ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵੁਸ਼ੁ ਅੰਡਰ-19 ਨੈਣੋਵਾਲ ਵੈਦ ਵਿਖੇ ਸ਼ੁਰੂ
ਅੱਡਾ ਸਰਾਂ, 28 ਸਤੰਬਰ (ਹਰਜਿੰਦਰ ਸਿੰਘ ਮਸੀਤੀ)-70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵੁਸ਼ੁ ਅੰਡਰ-19 ਲੜਕੇ ਤੇ ਲੜਕੀਆਂ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ ਵਿਖੇ ਸ਼ੁਰੂ ਹੋਈਆਂ। ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਜਗਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੀ ਦੇਖ-ਰੇਖ ਹੇਠ ਸ਼ੁਰੂ ਹੋਈਆਂ, ਜਿਸ ਦਾ ਉਦਘਾਟਨ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਕੀਤਾ।
ਅੱਡਾ ਸਰਾਂ, 28 ਸਤੰਬਰ (ਹਰਜਿੰਦਰ ਸਿੰਘ ਮਸੀਤੀ)-70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵੁਸ਼ੁ ਅੰਡਰ-19 ਲੜਕੇ ਤੇ ਲੜਕੀਆਂ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ ਵਿਖੇ ਸ਼ੁਰੂ ਹੋਈਆਂ। ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਜਗਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੀ ਦੇਖ-ਰੇਖ ਹੇਠ ਸ਼ੁਰੂ ਹੋਈਆਂ, ਜਿਸ ਦਾ ਉਦਘਾਟਨ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਕੀਤਾ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਨਦੀਪ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪਹਿਲੇ ਦਿਨ ਹੋਏ ਲੜਕਿਆਂ ਦੇ ਮੁਕਾਬਲਿਆਂ ’ਚ 48 ਕਿੱਲੋ ’ਚ ਮਾਨਸਾ ਨੇ ਪਟਿਆਲਾ ਨੂੰ, ਸੰਗਰੂਰ ਨੇ ਲੁਧਿਆਣਾ ਨੂੰ, ਨਵਾਂ ਸ਼ਹਿਰ ਨੇ ਬਠਿੰਡਾ ਨੂੰ ਅਤੇ ਫ਼ਤਹਿਗੜ੍ਹ ਸਾਹਿਬ ਨੇ ਮੋਗਾ ਨੂੰ ਹਰਾਇਆ। 52 ਕਿੱਲੋ ’ਚ ਬਠਿੰਡਾ ਨੇ ਸ੍ਰੀ ਅੰਮ੍ਰਿਤਸਰ ਨੂੰ, ਸ੍ਰੀ ਮੁਕਤਸਰ ਸਾਹਿਬ ਨੇ ਲੁਧਿਆਣਾ ਨੂੰ, ਸ਼ਹੀਦ ਭਗਤ ਸਿੰਘ ਨਗਰ ਨੇ ਪਟਿਆਲਾ ਨੂੰ, ਫ਼ਿਰੋਜ਼ਪੁਰ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਹਰਾਇਆ। 56 ਕਿੱਲੋ ਭਾਰ ਵਿਚ ਪਟਿਆਲਾ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਅਤੇ ਨਵਾਂ ਸ਼ਹਿਰ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ। ਇਸ ਮੌਕੇ ਪ੍ਰਿੰ. ਭਾਰਤ ਭੂਸ਼ਣ, ਪ੍ਰਿੰ. ਹਰਜੀਤ ਸਿੰਘ, ਪ੍ਰਿੰ. ਪਰਵਿੰਦਰ ਸਿੰਘ, ਪ੍ਰਿੰ. ਦਲਵੀਰ ਕੌਰ, ਲੈਕ ਰਸ਼ਪਾਲ ਸਿੰਘ ਉੱਪਲ ਕਨਵੀਨਰ, ਲੈਕ ਸਤਵੀਰ ਸਿੰਘ, ਲੈਕ ਸਰਬਜੀਤ ਸਿੰਘ, ਲੈਕ ਸੁਖਦੇਵ ਸਿੰਘ, ਲੈਕ ਹਰਵਿੰਦਰ ਸਿੰਘ, ਲੈਕ. ਨਰੇਸ਼ ਕੁਮਾਰ, ਸੁਖਜੀਵਨ ਸਿੰਘ ਸਫ਼ਰੀ, ਰਣਜੀਤ ਕੌਰ ,ਸੁਨੀਤਾ ਰਾਣੀ, ਲੈਕ ਕੁਲਵੀਰ ਕੌਰ, ਹਰਮੀਤ ਕੌਰ, ਕ੍ਰਾਂਤੀ ਪਾਲ, ਹਰਦੀਪ ਸਿੰਘ ਆਦਿ ਹਾਜ਼ਰ ਸਨ।