06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਜ਼ਿਲ੍ਹੇ ਦੀਆਂ ਫੁੱਟਬਾਲ ਕਲੱਬਾਂ ਪੀ. ਐਫ. ਏ. ਦੀ ਚੋਣ ’ਚ ਧੱਕਾ ਨਹੀਂ ਹੋਣ ਦੇਣਗੀਆਂ-ਖੇੜਾ

ਮਾਹਿਲਪੁਰ, 5 ਅਕਤੂਬਰ (ਰਜਿੰਦਰ ਸਿੰਘ)-ਹੁਸ਼ਿਆਰਪੁਰ ਜ਼ਿਲ੍ਹੇ ਦੇ ਫੁੱਟਬਾਲ ਕਲੱਬਾਂ ਦੀ ਕਲੱਬਾਂ ਤੇ ਡੀ. ਐਫ.

ਮੀਟਿੰਗ ਮੌਕੇ ਇਕਬਾਲ ਸਿੰਘ ਖੇੜਾ, ਹਰਪ੍ਰੀਤ ਸਿੰਘ ਬੈਂਸ, ਪ੍ਰਿੰ. ਰਾਮ ਮੂਰਤੀ, ਨਿਰਮਲ ਸਿੰਘ ਭੀਲੋਵਾਲ, ਪ੍ਰਿੰ.ਜਗਮੋਹਣ ਸਿੰਘ, ਇੰਜ. ਤਰਲੋਚਨ ਸਿੰਘ, ਮਨਜਿੰਦਰ ਸਿੰਘ, ਜਸਪਾਲ ਸਿੰਘ ਪਾਲਾ ਤੇ ਹੋਰ। ਤਸਵੀਰ : ਗੁਰਨਾਮ ਸਟੂਡੀਓ 06-10-2026
ਮਾਹਿਲਪੁਰ, 5 ਅਕਤੂਬਰ (ਰਜਿੰਦਰ ਸਿੰਘ)-ਹੁਸ਼ਿਆਰਪੁਰ ਜ਼ਿਲ੍ਹੇ ਦੇ ਫੁੱਟਬਾਲ ਕਲੱਬਾਂ ਦੀ ਕਲੱਬਾਂ ਤੇ ਡੀ. ਐਫ. ਏ. ਦੇ ਨੁਮਾਇੰਦਿਆਂ ਦੀ ਅਹਿਮ ਮੀਟਿੰਗ ਇਕਬਾਲ ਸਿੰਘ ਖੇੜਾ ਸੈਕਟਰੀ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ‘ਚ 21 ਅਕਤੂਬਰ ਨੂੰ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਚੋਣ ਸੰਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਸਾਰੇ ਫੁੱਟਬਾਲ ਕਲੱਬਾਂ ਨੇ ਇਕਜੁੱਟ ਹੋ ਕੇ ਕਿਹਾ ਕਿ ਅਸੀਂ ਇਸ ਚੋਣ ਵਿਚ ਕਿਸੇ ਨੂੰ ਵੀ ਧੱਕਾ ਨਹੀਂ ਕਰਨ ਦੇਵਾਂਗੇ, ਇਹ ਚੋਣ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਨਿਯਮਾਂ ਮੁਤਾਬਿਕ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਤੀਹ-ਚਾਲੀ ਸਾਲਾਂ ਤੋਂ ਬਹੁਤੇ ਕਲੱਬ ਫੁੱਟਬਾਲ ਦੀ ਬਿਹਤਰੀ ਅਤੇ ਖਿਡਾਰੀਆਂ ਦੀ ਚੰਗੇ ਭਵਿੱਖ ਲਈ ਪ੍ਰਵਾਸੀ ਭਾਰਤੀ ਭਰਾਵਾਂ ਦੇ ਸਹਿਯੋਗ ਨਾਲ ਦਿਨ-ਰਾਤ ਇਕ ਕਰ ਰਹੇ ਹਨ, ਪਰ ਕੁੱਝ ਦੋ ਕੁ ਸਾਲਾਂ ਤੋਂ ਫੁੱਟਬਾਲ ਦੇ ਨਾਂਵਾਂ ‘ਤੇ ਡਰਾਮਾ ਜਿਹਾ ਕਰਕੇ ਕਾਬਜ਼ ਹੋਣਾ ਚਾਹੁੰਦੇ ਹਨ, ਜੋ ਕਦੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਇਸ ਮੌਕੇ ਪ੍ਰਿੰ. ਰਾਮ ਮੂਰਤੀ ਮੀਤ ਪ੍ਰਧਾਨ ਡੀ.ਐਫ.ਏ. ਨਿਰਮਲ ਸਿੰਘ ਭੀਲੋਵਾਲ, ਪ੍ਰਿੰ.ਜਗਮੋਹਣ ਸਿੰਘ ਡਾਂਡੀਆਂ, ਹਰਪ੍ਰੀਤ ਸਿੰਘ ਬੈਂਸ ਪ੍ਰਧਾਨ ਸੰਤ ਬਾਬਾ ਹਰੀ ਸਿੰਘ ਕਲੱਬ ਮਾਹਿਲਪੁਰ, ਲਖਵੀਰ ਸਿੰਘ ਰਾਣਾ ਡਾਨਸੀਵਾਲ,ਇੰਜ: ਤਰਲੋਚਨ ਸਿੰਘ ਸੰਧੂ, ਸੰਜੀਵ ਕੁਮਾਰ ਪਚਨੰਗਲ, ਰਵਿੰਦਰਪਾਲ ਸਿੰਘ ਰਾਏ, ਸੁਖਦੇਵ ਸਿੰਘ ਬੰਬੇਲੀ, ਜਸਪਾਲ ਸਿੰਘ ਪਾਲਾ ਖਾਨਪੁਰ, ਜਤਿੰਦਰ ਸਿੰਘ ਬੇਦੀ, ਤਰਸੇਮ ਭਾਅ, ਅਮਨਦੀਪ ਸਿੰਘ ਨੰਗਲ ਖਿਡਾਰੀਆਂ, ਮਨਜਿੰਦਰ ਸਿੰਘ ਮਾਹਿਲਪੁਰ ਚੇਅਰਮੈਨ ਪਲੇਅਰ ਐਸੋਸੀਏਸ਼ਨ ਹੁਸ਼ਿਆਰਪੁਰ, ਮੇਜਰ ਸਿੰਘ ਸਹੋਤਾ, ਸਰਬਜੀਤ ਸਿੰਘ ਸਹੋਤਾ ਸੈਕਟਰੀ, ਸਰਬਜੀਤ ਸਿੰਘ ਗਿੱਲ ਖਜ਼ਾਨਚੀ, ਸਰਵਿੰਦਰ ਸਿੰਘ ਠੀਂਡਾ, ਜੋਗਾ ਸਿੰਘ ਦਾਤਾ, ਜਗਮੋਹਣ ਸਿੰਘ ਹਵੇਲੀ, ਪਰਮਜੀਤ ਸਿੰਘ ਪੰਮਾ, ਅਲੋਕ ਰਾਣਾ ਬਿੱਲਾ ਕੰਬਾਲਾ ਬੀਤ, ਮਨਪ੍ਰੀਤ ਸਿੰਘ ਭਾਤਪੁਰ, ਜੁਝਾਰ ਸਿੰਘ ਫੁੱਟਬਾਲ ਅਕੈਡਮੀ ਮਹਿਨਾ, ਮਨਜੀਤ ਸਿੰਘ ਸੈਦੋਪੱਟੀ, ਇੰਦਰਜੀਤ ਸਿੰਘ ਸੈਦੋਪੱਟੀ, ਜਸਕਰਨ ਸਿੰਘ ਕਾਲੇਵਾਲ ਬੀਤ, ਬਲਵਿੰਦਰ ਸਿੰਘ ਬੈਂਸ, ਸੰਦੀਪ ਸਿੰਘ ਕੈਂਡੋਵਾਲ, ਕਰਮਜੀਤ ਸਿੰਘ ਬੈਂਸ, ਗੁਰਜਰਨੈਲ ਸਿੰਘ ਜੋਤਾ, ਇੰਦਰਜੀਤ ਸਿੰਘ ਸਲੇਮਪੁਰ, ਗੁਰਪ੍ਰੀਤ ਸਿੰਘ ਮੱਖਣਗੜ੍ਹ, ਜਤਿੰਦਰ ਸਿੰਘ ਜੰਡਿਆਲਾ, ਇਕਬਾਲ ਸਿੰਘ ਸਾਂਗਰਾ, ਰਣਵੀਰ ਸਿੰਘ ਰਾਣਾ, ਮਨਜੀਤ ਸਿੰਘ ਲਾਡੀ ਲਾਲਪੁਰ, ਕੁਲਵੰਤ ਸਿੰਘ ਲਾਲਪੁਰ, ਰਵਿੰਦਰ ਸਿੰਘ ਨੋਨਾ ਭੂਨੋਂ, ਨੰਬਰਦਾਰ ਕਰਨੈਲ ਸਿੰਘ ਭੂੰਨੋ, ਜ਼ੋਰਾਵਰ ਸਿੰਘ ਨਡਾਲੋਂ, ਅਮਨਦੀਪ ਸਿੰਘ ਕੰਮੋਵਾਲ, ਅਮਨਪ੍ਰੀਤ ਸਿੰਘ ਮੇਘੋਵਾਲ, ਹਰਮਨ ਖਾਬੜਾ ਚੰਦੇਲੀ, ਪਲਵਿੰਦਰ ਸਿੰਘ, ਅਵਤਾਰ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਢਾਡਾ ਕਲਾਂ, ਤਰਲੋਚਨ ਸਿੰਘ ਸਕਰੂਲੀ, ਬਲਕਾਰ ਸਿੰਘ ਸਕਰੂਲੀ, ਕੁਲਦੀਪ ਸਿੰਘ ਨੰਗਲ ਕਲਾਂ, ਇੰਦਰਜੀਤ ਸਿੰਘ ਗੋਂਦਪੁਰ, ਗੁਰਜਿੰਦਰ ਸਿੰਘ ਸਰਹਾਲਾ ਖੁਰਦ, ਹਰਜਾਪ ਸਿੰਘ, ਅਵਤਾਰ ਤਾਰਾ ਬੱਢੋਆਣ, ਸੁਖਵਿੰਦਰ ਸਿੰਘ ਸੁੱਖਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕੁਸ਼ਤੀ ਨੂੰ ਉਤਸ਼ਾਹਿਤ ਕਰਨ ਲਈ ਦੰਗਲਾਂ ਦਾ ਆਯੋਜਨ ਜ਼ਰੂਰੀ-ਨਿਰਮਲ ਸਿੰਘ ਆਸਫਪੁਰ ਅਗਲੀ ਖ਼ਬਰ ਸੇਂਟ ਸੋਲਜਰ ਗਰੁੱਪ ਨੇ ਡਾ. ਅਨਿਲ ਚੋਪੜਾ ਮੈਮੋਰੀਅਲ ਆਲ ਇੰਡੀਆ ਲਾਅ ਫੈਸਟ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।