26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਮੋਟਰਸਾਈਕਲ ਸਵਾਰ ’ਤੇ ਚੜ੍ਹਿਆ ਟਿੱਪਰ, ਜਾਨੀ ਨੁਕਸਾਨ ਤੋਂ ਬਚਾਅ

ਗੜ੍ਹਸ਼ੰਕਰ, 25 ਸਤੰਬਰ (ਧਾਲੀਵਾਲ)-ਗੜ੍ਹਸ਼ੰਕਰ ਸ਼ਹਿਰ ਅਤੇ ਇਲਾਕੇ ਵਿਚ ਪਿਛਲੇ ਸਮੇਂ ਦੌਰਾਨ ਟਿੱਪਰਾਂ ਨਾਲ ਹਾਦਸੇ ਵਾਪਰਨ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆਈਆਂ ਹਨ। ਓਵਰਲੋਡ ਟਿੱਪਰਾਂ ਤੇ ਟਰਾਲੀਆਂ ਦੇ ਕਾਰਨ ਅਨੇਕਾਂ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ।

ਗੜ੍ਹਸ਼ੰਕਰ ਵਿਖੇ ਨੰਗਲ ਰੋਡ ’ਤੇ ਟਿੱਪਰ ਹੇਠਾਂ ਆਏ ਵਿਅਕਤੀ ਅਤੇ ਮੋਟਰਸਾਈਕਲ ਨੂੰ ਕੱਢਦੇ ਹੋਏ ਲੋਕ। ਤਸਵੀਰਾਂ : ਧਾਲੀਵਾਲ 26-09-2026
ਗੜ੍ਹਸ਼ੰਕਰ, 25 ਸਤੰਬਰ (ਧਾਲੀਵਾਲ)-ਗੜ੍ਹਸ਼ੰਕਰ ਸ਼ਹਿਰ ਅਤੇ ਇਲਾਕੇ ਵਿਚ ਪਿਛਲੇ ਸਮੇਂ ਦੌਰਾਨ ਟਿੱਪਰਾਂ ਨਾਲ ਹਾਦਸੇ ਵਾਪਰਨ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆਈਆਂ ਹਨ। ਓਵਰਲੋਡ ਟਿੱਪਰਾਂ ਤੇ ਟਰਾਲੀਆਂ ਦੇ ਕਾਰਨ ਅਨੇਕਾਂ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਗੜ੍ਹਸ਼ੰਕਰ ਸ਼ਹਿਰ ਵਿਚ ਅੱਜ ਰੌਂਗਟੇ ਖੜ੍ਹੇ ਕਰਨ ਵਾਲੀ ਘਟਨਾ ਵਾਪਰੀ। ਦੁਪਹਿਰ ਸਮੇਂ ਨੰਗਲ ਰੋਡ ’ਤੇ ਅਚਾਨਕ ਇਕ ਮੋਟਰਸਾਈਕਲ ਸਵਾਰ ’ਤੇ ਟਿੱਪਰ ਚੜ੍ਹ ਗਿਆ ਤੇ ਕਿਸਮਤ ਨਾਲ ਮੋਟਰਸਾਈਕਲ ਚਾਲਕ ਦਾ ਮਸਾਂ ਬਚਾ ਹੋਇਆ। ਇਹ ਘਟਨਾ ਦੁਪਹਿਰ ਕਰੀਬ 2.30 ਕੁ ਵਜੇ ਵਾਪਰੀ ਨੰਗਲ ਰੋਡ ’ਤੇ ਜਗਮੋਹਨ ਮੈਡੀਕਲ ਸਟੋਰ ਸਾਹਮਣੇ ਵਾਪਰੀ। ਇਸ ਦੌਰਾਨ ਇਕ ਮੋਟਰਸਾਈਕਲ ਸਵਾਰ ਵਿਅਕਤੀ ’ ਤੇ ਗੜ੍ਹਸ਼ੰਕਰ ਤੋਂ ਨੰਗਲ ਸਾਈਡ ਨੂੰ ਜਾ ਰਿਹਾ ਟਿੱਪਰ ਨੰਬਰ ਪੀ.ਬੀ. 10 ਐੱਚ ਡਬਲਿਯੂ 4375 ਚੜ੍ਹ ਗਿਆ। ਇਸ ਦੌਰਾਨ ਲੋਕਾਂ ਵਲੋਂ ਰੌਲਾ ਪਾਉਣ ’ਤੇ ਚਾਲਕ ਨੇ ਟਿੱਪਰ ਰੋਕਿਆ ’ਤੇ ਮੋਟਰਸਾਈਕਲ ਚਾਲਕ ਦੀ ਜਾਨ ਬਚ ਗਈ। ਮੌਕੇ ’ਤੇ ਇਕੱਤਰ ਲੋਕਾਂ ਨੇ ਮੋਟਰਸਾਈਕਲ ਚਾਲਕ ਨੂੰ ਟਿੱਪਰ ਹੇਠਾਂ ਕੱਢਿਆ ਤੇ ਸੰਭਾਲਿਆ। ਇਸ ਦੌਰਾਨ ਟਿੱਪਰ ਚਾਲਕ ਮੌਕਾ ਮਿਲਦਿਆਂ ਹੀ ਮੌਕੇ ਤੋਂ ਚਲਾ ਗਿਆ।
ਪਿਛਲੀ ਖ਼ਬਰ ਪੋਲ ਵਾਲਟ : ਬਾਰਾਨਿਕਾ ਏਲਾਂਗੋਵਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਅਗਲੀ ਖ਼ਬਰ ਭਾਜਪਾ ਦੀ ਪੰਜਾਬ ਨਸ਼ਾ ਮੁਕਤ ਯਾਤਰਾ ਦਾ ਹੁਸ਼ਿਆਰਪੁਰ ਵਿਖੇ ਪਹੁੰਚਣ ’ਤੇ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।