17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪਬਲਿਕ ਖ਼ਾਲਸਾ ਕਾਲਜ ਆਫ਼ ਨਰਸਿੰਗ ਕੰਧਾਲਾ ਜੱਟਾਂ ’ਚ ਵਿਸ਼ਵ ਖ਼ੁਰਾਕ ਦਿਵਸ ਮਨਾਇਆ

ਅੱਡਾ ਸਰਾਂ , 16 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਪਬਲਿਕ ਖ਼ਾਲਸਾ ਕਾਲਜ ਫ਼ਾਰ ਵੁਮੈਨ, ਕੰਧਾਲਾ ਜੱਟਾਂ ਦੀ ਪ੍ਰਬੰਧਕ ਕਮੇਟੀ ਵਲੋਂ ਚਲਾਏ ਜਾ ਰਹੇ ਕਾਲਜ ਆਫ਼ ਨਰਸਿੰਗ ਵਿਖੇ ਵਿਸ਼ਵ ਖ਼ੁਰਾਕ ਦਿਵਸ ਮਨਾਇਆ। ਇਸ ਮੌਕੇ ਵਿਦਿਆਰਥਣਾਂ ਵਲੋਂ ਵੱਖ-ਵੱਖ ਗਤੀਵਿਧੀਆਂ ਰਾਹੀਂ ਖ਼ੁਰਾਕ ਦੀ ਮਹੱਤਤਾ, ਸੰਤੁਲਿਤ ਭੋਜਨ ਤੇ ਸਿਹਤਮੰਦ ਜੀਵਨ ਸ਼ੈਲੀ ਸੰਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ।

ਅਜੀਤ ਡੈਸਕ 17-10-2026
ਅੱਡਾ ਸਰਾਂ , 16 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਪਬਲਿਕ ਖ਼ਾਲਸਾ ਕਾਲਜ ਫ਼ਾਰ ਵੁਮੈਨ, ਕੰਧਾਲਾ ਜੱਟਾਂ ਦੀ ਪ੍ਰਬੰਧਕ ਕਮੇਟੀ ਵਲੋਂ ਚਲਾਏ ਜਾ ਰਹੇ ਕਾਲਜ ਆਫ਼ ਨਰਸਿੰਗ ਵਿਖੇ ਵਿਸ਼ਵ ਖ਼ੁਰਾਕ ਦਿਵਸ ਮਨਾਇਆ। ਇਸ ਮੌਕੇ ਵਿਦਿਆਰਥਣਾਂ ਵਲੋਂ ਵੱਖ-ਵੱਖ ਗਤੀਵਿਧੀਆਂ ਰਾਹੀਂ ਖ਼ੁਰਾਕ ਦੀ ਮਹੱਤਤਾ, ਸੰਤੁਲਿਤ ਭੋਜਨ ਤੇ ਸਿਹਤਮੰਦ ਜੀਵਨ ਸ਼ੈਲੀ ਸੰਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ। ਕਾਲਜ ਕਮੇਟੀ ਦੇ ਪ੍ਰਧਾਨ ਪਰਮਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਹੋਈ ਗਤੀਵਿਧੀ ਦੌਰਾਨ ਵਿਦਿਆਰਥਣਾਂ ਨੇ ਵਿਸ਼ਵ ਖ਼ੁਰਾਕ ਦਿਵਸ ਨਾਲ ਸੰਬੰਧਿਤ ਆਕਰਸ਼ਕ ਪੋਸਟਰ ਤਿਆਰ ਕੀਤੇ। ਇਸ ਮੌਕੇ ਪ੍ਰਿੰ. ਲਵਦੀਪ ਕੌਰ ਵੜੈਚ ਤੇ ਵਾਈਸ ਪ੍ਰਿੰ. ਲਵਦੀਪ ਕੌਰ ਤਲਵਾੜ ਨੇ ਦੱਸਿਆ ਕਿ 16 ਅਕਤੂਬਰ ਨੂੰ ਮਨਾਏ ਜਾਣ ਵਾਲੇ ਵਿਸ਼ਵ ਭੋਜਨ ਦਿਵਸ ਜਾਂ ਖ਼ੁਰਾਕ ਦਿਵਸ ਦਾ ਮੁੱਖ ਮਕਸਦ ਵਿਸ਼ਵ ਭਰ ਵਿਚ ਭੁੱਖਮਰੀ ਤੇ ਕੁਪੋਸ਼ਣ ਨੂੰ ਖ਼ਤਮ ਕਰਨਾ ਹੈ। ਇਸ ਮੌਕੇ ਕਮੇਟੀ ਸਕੱਤਰ ਬਿਕਰਮਜੀਤ ਸਿੰਘ ਲਾਲੀ, ਹਰਭਜਨ ਸਿੰਘ ਢਿੱਲੋਂ ਖ਼ਜ਼ਾਨਚੀ ਨੇ ਵਿਦਿਆਰਥਣਾਂ ਵਲੋਂ ਲਗਾਏ ਗਏ ਭੋਜਨ ਦੇ ਸਟਾਲਾਂ ਦਾ ਨਿਰੀਖਣ ਕੀਤਾ। ਇਸ ਮੌਕੇ ਰਮਨਦੀਪ ਕੌਰ, ਨਵਿਤਾ, ਮਨਦੀਪ ਕੌਰ, ਹਰਸ਼ਾ, ਇੰਦੂ, ਪ੍ਰਭਜੋਤ ਕੌਰ, ਪ੍ਰਭਜੀਤ ਕੌਰ, ਜਸਪ੍ਰੀਤ ਕੌਰ, ਅਰੁਣਾ, ਜਗੀਰ ਕੌਰ, ਕੀਰਤੀ, ਸਿਮਰਨਜੀਤ, ਭਵਨਦੀਪ ਕੌਰ, ਅਮਰਦੀਪ ਕੌਰ, ਹਰਜੀਤ ਕੌਰ, ਜਯਾ, ਰੀਤਿਕਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੁਸਾਇਟੀ ਵਲੋਂ ਮਰੀਜ਼ ਦੇ ਇਲਾਜ ਲਈ ਵਿੱਤੀ ਸਹਾਇਤਾ ਭੇਟ ਅਗਲੀ ਖ਼ਬਰ ਖੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।