੀ. ਸ਼ਾਮ ਸੁੰਦਰ, ਵਿਜੈ ਕੁਮਾਰ, ਕਸਤੂਰੀ ਲਾਲ, ਸਾਬਕਾ ਸਰਪੰਚ ਜਗਦੀਸ਼ ਸਿੰਘ ਰਾਜਪੁਰ, ਹੈੱਡ ਮਾਸਟਰ ਅਮੀਰ ਸਿੰਘ, ਜਰਨੈਲ ਸਿੰਘ ਸਹੋਤਾ, ਬਲਰਾਮ ਸ਼ਰਮਾ, ਵਿਨੋਦ ਕੁਮਾਰ, ਆਰੀਅਨ ਸ਼ਰਮਾ, ਹਰਸ਼ ਸ਼ਰਮਾ ਹਾਜ਼ਰ ਸਨ।
ਪਿਛਲੀ ਖ਼ਬਰ ਨਵ-ਨਿਯੁਕਤ ਸੂਬਾ ਜਨਰਲ ਸਕੱਤਰ ਮਨਪ੍ਰੀਤ ਰੰਧਾਵਾ ਦਾ ਆਗੂਆਂ ਵਲੋਂ ਸਨਮਾਨ ਅਗਲੀ ਖ਼ਬਰ ਕੀਰਤਨ ਦਰਬਾਰ ਦਾ ਪ੍ਰਚਾਰ ਕਰਦੇ ਹੋਏ ਬਜ਼ੁਰਗ ਸੁਰਜੀਤ ਸਿੰਘ। ਨਾਲ ਰਣਜੀਤ ਸਿੰਘ ਸਰਪੰਚ ਲਾਚੋਵਾਲ। 100 ਸਾਲਾ ਬਜ਼ੁਰਗ ਕੀਰਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।