29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਖ਼ਾਲਸਾ ਕਾਲਜ ਦੀਆਂ ਵਿਦਿਆਰਥਣਾਂ ਨਵਲੀਨ ਤੇ ਰਾਜਵਿੰਦਰ ਕੌਰ ਵਲੋਂ ਪੰਜਾਬ ’ਵਰਸਿਟੀ ਦੀ ਮੈਰਿਟ ਸੂਚੀ ’ਚ ਦੂਜਾ ਤੇ ਚੌਥਾ ਸਥਾਨ ਹਾਸਿਲ

ਗੜ੍ਹਸ਼ੰਕਰ, 28 ਸਤੰਬਰ (ਧਾਲੀਵਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਬੀ. ਏ.

ਅਜੀਤ ਡੈਸਕ 29-09-2026
ਗੜ੍ਹਸ਼ੰਕਰ, 28 ਸਤੰਬਰ (ਧਾਲੀਵਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਬੀ. ਏ. ਬੀ. ਐੱਡ ਛੇਵੇਂ ਸਮੈਸਟਰ ਤੇ ਬੀ. ਐੱਸ. ਸੀ. ਦੂਜੇ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ ਹਨ। ਬੀ. ਏ. ਬੀ. ਐੱਡ. ਛੇਵੇਂ ਸਮੈਸਟਰ ਦੀ ਵਿਦਿਆਰਥਣ ਨਵਲੀਨ ਨੇ 90.57 ਫੀਸਦੀ ਅੰਕ ਹਾਸਿਲ ਕਰਕੇ ਪੰਜਾਬ ’ਵਰਸਿਟੀ ਦੀ ਮੈਰਿਟ ਸੂਚੀ ਵਿਚ ਦੂਜਾ ਤੇ ਰਾਜਵਿੰਦਰ ਕੌਰ ਨੇ 88.63 ਫੀਸਦੀ ਅੰਕ ਲੈ ਕੇ ਮੈਰਿਟ ਸੂਚੀ ਵਿਚ ਚੌਥਾ ਸਥਾਨ ਹਾਸਿਲ ਕੀਤਾ ਹੈ। ਵਿਦਿਆਰਥਣ ਕੋਮਲਦੀਪ ਨੇ 80.72 ਫੀਸਦੀ ਅੰਕ ਲੈ ਕੇ ਕਲਾਸ ’ਚੋਂ ਤੀਜਾ ਸਥਾਨ ਹਾਸਿ ਲ ਕੀਤਾ ਹੈ। ਬੀ. ਐੱਸ. ਸੀ. ਦੂਜੇ ਸਮੈਸਟਰ ਦੇ ਨਤੀਜੇ ਵਿਚ ਵਿਦਿਆਰਥਣ ਕੋਮਲ ਦੇਵੀ ਨੇ 9.00 ਐਸ. ਜੀ. ਪੀ. ਏ. ਹਾਸਿਲ ਕਰਕੇ ਕਲਾਸ ’ਚੋਂ ਪਹਿਲਾ, ਸ਼ਿਵਾਨੀ ਨੇ 8.75 ਐਸ. ਜੀ. ਪੀ. ਏ. ਹਾਸਿਲ ਕਰਕੇ ਦੂਜਾ ਤੇ ਨਿਖਿਲ ਸ਼ਰਮਾ ਨੇ 8.58 ਐਸ. ਜੀ. ਪੀ. ਏ. ਹਾਸਿਲ ਕਰਕੇ ਤੀਜਾ ਸਥਾਨ ਹਾਸਿਲ ਕੀਤਾ ਹੈ। ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਵਿਦਿਆਰਥਣ ਨਵਲੀਨ ਦੇ ਮੈਰਿਟ ਸੂਚੀ ’ਚ ਦੂਜਾ ਤੇ ਰਾਜਵਿੰਦਰ ਕੌਰ ਦੇ ਮੈਰਿਟ ਸੂਚੀ ਵਿਚ ਚੌਥਾ ਸਥਾਨ ਹਾਸਿਲ ਕਰਨ ’ਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਉਨ੍ਹਾਂ ਬੀ. ਏ. ਬੀ. ਐੱਡ. ਛੇਵੇਂ ਸਮੈਸਟਰ ਤੇ ਬੀ. ਐੱਸ. ਸੀ. ਦੂਜੇ ਸਮੈਸਟਰ ਦੇ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਸਟਾਫ਼ ਨੂੰ ਵਧਾਈ ਦਿੱਤੀ। ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਸਕੂਲ ਆਫ਼ ਐਮੀਨੈਂਸ ਵਿਚ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਆਯੁਸ਼ਮਾਨ ਆਰੋਗਿਆ ਕੇਂਦਰ ਮੱਕੋਵਾਲ ਵਿਖੇ ‘ਵਿਸ਼ਵ ਰੇਬੀਜ਼ ਦਿਵਸ’ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।