22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਮੀਰੀ-ਪੀਰੀ ਖ਼ਾਲਸਾ ਮਾਰਚ ਦੌਰਾਨ ਸੈਂਕੜੇ ਨੌਜਵਾਨ ਸਿੱਖੀ ਦੀ ਮੁੱਖ ਧਾਰਾ ਨਾਲ ਜੁੜੇ-ਗਿਆਨੀ ਕੁਲਦੀਪ ਸਿੰਘ

ਚੌਲਾਂਗ, 21 ਸਤੰਬਰ (ਸੁਖਦੇਵ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਸੈਂਕੜੇ ਅਕਾਲੀ ਵਰਕਰਾਂ ਨੇ ਸੰਗਤੀ ਰੂਪ ਵਿਚ ਜੁੜ ਕੇ ਮੀਰੀ-ਪੀਰੀ ਖ਼ਾਲਸਾ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਜ਼ੋਰਦਾਰ ਸਵਾਗਤ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਇਸ ਨਗਰ ਕੀਰਤਨ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਸਿੱਖ ਕੌਮ ਦੇ ਪ੍ਰਚਾਰਕ ਰਾਗੀ ਢਾਡੀ ਅਤੇ ਬਹੁਤ ਗਿਣਤੀ ਵਿਚ ਨੌਜਵਾਨ ਬੱਚੇ ਬੀਬੀਆਂ ਹਾਜ਼ਰ ਸਨ।

ਅਜੀਤ ਡੈਸਕ 22-09-2026
ਚੌਲਾਂਗ, 21 ਸਤੰਬਰ (ਸੁਖਦੇਵ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਸੈਂਕੜੇ ਅਕਾਲੀ ਵਰਕਰਾਂ ਨੇ ਸੰਗਤੀ ਰੂਪ ਵਿਚ ਜੁੜ ਕੇ ਮੀਰੀ-ਪੀਰੀ ਖ਼ਾਲਸਾ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਜ਼ੋਰਦਾਰ ਸਵਾਗਤ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਇਸ ਨਗਰ ਕੀਰਤਨ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਸਿੱਖ ਕੌਮ ਦੇ ਪ੍ਰਚਾਰਕ ਰਾਗੀ ਢਾਡੀ ਅਤੇ ਬਹੁਤ ਗਿਣਤੀ ਵਿਚ ਨੌਜਵਾਨ ਬੱਚੇ ਬੀਬੀਆਂ ਹਾਜ਼ਰ ਸਨ। ਜਥੇਦਾਰ ਗੁਰਨਾਮ ਸਿੰਘ ਦੇ ਗ੍ਰਹਿ ਸੰਗਤਾਂ ਦੇ ਇਕੱਠ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋਇਆ ਇਹ ਮੀਰੀ ਪੀਰੀ ਖ਼ਾਲਸਾ ਮਾਰਚ ਪੰਜਾਬ ਦੇ ਵੱਖ-ਵੱਖ 700 ਤੋਂ ਵੱਧ ਪਿੰਡਾਂ ’ਚੋਂ ਗੁਜਰ ਕੇ ਅੱਜ ਇਥੇ ਦੁਆਬੇ ਦੀ ਧਰਤੀ ’ਤੇ ਪਹੁੰਚਿਆ ਹੈ । ਇਹ ਧਰਤੀ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਇਸ ਪਵਿੱਤਰ ਧਰਤੀ ਤੋਂ ਭਾਈ ਮੰਝ ਤੇ ਭਾਈ ਜੋਗਾ ਸਿੰਘ ਜੀ ਨੇ ਖ਼ਾਲਸਾ ਪੰਥ ਵਿਚ ਸਿੱਖੀ ਪ੍ਰੇਮ ਦਾ ਬੂਟਾ ਲਾਇਆ ਹੈ। ਮੀਰੀ ਪੀਰੀ ਖ਼ਾਲਸਾ ਮਾਰਚ ਦਾ ਇਨਾ ਅਸਰ ਹੋਇਆ ਹੈ। ਕੁਰਾਹੇ ਪਏ ਨੌਜਵਾਨ ਮੁੜ ਸਿੱਖੀ ਧੁਰੇ ਨਾਲ ਜੁੜੇ ਹਨ। ਸ. ਰਸੂਲਪੁਰ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਆਪਾਂ ਸਾਰਿਆਂ ਨੂੰ ਪਹਿਰੇਦਾਰੀ ਕਰਨੀ ਚਾਹੀਦੀ ਹੈ। ਇਸ ਮੌਕੇ ਗੁਰਨਾਮ ਸਿੰਘ, ਜਥੇਦਾਰ ਪ੍ਰਿਥੀਪਾਲ ਸਿੰਘ ਦਾਤਾ, ਜਥੇਦਾਰ ਕੁਲਜੀਤ ਸਿੰਘ ਭੂਲਪੁਰ, ਦਿਲਬਾਗ ਸਿੰਘ, ਅਜਮੇਰ ਸਿੰਘ ਕੋਟਲੀ, ਸਰਪੰਚ ਸੰਤੋਖ ਸਿੰਘ, ਸੋਹਣ ਸਿੰਘ, ਸਤਪਾਲ ਸਿੰਘ, ਪਰਮਜੀਤ ਸਿੰਘ, ਨੰਬਰਦਾਰ ਬਲਦੇਵ ਸਿੰਘ, ਜੋਗਾ ਸਿੰਘ ਨੰਬਰਦਾਰ, ਕੁਲਬੀਰ ਸਿੰਘ ਲਾਡੀ ਸਰਪੰਚ, ਜੋਗਿੰਦਰ ਸਿੰਘ, ਸੁਰਿੰਦਰ ਸਿੰਘ, ਨੰਬਰਦਾਰ ਓਕਾਰ ਸਿੰਘ, ਪਰਮਿੰਦਰ ਸਿੰਘ ਤੇ ਅਨੇਕਾਂ ਹੋਰ ਲੋਕ ਸੰਗਤ ਰੂਪ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ ਬੇਅੰਤ ਸਿੰਘ ਰੰਧਾਵਾ ਚੇਅਰਮੈਨ ਮਾਰਕੀਟ ਕਮੇਟੀ ਵਲੋਂ 10 ਲੱਖ ਦੀ ਕੈਸ਼ ਲੈੱਸ ਕਾਰਡ ਵੰਡ ਮੁਹਿੰਮ ਦਾ ਆਗਾਜ਼ ਅਗਲੀ ਖ਼ਬਰ ਮਾਡਰਨ ਗਰੁੱਪ ਆਫ਼ ਕਾਲਜਿਸ ਮੁਕੇਰੀਆਂ ਵਿਖੇ ਪ੍ਰੇਰਨਾਦਾਇਕ ਗੱਲਬਾਤ ਤੇ ਸ਼ਖ਼ਸੀਅਤ ਵਿਕਾਸ ਤਹਿਤ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।