14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਚ ਰਾਮਾਇਣ ਪ੍ਰੋਗਰਾਮ ਪੇਸ਼

ਦਸੂਹਾ, 13 ਅਕਤੂਬਰ (ਭੁੱਲਰ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਚ ਕਲਾਸ 3 ਦੇ ਵਿਦਿਆਰਥੀਆਂ ਵਲੋਂ ਮਨਮੋਹਕ ‘ਰਾਮਾਇਣ’ ਪ੍ਰੋਗਰਾਮ ਪੇਸ਼ ਕੀਤਾ। ਇਸ ਵਿਸ਼ੇਸ਼ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਨੇ ਭਾਰਤੀ ਸੱਭਿਆਚਾਰ, ਪਰੰਪਰਾਵਾਂ ਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੁੜੀ ਮਹਾਨ ਗਾਥਾ ਰਾਮਾਇਣ ਦੇ ਵੱਖ-ਵੱਖ ਪ੍ਰਸੰਗਾਂ ਨੂੰ ਮੰਚ ’ਤੇ ਪੇਸ਼ ਕੀਤਾ।

ਅਜੀਤ ਡੈਸਕ 14-10-2026
ਦਸੂਹਾ, 13 ਅਕਤੂਬਰ (ਭੁੱਲਰ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਚ ਕਲਾਸ 3 ਦੇ ਵਿਦਿਆਰਥੀਆਂ ਵਲੋਂ ਮਨਮੋਹਕ ‘ਰਾਮਾਇਣ’ ਪ੍ਰੋਗਰਾਮ ਪੇਸ਼ ਕੀਤਾ। ਇਸ ਵਿਸ਼ੇਸ਼ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਨੇ ਭਾਰਤੀ ਸੱਭਿਆਚਾਰ, ਪਰੰਪਰਾਵਾਂ ਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੁੜੀ ਮਹਾਨ ਗਾਥਾ ਰਾਮਾਇਣ ਦੇ ਵੱਖ-ਵੱਖ ਪ੍ਰਸੰਗਾਂ ਨੂੰ ਮੰਚ ’ਤੇ ਪੇਸ਼ ਕੀਤਾ। ਨੰਨ੍ਹੇ ਵਿਦਿਆਰਥੀਆਂ ਨੇ ਭਗਵਾਨ ਸ੍ਰੀ ਰਾਮ, ਮਾਤਾ ਸੀਤਾ, ਲਕਸ਼ਮਣ, ਭਗਵਾਨ ਹਨੂਮਾਨ, ਰਾਵਣ ਅਤੇ ਰਾਮਾਇਣ ਦੇ ਹੋਰ ਪ੍ਰਮੁੱਖ ਪਾਤਰਾਂ ਦੀਆਂ ਭੂਮਿਕਾਵਾਂ ਉਤਸ਼ਾਹ ਤੇ ਆਤਮ-ਵਿਸ਼ਵਾਸ ਨਾਲ ਨਿਭਾਈਆਂ। ਸਕੂਲ ਦੇ ਹੈੱਡ ਆਫ਼ ਪ੍ਰਾਈਮਰੀ, ਸ਼ੌਰਬਰੀ ਘੋਸ਼ ਨੇ ਕਿਹਾ, ਅਜਿਹੇ ਪ੍ਰੋਗਰਾਮ ਬੱਚਿਆਂ ਨੂੰ ਸਾਡੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨ ਦਾ ਇਕ ਸੁੰਦਰ ਮਾਧਿਅਮ ਹਨ। ਸਕੂਲ ਦੇ ਪ੍ਰਿੰਸੀਪਲ, ਅੰਜੂ ਧਵਨ, ਪ੍ਰਧਾਨ ਕੇ. ਕੇ. ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਸੀ. ਈ. ਓ. ਰਾਘਵ ਵਾਸਲ, ਵਾਈਸ ਪ੍ਰੈਜ਼ੀਡੈਂਟ ਈਨਾ ਵਾਸਲ ਅਤੇ ਡਾਇਰੈਕਟਰ ਅਦਿਤੀ ਵਾਸਲ ਨੇ ਵਿਦਿਆਰਥੀਆਂ ਦੀ ਸਰਾਹਨਾ ਕਰਦਿਆਂ ਕਿਹਾ, “ਸਿੱਖਿਆ ਦੇ ਨਾਲ-ਨਾਲ ਬੱਚਿਆਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ, ਪਰੰਪਰਾਵਾਂ ਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨਾ ਵੀ ਬਹੁਤ ਜ਼ਰੂਰੀ ਹੈ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਹੱਤਿਆ ਕਾਂਡ ਦੀ ਨਿਪੁੰਨ ਸ਼ਰਮਾ ਵਲੋਂ ਨਿਰਪੱਖ ਜਾਂਚ ਦੀ ਮੰਗ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।