11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸ਼ਿਵ ਮੰਦਰ ਬਾਜ਼ਾਰ ਠਠਿਆਰਾਂ ਤੋਂ ਵੱਖ-ਵੱਖ ਝਾਕੀਆਂ ਕੱਢੀਆਂ

ਹਰਿਆਣਾ, 10 ਅਕਤੂਬਰ (ਹਰਮੇਲ ਸਿੰਘ ਖੱਖ)-ਨਿਊ ਸ੍ਰੀ ਰਾਮ ਵੈੱਲਫੇਅਰ ਸੁਸਾਇਟੀ ਹਰਿਆਣਾ ਵਲੋਂ ਸ੍ਰੀ ਰਾਮ-ਲੀਲ੍ਹਾ ਤੇ ਦੁਸਹਿਰਾ ਮਹਾਂਉਤਸਵ ਦਾ ਸ਼ਾਨਦਾਰ ਆਗਾਜ਼ ਕੀਤਾ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੰਜੀਵ ਮਿੱਠੂ ਤੇ ਚੇਅਰਮੈਨ ਸੰਜੀਵ ਕੁਮਾਰ ਪ ੁੰਨੀ ਦੀ ਅਗਵਾਈ ਹੇਠ ਸ਼ਿਵ ਮੰਦਰ ਬਾਜ਼ਾਰ ਠਠਿਆਰਾਂ ਤੋਂ ਭਗਵਾਨ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਦੀਆਂ ਮਨਮੋਹਕ ਝਾਕੀਆਂ ਸਮੇਤ ਨਗਰ ਪਰਿਕਰਮਾ ਕੱਢੀ ਗਈ।

ਅਜੀਤ ਡੈਸਕ 11-10-2026
ਹਰਿਆਣਾ, 10 ਅਕਤੂਬਰ (ਹਰਮੇਲ ਸਿੰਘ ਖੱਖ)-ਨਿਊ ਸ੍ਰੀ ਰਾਮ ਵੈੱਲਫੇਅਰ ਸੁਸਾਇਟੀ ਹਰਿਆਣਾ ਵਲੋਂ ਸ੍ਰੀ ਰਾਮ-ਲੀਲ੍ਹਾ ਤੇ ਦੁਸਹਿਰਾ ਮਹਾਂਉਤਸਵ ਦਾ ਸ਼ਾਨਦਾਰ ਆਗਾਜ਼ ਕੀਤਾ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੰਜੀਵ ਮਿੱਠੂ ਤੇ ਚੇਅਰਮੈਨ ਸੰਜੀਵ ਕੁਮਾਰ ਪ ੁੰਨੀ ਦੀ ਅਗਵਾਈ ਹੇਠ ਸ਼ਿਵ ਮੰਦਰ ਬਾਜ਼ਾਰ ਠਠਿਆਰਾਂ ਤੋਂ ਭਗਵਾਨ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਦੀਆਂ ਮਨਮੋਹਕ ਝਾਕੀਆਂ ਸਮੇਤ ਨਗਰ ਪਰਿਕਰਮਾ ਕੱਢੀ ਗਈ। ਇਸ ਮੌਕੇ ਗੁਰਦੁਆਰਾ ਬਾਬਾ ਬੁੱਢਾ ਜੀ ਦੇ ਮੁੱਖ ਸੇਵਾਦਾਰ ਜਗਦੀਪ ਸਿੰਘ ਨੇ ਭਗਵਾਨ ਸ੍ਰੀ ਰਾਮ ਦੇ ਜੈਕਾਰਿਆਂ ਦੀ ਗੂੰਜ ਵਿਚ ਰੀਬਨ ਕੱਟ ਕੇ ਝਾਕੀਆਂ ਨੂੰ ਸ੍ਰੀ ਰਾਮ-ਲੀਲਾ ਮੈਦਾਨ ਲਈ ਰਵਾਨਾ ਕੀਤਾ। ਇਸ ਤੋਂ ਪਹਿਲਾਂ ਪ੍ਰਸਿੱਧ ਭਜਨ ਗਾਇਕ ਜਿਗਰ ਭੱਲਾ ਨੇ ਗਣੇਸ਼ ਵੰਦਨਾ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ। ਨਗਰ ਪਰਿਕਰਮਾ ਦੌਰਾਨ ਸ਼ਹਿਰ ਦੇ ਵੱਖ-ਵੱਖ ਗਲੀ-ਮੁਹੱਲਿਆਂ ਤੇ ਬਾਜ਼ਾਰਾਂ ਵਿਚ ਸ਼ਰਧਾਲੂਆਂ ਵਲੋਂ ਮਨਮੋਹਕ ਝਾਕੀਆਂ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਕਪਿਲਾ, ‘ਆਪ’ ਆਗੂ ਰਾਕੇਸ਼ ਸੁਮਨ, ਟੋਨੀ ਪੇਂਟਰ, ਮਨੋਹਰ ਲਾਲ, ਕਰਨ ਮਲਹਨ, ਸਰਬਜੀਤ, ਕੁਲਦੀਪ ਕੁਮਾਰ, ਦਵਿੰਦਰ ਸਿੰਘ, ਰਮਨ ਕੁਮਾਰ, ਹਰਜਿੰਦਰ ਸਿੰਘ, ਕੇਤਨ ਕੁਮਾਰ, ਰਾਜਿੰਦਰਪਾਲ, ਮਨਿੰਦਰ ਸਿੰਘ, ਗੁਰਜਿੰਦਰ ਸਿੰਘ, ਅਦਿੱਤਿਆ ਵਾਸੂਦੇਵ, ਅਮਰਜੀਤ ਸਿੰਘ, ਹਨੀ ਬਾਵਾ, ਸੁਰੇਸ਼ ਕੁਮਾਰ ਸਮੇਤ ਸੁਸਾਇਟੀ ਦੇ ਮੈਂਬਰ ਸਮੇਤ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਕਮਾਹੀ ਦੇਵੀ ਵਿਖੇ 14 ਨੂੰ ਲੱਗੇਗਾ ਵਿਸ਼ਾਲ ਰੁਜ਼ਗਾਰ ਮੇਲਾ - ਵਿਧਾਇਕ ਘੁੰਮਣ ਅਗਲੀ ਖ਼ਬਰ ਮਨੁੱਖੀ ਅਧਿਕਾਰਾਂ ਦੀ ਰਾਖੀ ਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸ਼ਿਕਾਇਤ ਨੂੰ ਗੰਭੀਰਤਾ ਨਾਲ ਸੁਣਿਆ ਜਾ ਰਿਹਾ-ਪਦਮਸ੍ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।