05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਦੇਨੋਵਾਲ ਕਲਾਂ ਦੇ ਛਿੰਝ ਮੇਲੇ ’ਤੇ ਕਬੱਡੀ ਕੱਪ ਦਾ ਪੋਸਟਰ ਜਾਰੀ

ਗੜ੍ਹਸ਼ੰਕਰ, 4 ਅਕਤੂਬਰ (ਧਾਲੀਵਾਲ)-ਰੌਜ਼ਾ ਪੰਜ ਪੀਰ ਦੀ ਯਾਦ ਵਿਚ ਪਿੰਡ ਦੇਨੋਵਾਲ ਕਲਾਂ ਵਿਖੇ ਸਮੂਹ ਨੌਜਵਾਨਾਂ, ਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਵਲੋਂ ਬਾਬਾ ਰਘੂਭਿੰਦਰ ਸਿੰਘ ਬਿੱਟੂ ਦੀ ਯਾਦ ਵਿਚ 15 ਅਕਤੂਬਰ ਨੂੰ ਕਰਵਾਏ ਜਾ ਰਹੇ ਸਾਲਾਨਾ ਛਿੰਝ ਮੇਲੇ ਤੇ ਕਬੱਡੀ ਕੱਪ ਦਾ ਪੋਸਟਰ ਜਾਰੀ ਕੀਤਾ ਗਿਆ ਹੈ। ਰੌਜ਼ਾ ਅਸਥਾਨ ’ਤੇ ਬਾਬਾ ਰਘੂਭਿੰਦਰ ਸਿੰਘ ਬਿੱਟੂ ਵਲੋਂ ਹਾਜ਼ਰ ਸੇਵਾਦਾਰਾਂ ਦੀ ਹਾਜ਼ਰੀ ’ਚ ਦੱਸਿਆ ਕਿ 15 ਅਕਤਬੂਰ ਨੂੰ ਸਵੇਰੇ 11 ਵਜੇ ਛਿੰਝ ਮੇਲਾ ਤੇ ਕਬੱਡੀ ਕੱਪ ਗੜ੍ਹਸ਼ੰਕਰ ਬੰਗਾ ਰੋਡ ’ਤੇ ਮੁੱਖ ਸੜਕ ਨਾਲ ਪਿੰਡ ਦੇਨੋਵਾਲ ਕਲਾਂ ਵਿਖੇ ਹੋਵੇਗਾ।

ਅਜੀਤ ਡੈਸਕ 05-10-2026
ਗੜ੍ਹਸ਼ੰਕਰ, 4 ਅਕਤੂਬਰ (ਧਾਲੀਵਾਲ)-ਰੌਜ਼ਾ ਪੰਜ ਪੀਰ ਦੀ ਯਾਦ ਵਿਚ ਪਿੰਡ ਦੇਨੋਵਾਲ ਕਲਾਂ ਵਿਖੇ ਸਮੂਹ ਨੌਜਵਾਨਾਂ, ਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਵਲੋਂ ਬਾਬਾ ਰਘੂਭਿੰਦਰ ਸਿੰਘ ਬਿੱਟੂ ਦੀ ਯਾਦ ਵਿਚ 15 ਅਕਤੂਬਰ ਨੂੰ ਕਰਵਾਏ ਜਾ ਰਹੇ ਸਾਲਾਨਾ ਛਿੰਝ ਮੇਲੇ ਤੇ ਕਬੱਡੀ ਕੱਪ ਦਾ ਪੋਸਟਰ ਜਾਰੀ ਕੀਤਾ ਗਿਆ ਹੈ। ਰੌਜ਼ਾ ਅਸਥਾਨ ’ਤੇ ਬਾਬਾ ਰਘੂਭਿੰਦਰ ਸਿੰਘ ਬਿੱਟੂ ਵਲੋਂ ਹਾਜ਼ਰ ਸੇਵਾਦਾਰਾਂ ਦੀ ਹਾਜ਼ਰੀ ’ਚ ਦੱਸਿਆ ਕਿ 15 ਅਕਤਬੂਰ ਨੂੰ ਸਵੇਰੇ 11 ਵਜੇ ਛਿੰਝ ਮੇਲਾ ਤੇ ਕਬੱਡੀ ਕੱਪ ਗੜ੍ਹਸ਼ੰਕਰ ਬੰਗਾ ਰੋਡ ’ਤੇ ਮੁੱਖ ਸੜਕ ਨਾਲ ਪਿੰਡ ਦੇਨੋਵਾਲ ਕਲਾਂ ਵਿਖੇ ਹੋਵੇਗਾ। ਉਨ੍ਹਾਂ ਦੱਸਿਆ ਇਕ ਛਿੰਝ ਮੇਲੇ ਵਿਚ ਪਟਕੇ ਦੀਆਂ ਕੁਸ਼ਤੀਆਂ ਅੰਕਿਤ ਰੌਣੀ ਤੇ ਮੇਜਰ ਡੇਰਾ ਬਾਬਾ ਨਾਨਕ, ਬਾਜ ਰੌਣੀ ਤੇ ਲਾਲੀ ਫਗਵਾੜਾ ਦਰਮਿਆਨ ਹੋਣਗੀਆਂ। ਕਬੱਡੀ ਕੱਪ ਵਿਚ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਕੈਡਮੀ ਫਤਹਿਗੜ੍ਹ ਸਾਹਿਬ, ਗੁਰੂ ਗੋਬਿੰਦ ਸਿੰਘ ਕਬੱਡੀ ਕਲੱਬ ਮਾਛੀਵਾੜਾ, ਬਾਬਾ ਫਤਿਹ ਸਿੰਘ ਕਬੱਡੀ ਕੱਲਬ ਘੁੱਗਸ਼ੋਰ (ਕਰਤਾਰਪੁਰ) ਅਤੇ ਐੱਨ.ਆਰ.ਆਈ. ਕਬੱਡੀ ਕਲੱਬ ਮੰਡੀ ਦਰਮਿਆਨ ਫਸਵੇਂ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ ਛਿੰਝ ਮੇਲੇ ਵਿਚ ਸਿਰਫ ਸੱਦੇ ਹੋਏ ਅਖਾੜਿਆਂ ਦੇ ਪਹਿਲਵਾਨਾਂ ਦੀਅੰ ਹੀ ਕੁਸ਼ਤੀਆਂ ਕਰਵਾਈਆਂ ਜਾਣਗੀਆਂ।
ਪਿਛਲੀ ਖ਼ਬਰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੀ ਮੀਟਿੰਗ ਅਗਲੀ ਖ਼ਬਰ ਗੁਰਸੇਵਾ ਇੰਸਟੀਚਿਊਟ ਦੀਆਂ ਹੋਟਲ ਮੈਨੇਜਮੈਂਟ ਦੀਆਂ ਵਿਦਿਆਰਥਣਾਂ ਵਲੋਂ ਮੈਰਿਟ ਸੂਚੀ ’ਚ ਸਥਾਨ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।