24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪਿੰਡ ਹਰਦੋਖੁੰਦਪੁਰ ਦੇ ਛਿੰਝ ’ਚ ਟਾਸ ਦੇ ਆਧਾਰ ’ਤੇ ਦਿਨੇਸ਼ ਗੁਲਿਆ ਜਿੱਤਿਆ

ਭੰਗਾਲਾ, 23 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)- ਪਿੰਡ ਹਰਦੋਖੁੰਦਪੁਰ ਦਾ ਪ੍ਰਸਿੱਧ ਛਿੰਝ ਮੇਲਾ ਸਮੂਹ ਪਿੰਡ ਵਾਸੀਆਂ ਅਤੇ ਐਨ. ਆਰ.

ਅਜੀਤ ਡੈਸਕ 24-09-2026
ਭੰਗਾਲਾ, 23 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)- ਪਿੰਡ ਹਰਦੋਖੁੰਦਪੁਰ ਦਾ ਪ੍ਰਸਿੱਧ ਛਿੰਝ ਮੇਲਾ ਸਮੂਹ ਪਿੰਡ ਵਾਸੀਆਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਬਾਬਾ ਮਸਤ ਪੀਰ ਤੇ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਛਿੰਝ ਕਮੇਟੀ ਦੇ ਪ੍ਰਧਾਨ ਨੰਬਰਦਾਰ ਮਹੇਸ਼ਵਰ ਸਿੰਘ ਨੇ ਕਿਹਾ ਕਿ ਛਿੰਝ ਮੇਲੇ ਵਿੱਚ ਪੰਜਾਬ, ਹਰਿਆਣਾ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਤੋਂ 150 ਤੋਂ ਵੱਧ ਪਹਿਲਵਾਨਾਂ ਨੇ ਭਾਗ ਲਿਆ। ਵੱਡੀ ਰੁਮਾਲੀ ਦੀ ਕੁਸ਼ਤੀ ਪਹਿਲਵਾਨ ਦਿਨੇਸ਼ ਗੁਲੀਆ ਅਤੇ ਸ਼ੇਰਾ ਗੁਰਜਰ ਦੇ ਵਿਚਕਾਰ ਜਮ ਕੇ ਹੋਈ। ਜਿਸ ਵਿੱਚ ਦਿਨੇਸ਼ ਗੂਲੀਆ ਨੇ ਟਾਸ ਦੇ ਆਧਾਰ ’ਤੇ ਜਿੱਤ ਪ੍ਰਾਪਤ ਕੀਤੀ। ਛੋਟੀ ਰੁਮਾਲੀ ਦੀ ਕੁਸ਼ਤੀ ਵਿੱਚ ਪਰਮਿੰਦਰ ਪੱਟੀ ਨੇ ਸੁਕੇਸ ਦਿੱਲੀ ਨੂੰ ਚਿੱਤ ਕੀਤਾ। ਸਵ . ਠਾਕੁਰ ਗੁਰਬਖਸ਼ ਸਿੰਘ ਦੇ ਪੁੱਤਰ ਇੰਟਰਨੈਸ਼ਨਲ ਪਹਿਲਵਾਨ ਜਗਦੀਪ ਸਿੰਘ ਯੂ. ਐਸ. ਏ. ਵੱਲੋਂ ਪਹਿਲਵਾਨ ਡੀ. ਐਸ. ਪੀ. ਮਲਕੀਤ ਸਿੰਘ ਹੁਸ਼ਿਆਰਪੁਰ ਅਤੇ ਡੀ. ਪੀ. ਜਗਤਾਰ ਸਿੰਘ ਕਲਿਆਣਪੁਰ ਨੂੰ ਇਕ- ਇਕ ਲੱਖ ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਛਿੰਝ ਮੇਲੇ ਵਿੱਚ ਪੈਰਾਗਲਾਈਡਰ ਖਿੱਚ ਦਾ ਕੇਂਦਰ ਬਣਿਆ, ਜਿਸ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਮੌਕੇ ਹੈਡ ਮਾਸਟਰ ਰਘੁਨੰਦਨ ਸਿੰਘ, ਮਲਕੀਤ ਸਿੰਘ ਪੱਪਾ ਫੌਜੀ, ਮਾਸਟਰ ਰਾਕੇਸ਼ ਕੁਮਾਰ, ਪੁਸ਼ਪਿੰਦਰ ਰਾਣਾ, ਰਜਤ ਮਹਾਜਨ, ਸੰਜੇ ਪਹਿਲਵਾਨ, ਸੂਬੇਦਾਰ ਵਰਿੰਦਰ ਸਿੰਘ, ਸੰਜੀਵ ਕੁਮਾਰ, ਕੈਪਟਨ ਰਾਜ ਕੁਮਾਰ, ਇੰਸਪੈਕਟਰ ਜਗਮੋਹਨ ਲਾਲ, ਭਾਨੂੰ ਰਾਣਾ, ਉਦੇ ਠਾਕੁਰ, ਸਿਧਾਰਥ ਅਜ਼ਾਦ, ਸੂਬੇਦਾਰ ਅਸ਼ਵਨੀ ਮਹਿਤਾ, ਸੰਪੂਰਨ ਸਿੰਘ ਫ਼ੌਜੀ, ਸੁਨੀਲ ਠਾਕੁਰ ਡਿੰਪੀ, ਸਰੂਪ ਸਿੰਘ ਰਾਣਾ, ਸ਼ਿਵ ਦਾਸ ਫੌਜੀ, ਵਿਨੋਦ ਕੁਮਾਰ, ਮਾਸਟਰ ਸ਼ਮਸ਼ੇਰ ਸਿੰਘ, ਰਾਕੇਸ਼ ਇੰਦੂ ਰਵਿੰਦਰ ਮਹਿਤਾ, ਥਾਣੇਦਾਰ ਜਤਿੰਦਰ ਰਾਣਾ, ਜੁਗਲ ਕਿਸ਼ੋਰ, ਕੁਲਭੂਸ਼ਨ ਸ਼ਰਮਾ, ਸਰਵਣ ਕੁਮਾਰ ਅਤੇ ਸ਼ਾਂਤੀ ਸਰੂਪ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੂਬਾ ਪੱਧਰੀ ਖੇਡਾਂ ’ਚ ਚੈਂਪੀਅਨ ਬਣੇ ਨੰਗਲ ਖਨੌੜਾ ਸਕੂਲ ਦੇ ਖਿਡਾਰੀਆਂ ਦਾ ਸਨਮਾਨ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਇੰਟਰਨੈਸ਼ਨਲ ਸਕੂਲ ਤਲਵੰਡੀ ਡੱਡੀਆਂ ’ਚ ਵਿਸ਼ਵ ਪੰਜਾਬੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।