14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸੇਂਟ ਸੋਲਜਰ ਸਕੂਲ ਦੀਆਂ ਛੇ ਵਿਦਿਆਰਥਣਾਂ ਦੀ ਸੂਬਾ ਪੱਧਰੀ ਖੋ-ਖੋ ਮੁਕਾਬਲੇ ਲਈ ਚੋਣ

ਹੁਸ਼ਿਆਰਪੁਰ, 13 ਅਕਤੂਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਚੱਬੇਵਾਲ ਦੀਆਂ 6 ਹੋਣਹਾਰ ਵਿਦਿਆਰਥਣਾਂ ਦੀ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਪਟਿਆਲਾ ਵਿਖੇ ਹੋਣ ਵਾਲੇ ਸੂਬਾ ਪੱਧਰੀ ਅੰਡਰ-14 ਖੋ-ਖੋ ਮੁਕਾਬਲੇ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੀ ਟੀਮ ‘ਚ ਚੋਣ ਹੋਈ ਹੈ। ਇਸ ਸੰਬੰਧੀ ਸਕੂਲ ਦੇ ਪ੍ਰਿੰਸੀਪਲ ਅਮਿਤ ਠਾਕੁਰ ਨੇ ਦੱਸਿਆ ਕਿ ਅੰਡਰ-14 ਖੋ-ਖੋ ਮੁਕਾਬਲੇ ਲਈ ਪਹਿਲੀ ਵਾਰ ਇੱਕੋ ਸਕੂਲ ਦੀਆਂ ਛੇ ਵਿਦਿਆਰਥਣਾਂ ਨੇ ਇਕੱਠਿਆਂ ਜ਼ਿਲ੍ਹਾ ਟੀਮ ‘ਚ ਜਗ੍ਹਾ ਬਣਾ ਕੇ ਇਹ ਇਤਿਹਾਸਕ ਪ੍ਰਾਪਤੀ ਹਾਸਿਲ ਕੀਤੀ ਹੈ।

ਅਜੀਤ ਡੈਸਕ 14-10-2026
ਹੁਸ਼ਿਆਰਪੁਰ, 13 ਅਕਤੂਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਚੱਬੇਵਾਲ ਦੀਆਂ 6 ਹੋਣਹਾਰ ਵਿਦਿਆਰਥਣਾਂ ਦੀ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਪਟਿਆਲਾ ਵਿਖੇ ਹੋਣ ਵਾਲੇ ਸੂਬਾ ਪੱਧਰੀ ਅੰਡਰ-14 ਖੋ-ਖੋ ਮੁਕਾਬਲੇ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੀ ਟੀਮ ‘ਚ ਚੋਣ ਹੋਈ ਹੈ। ਇਸ ਸੰਬੰਧੀ ਸਕੂਲ ਦੇ ਪ੍ਰਿੰਸੀਪਲ ਅਮਿਤ ਠਾਕੁਰ ਨੇ ਦੱਸਿਆ ਕਿ ਅੰਡਰ-14 ਖੋ-ਖੋ ਮੁਕਾਬਲੇ ਲਈ ਪਹਿਲੀ ਵਾਰ ਇੱਕੋ ਸਕੂਲ ਦੀਆਂ ਛੇ ਵਿਦਿਆਰਥਣਾਂ ਨੇ ਇਕੱਠਿਆਂ ਜ਼ਿਲ੍ਹਾ ਟੀਮ ‘ਚ ਜਗ੍ਹਾ ਬਣਾ ਕੇ ਇਹ ਇਤਿਹਾਸਕ ਪ੍ਰਾਪਤੀ ਹਾਸਿਲ ਕੀਤੀ ਹੈ। ਚੁਣੀਆਂ ਗਈਆਂ ਵਿਦਿਆਰਥਣਾਂ ‘ਚ ਸੱਤਵੀਂ ਜਮਾਤ ਦੀਆਂ ਪ੍ਰੀਤ ਢਿੱਲੋਂ, ਨਿਤਿਸ਼ਾ, ਕਮਲਪ੍ਰੀਤ ਕੌਰ ਤੇ ਹਰਪ੍ਰੀਤ ਕੌਰ ਅਤੇ ਛੇਵੀਂ ਜਮਾਤ ਦੀਆਂ ਅਵਨੀਤ ਕੌਰ ਤੇ ਏਕਮਜੋਤ ਸ਼ਾਮਿਲ ਹਨ। ਪ੍ਰਿੰਸੀਪਲ ਠਾਕੁਰ ਨੇ ਕਿਹਾ ਕਿ ਵਿਦਿਆਰਥਣਾਂ ਦੀ ਇਸ ਸਫਲਤਾ ਨੇ ਸਕੂਲ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਵੀ ਨਾਂਅ ਰੌਸ਼ਨ ਕੀਤਾ ਹੈ। ਇਹ ਪ੍ਰਾਪਤੀ ਉਨ੍ਹਾਂ ਦੀ ਮਿਹਨਤ, ਲਗਨ, ਅਨੁਸ਼ਾਸਨ ਤੇ ਖੇਡ ਭਾਵਨਾ ਦਾ ਪ੍ਰਮਾਣ ਹੈ। ਇਸ ਮਾਣਮੱਤੀ ਪ੍ਰਾਪਤੀ ‘ਤੇ ਚੇਅਰਪਰਸਨ ਸੰਗੀਤਾ ਚੋਪੜਾ ਨੇ ਪ੍ਰਿੰਸੀਪਲ ਅਮਿਤ ਠਾਕੁਰ, ਕੋਚ ਗੋਬਿੰਦ ਗੋਪਾਲ ਤੇ ਮੈਂਟਰਾਂ ਜਸਵਿੰਦਰ ਕੌਰ ਤੇ ਅਸ਼ਵਨੀ ਕੁਮਾਰ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਅਗਲੀ ਖ਼ਬਰ ਖ਼ਾਲਸਾ ਕਾਲਜ ’ਚ ਬੇਟੀ ਬਚਾਓ-ਬੇਟੀ ਪੜ੍ਹਾਓ ਸੈੱਲ ਵਲੋਂ ਪੋਸਟਰ ਮੇਕਿੰਗ ਮੁਕਾਬਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।