04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਯਾਦਗਾਰੀ ਹੋ ਨਿੱਬੜੀਆਂ ਬਲਾਕ ਪੱਧਰੀ ਅੰਡਰ 11 ਐਲੀਮੈਂਟਰੀ ਸਕੂਲ ਖੇਡਾਂ

ਬੀਣੇਵਾਲ, 3 ਅਕਤੂਬਰ (ਬੈਜ ਚੌਧਰੀ)-ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.)

ਅਜੀਤ ਡੈਸਕ 04-10-2026
ਬੀਣੇਵਾਲ, 3 ਅਕਤੂਬਰ (ਬੈਜ ਚੌਧਰੀ)-ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.) ਹੁਸ਼ਿਆਰਪੁਰ ਦੀ ਯੋਗ ਅਗਵਾਈ ਹੇਠ ਬਲਾਕ ਗੜ੍ਹਸ਼ੰਕਰ-2 ਦੇ ਸਰਕਾਰੀ ਐਲੀਮੈਂਟਰੀ ਸਕੂਲਾਂ ਦੇ ਅੰਡਰ 11 ਬੱਚਿਆਂ ਦੀਆਂ ਖੇਡਾਂ ਸੈਂਟਰ ਹੈੱਡ ਟੀਚਰ ਝੋਣੋਵਾਲ ਨਰੇਸ਼ ਧੀਮਾਨ ਦੀ ਦੇਖ-ਰੇਖ ਹੇਠ ਕਰਵਾਈਆਂ ਗਈਆਂ। ਖੇਡਾਂ ਦੀ ਉਦਘਾਟਨ ਸਰਪੰਚ ਬਲਵਿੰਦਰ ਸਿੰਘ ਸੋਢੀ ਤੇ ਗਰਾਮ ਪੰਚਾਇਤ ਝੋਣੋਵਾਲ ਵਲੋਂ ਕੀਤਾ। ਖੇਡ ਮੁਕਾਬਲਿਆਂ ਵਿਚ ਕਬੱਡੀ ਲੜਕੇ ਵਿਚ ਝੋਣੋਵਾਲ ਦੀ ਟੀਮ ਪਹਿਲੇ ਸਥਾਨ ‘ਤੇ ਰਹੀ। ਕਬੱਡੀ ਲੜਕੀਆਂ ਦੇ ਮੁਕਾਬਲਿਆਂ ਵਿਚ ਕਾਲੇਵਾਲ ਬੀਤ ਦੀ ਝੰਡੀ ਰਹੀ। ਯੋਗਾ ਓਵਰਆਲ ਝੋਣੋਵਾਲ ਲੜਕੇ ਤੇ ਲੜਕੀਆਂ ਪਹਿਲੇ ਸਥਾਨ ’ਤੇ ਰਹੇ, ਕਰਾਟੇ ਲੜਕੇ ਤੇ ਲੜਕੀਆਂ ਵਿਚ ਬੀਣੇਵਾਲ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਦੌੜਾਂ ਦੇ ਵੱਖ-ਵੱਖ ਮੁਕਾਬਲਿਆਂ ਵਿਚ ਖ਼ਾਨਪੁਰ, ਝੋਣੋਵਾਲ, ਬਿਲੜੋਂ, ਬੋੜਾ ਸੈਂਟਰ ਦੇ ਬੱਚਿਆਂ ਵਲੋਂ ਮੱਲਾਂ ਮਾਰੀਆਂ ਗਈਆਂ। ਬਲਾਕ ਨੋਡਲ ਅਫ਼ਸਰ ਜਸਵੀਰ ਸਿੰਘ ਵਲੋਂ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਸਟੇਟ ਐਵਾਰਡੀ ਮਾਸਟਰ ਨਿਤਿਨ ਸੁਮਨ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਇਸ ਮੌਕੇ ਸਾਬਕਾ ਸਰਪੰਚ ਰਾਜਵਿੰਦਰ ਸਿੰਘ, ਰਾਜੀਵ ਕੁਮਾਰ ਰਿੰਕੂ ਸ਼ਰਮਾ, ਅਜੈਬ ਸਿੰਘ ਬੋਪਾਰਾਏ, ਮਾਸਟਰ ਰਮੇਸ਼ ਲਾਲ, ਵਿਜੇ ਕੁਮਾਰੀ ਟੀਚਰ, ਲੈਕਚਰਾਰ ਚੂਹੜ ਸਿੰਘ, ਮਾਸਟਰ ਸ਼ਮਸ਼ੇਰ ਸਿੰਘ, ਲੈਕਚਰਾਰ ਪਵਨ ਸ਼ਰਮਾ, ਮਾਸਟਰ ਅਸ਼ਵਨੀ ਰਾਣਾ, ਐਚ. ਟੀ. ਬਹਾਦਰ ਸਿੰਘ, ਐਚ. ਟੀ. ਕੁਲਵੰਤ ਸਿੰਘ, ਐਚ. ਟੀ. ਅਨੁਰਾਧਾ ਜੋਸ਼ੀ, ਸਤਿੰਦਰ ਕੌਰ, ਸੁਨੀਤਾ ਰਾਣੀ, ਹੈੱਡ ਟੀਚਰ ਓਮ ਪਾਲ, ਦਿਲਬਾਗ ਸਿੰਘ, ਐਚ. ਟੀ. ਤ੍ਰਿਪਤੀ ਲਖਨਪਾਲ, ਐਚ. ਟੀ. ਆਰਤੀ ਚੰਦੇਲ, ਨੀਤੂ ਬਾਲਾ, ਰਾਕੇਸ਼ ਚੱਢਾ, ਹਰਜੀਤ ਸਿੰਘ, ਜਸਵਿੰਦਰ ਸਿੰਘ, ਹੁਸ਼ਿਆਰ ਸਿੰਘ, ਹਰਪ੍ਰੀਤ ਸਿੰਘ, ਰਘਵੀਰ ਸਿੰਘ, ਪਰਮਜੀਤ ਕੌਰ, ਰਾਜ ਰਾਣੀ, ਖੁਸ਼ਵਿੰਦਰ ਕੌਰ, ਪਵਨਦੀਪ ਕੌਰ, ਮੰਜੂ ਬਾਲਾ, ਮੀਨਾ ਰਾਣੀ, ਕਿਰਨ ਬਾਲਾ, ਰਾਕੇਸ਼ ਕੁਮਾਰ ਤੇ ਦਿਲਬਾਗ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਦਿੱਲੀ ਇੰਟਰਨੈਸ਼ਨਲ ਸਕੂਲ ਦੀ ਗੁੰਜਨ ਜਸਵਾਲ ਨੇ ਸ਼ੂਟਿੰਗ ’ਚ ਸਫਲਤਾ ਦਾ ਇਕ ਨਵਾਂ ਅਧਿਆਇ ਰਚਿਆ ਅਗਲੀ ਖ਼ਬਰ 7 ਵੀਂ ਸੀ. ਆਈ. ਐੱਸ. ਸੀ. ਈ. ਨੈਸ਼ਨਲ ਗੇਮਜ਼ ਐਂਡ ਸਪੋਰਟਸ ਚੈਂਪੀਅਨਸ਼ਿਪ 2026 ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।