08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

12.40 ਲੱਖ ਦੀ ਠੱਗੀ ਦੇ ਦੋਸ਼ ’ਚ 2 ਮਾਮਲੇ ਦਰਜ

ਹੁਸ਼ਿਆਰਪੁਰ, 7 ਅਕਤੂਬਰ (ਬਲਜਿੰਦਰਪਾਲ ਸਿੰਘ) - ਜ਼ਿਲ੍ਹਾ ਪੁਲਿਸ ਨੇ 12 ਲੱਖ 40 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ’ਚ 2 ਮਾਮਲੇ ਦਰਜ਼ ਕਰਕੇ 1 ਕਥਿਤ ਦੋਸ਼ੀ ਨੂੰ ਨਾਮਜ਼ਦ ਕੀਤਾ ਹੈ। ਜਾਣਕਾਰੀ ਅਨੁਸਾਰ ਸੰਜੇ ਕੁਮਾਰ ਮਿਸ਼ਰਾ ਵਾਸੀ ਰਹੀਮਪੁਰ ਨੇ ਪੁਲਿਸ ਨੂੰ ਦੱਸਿਆ ਕਿ 26 ਸਤੰਬਰ ਨੂੰ ਉਹ ਇਕ ਫ਼ੈਕਟਰੀ ਦੇ ਗੇਟ ’ਤੇ ਸਥਿਤ 1 ਬੈਂਕ ਦੇ ਏ.

ਅਜੀਤ ਡੈਸਕ 08-10-2026
ਹੁਸ਼ਿਆਰਪੁਰ, 7 ਅਕਤੂਬਰ (ਬਲਜਿੰਦਰਪਾਲ ਸਿੰਘ) - ਜ਼ਿਲ੍ਹਾ ਪੁਲਿਸ ਨੇ 12 ਲੱਖ 40 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ’ਚ 2 ਮਾਮਲੇ ਦਰਜ਼ ਕਰਕੇ 1 ਕਥਿਤ ਦੋਸ਼ੀ ਨੂੰ ਨਾਮਜ਼ਦ ਕੀਤਾ ਹੈ। ਜਾਣਕਾਰੀ ਅਨੁਸਾਰ ਸੰਜੇ ਕੁਮਾਰ ਮਿਸ਼ਰਾ ਵਾਸੀ ਰਹੀਮਪੁਰ ਨੇ ਪੁਲਿਸ ਨੂੰ ਦੱਸਿਆ ਕਿ 26 ਸਤੰਬਰ ਨੂੰ ਉਹ ਇਕ ਫ਼ੈਕਟਰੀ ਦੇ ਗੇਟ ’ਤੇ ਸਥਿਤ 1 ਬੈਂਕ ਦੇ ਏ.ਟੀ.ਐਮ. ’ਚੋਂ ਪੈਸੇ ਕਢਵਾਉਣ ਲਈ ਗਿਆ ਸੀ ਉੱਥੇ ਇਕ ਅਣਪਛਾਤਾ ਵਿਅਕਤੀ ਪਹਿਲਾਂ ਤੋਂ ਖੜ੍ਹਾ ਸੀ, ਜਿਸਨੇ ਖ਼ੁਦ ਨੂੰ ਏ.ਟੀ.ਐਮ. ਮਸ਼ੀਨ ਠੀਕ ਕਰਨ ਲਈ ਆਇਆ ਹੋਇਆ ਦੱਸਿਆ। ਸ਼ਿਕਾਇਤਕਰਤਾ ਅਨੁਸਾਰ ਜਦੋਂ ਉਸਨੇ ਏ.ਟੀ.ਐਮ. ਕਾਰਡ ਮਸ਼ੀਨ ’ਚ ਲਗਾਇਆ ਤਾਂ ਪੈਸੇ ਨਹੀਂ ਨਿਕਲੇ। ਇਸ ਦੌਰਾਨ ਉਕਤ ਵਿਅਕਤੀ ਨੇ ਉਸ ਨੂੰ ਗੱਲਾਂ ’ਚ ਉਲਝਾ ਕੇ ਉਸਦਾ ਏ.ਟੀ.ਐਮ. ਕਾਰਡ ਬਦਲ ਦਿੱਤਾ ਤੇ ਬਾਅਦ ਵੱਖ-ਵੱਖ ਮਿਤੀਆਂ ’ਚ ਉਸਦੇ ਬੈਂਕ ਖਾਤੇ ਚੋਂ 1 ਲੱਖ ਰੁਪਏ ਕਢਵਾ ਲਏ। ਇਸੇ ਤਰ੍ਹਾਂ ਦੂਸਰੇ ਮਾਮਲੇ ’ਚ ਨਵੀਨ ਸਿਆਲ ਵਾਸੀ ਨਰਾਇਣ ਨਗਰ ਬਹਾਦਰਪੁਰ ਨੇ ਥਾਣਾ ਸਿਟੀ ਪੁਲਿਸ ਨੂੰ ਦਰਜ਼ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਉਸਦੀ ਲੜਕੀ ਨੂੰ ਸਟੱਡੀ ਵੀਜ਼ੇ ’ਤੇ ਇੰਗਲੈਂਡ ਭੇਜਣ ’ਤੇ ਨਾਂਅ ਟਰੈਵਲ ਏਜੰਟ ਗੁਰਤੇਜ ਸਿੰਘ ਵਾਸੀ ਰਾਮਾ ਮੰਡੀ, ਜਲੰਧਰ ਨੇ ਕਥਿਤ ਤੌਰ ’ਤੇ 11 ਲੱਖ 40 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ। ਇਸ ਸੰਬੰਧੀ ਸ਼ਿਕਾਇਤ ਮਿਲਣ ’ਤੇ ਜ਼ਿਲ੍ਹਾ ਪੁਲਿਸ ਮੁਖੀ ਨੇ ਇਸਦੀ ਜਾਂਚ ਲਈ ਐੱਸ.ਪੀ. (ਐੱਚ) ਨੂੰ ਹੁਕਮ ਦਿੱਤੇ ਸਨ,ਜਿਨ੍ਹਾਂ ਦੀ ਜਾਂਚ ਰਿਪੋਰਟ ਆਉਣ ਦੇ ਬਾਅਦ ਥਾਣਾ ਸਿਟੀ ਦੀ ਪੁਲਿਸ ਨੇ ਕਥਿਤ ਦੋਸ਼ੀ ਦੇ ਖ਼ਿਲਾਫ਼ 11 ਲੱਖ 40 ਹਜ਼ਾਰ ਰੁਪਏ ਦੀ ਧੋਖਾਧੜੀ ਦੇ ਦੋਸ਼ ’ਤੇ ਮਾਮਲਾ ਦਰਜ਼ ਕਰ ਲਿਆ ਹੈ। ਪੁਲਿਸ ਦੋਹਾਂ ਮਾਮਲਿਆਂ ’ਚ ਅੱਗੇ ਦੀ ਜਾਂਚ ਕਰ ਰਹੀ ਹੈ।
ਪਿਛਲੀ ਖ਼ਬਰ ਦਸੂਹਾ ਹਲਕੇ ਵਿਚ ਅਕਾਲੀ ਦਲ ਵਲੋਂ ‘ਡੋਰ ਟੂ ਡੋਰ’ ਮੁਹਿੰਮ ਸ਼ੁਰੂ ਅਗਲੀ ਖ਼ਬਰ ਨਾਬਾਲਗਾ ਨਾਲ ਛੇੜਛਾੜ ਕਰਨ ਦੇ ਦੋਸ਼ ’ਚ 1 ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।