09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

‘ਯੁੱਧ ਨਸ਼ਿਆਂ ਵਿਰੁੱਧ’ ਜਾਗਰੂਕਤਾ ਕੈਂਪ ਲਗਾ ਕੇ 551 ਦਿਨਾਂ ਦੀਆਂ ਪ੍ਰਾਪਤੀਆਂ ਦੱਸੀਆਂ

ਨੰਗਲ ਬਿਹਾਲਾਂ, 8 ਅਕਤੂਬਰ (ਵਿਨੋਦ ਮਹਾਜਨ)-ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇਕ ਵਿਸ਼ੇਸ਼ ਕੈਂਪ ਨਜ਼ਦੀਕੀ ਪਿੰਡ ਦੌਲੋਵਾਲ ਵਿਖੇ ਲਗਾਇਆ, ਜਿਸ ’ਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 551 ਦਿਨ ਦੀਆਂ ਪ੍ਰਾਪਤੀਆਂ ਤਹਿਤ ਪਿੰਡ ਵਿਚ ਵੀ. ਡੀ.

ਅਜੀਤ ਡੈਸਕ 09-10-2026
ਨੰਗਲ ਬਿਹਾਲਾਂ, 8 ਅਕਤੂਬਰ (ਵਿਨੋਦ ਮਹਾਜਨ)-ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇਕ ਵਿਸ਼ੇਸ਼ ਕੈਂਪ ਨਜ਼ਦੀਕੀ ਪਿੰਡ ਦੌਲੋਵਾਲ ਵਿਖੇ ਲਗਾਇਆ, ਜਿਸ ’ਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 551 ਦਿਨ ਦੀਆਂ ਪ੍ਰਾਪਤੀਆਂ ਤਹਿਤ ਪਿੰਡ ਵਿਚ ਵੀ. ਡੀ. ਸੀ. ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗ ਕਰਦਿਆਂ ਕੈਂਪ ਦੌਰਾਨ ਪਿੰਡ ਦੇ ਲੋਕਾਂ ਨੂੰ ਨਸ਼ਿਆਂ ਤੋਂ ਬਚਣ ਸੰਬੰਧੀ ਜਾਗਰੂਕ ਕੀਤਾ। ਪਿੰਡ ਵਾਸੀਆਂ ਨੂੰ ਕਿਹਾ ਗਿਆ ਕਿ ਜੇਕਰ ਤੁਹਾਡੇ ਇਲਾਕੇ ਵਿਚ ਕੋਈ ਨਸ਼ਾ ਵੇਚਦਾ ਹੈ ਜਾਂ ਕਰਦਾ ਹੈ ਤਾਂ ਉਸ ਦੀ ਸੂਚਨਾ ਟੋਲ ਫ਼੍ਰੀ ਨੰਬਰ ’ਤੇ ਦਿੱਤੀ ਜਾਵੇ। ਇਸ ਮੌਕੇ ਥਾਣਾ ਦਸੂਹਾ ਦੇ ਐਸ. ਐਚ. ਓ. ਗੁਰਸਾਹਿਬ ਸਿੰਘ, ਬਲਜੀਤ ਸਿੰਘ ਏ. ਐਸ. ਆਈ., ਬਾਲਕ ਪ੍ਰਧਾਨ ਸੁਲਿੰਦਰ ਸਿੰਘ, ਸੋਸ਼ਲ ਮੀਡੀਆ ਪ੍ਰਧਾਨ ਮੋਨੂ ਰਾਮਗੜ੍ਹੀਆ, ਯੁੱਧ ਨਸ਼ਿਆਂ ਵਿਰੁੱਧ ਦੇ ਕੋਆਰਡੀਨੇਟਰ ਨਰੇਸ਼ ਕੁਮਾਰ ਰਾਣਾ ਆਦਿ ਨੇ ਭਾਗ ਲੈ ਕੇ ਲੋਕਾਂ ਨੂੰ ਨਸ਼ਿਆਂ ਦੇ ਦੁਸ਼ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਸਰਪੰਚ ਰਕੇਸ਼ ਕੁਮਾਰ ਪੰਚ ਸੁਭਾਸ਼ ਸਿੰਘ, ਮੈਂਬਰ ਸੁਰੇਸ਼ ਕੁਮਾਰ, ਮੈਂਬਰ ਅਨੀਤਾ ਦੇਵੀ, ਇੱਛਾ ਦੇਵੀ, ਵੀ. ਡੀ. ਸੀ. ਮੈਂਬਰ ਸ਼ਮਸ਼ੇਰ ਸਿੰਘ ਸ਼ੇਰਾ, ਬਨਾਰਸੀ ਲਾਲ, ਕਸ਼ਮੀਰ ਸਿੰਘ, ਮਨਜੀਤ ਸਿੰਘ, ਕਰਮ ਚੰਦ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰੀ ਸਕੂਲਾਂ ਵਿਚ ਮੈਗਾ ਪੀ.ਟੀ.ਐਮ. ਸਮਾਗਮ ਅੱਜ-ਬੀ. ਐਨ. ਓ. ਜਪਿੰਦਰ ਕੁਮਾਰ ਅਗਲੀ ਖ਼ਬਰ ਹਰਿ ਕੀ ਪੌੜੀ (ਹਰਿਦੁਆਰ) ਲਈ ‘ਮੁੱਖ ਮੰਤਰੀ ਭਗਵੰਤ ਮਾਨ ਤੀਰਥ ਯਾਤਰਾ’ ਬੱਸ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।