22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਕਾਂਗਰਸ ਵਰਕਰਾਂ ਦੀ ਪੁਰਾਣਾ ਭੰਗਾਲਾ ਵਿਖੇ ਮੀਟਿੰਗ

ਭੰਗਾਲਾ, 21 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਪੁਰਾਣਾ ਭੰਗਾਲਾ ਵਿਚ ਕਾਂਗਰਸ ਵਰਕਰ ਦੀ ਮੀਟਿੰਗ ਜੋਗਿੰਦਰ ਸਿੰਘ ਸਰਪੰਚ ਪੁਰਾਣਾ ਭੰਗਾਲਾ ਦੀ ਅਗਵਾਈ ਹੇਠ ਹੋਈ। ਇਸ ’ਚ ਸਾਬਕਾ ਵਿਧਾਇਕਾ ਇੰਦੂ ਬਾਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਅਜੀਤ ਡੈਸਕ 22-09-2026
ਭੰਗਾਲਾ, 21 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਪੁਰਾਣਾ ਭੰਗਾਲਾ ਵਿਚ ਕਾਂਗਰਸ ਵਰਕਰ ਦੀ ਮੀਟਿੰਗ ਜੋਗਿੰਦਰ ਸਿੰਘ ਸਰਪੰਚ ਪੁਰਾਣਾ ਭੰਗਾਲਾ ਦੀ ਅਗਵਾਈ ਹੇਠ ਹੋਈ। ਇਸ ’ਚ ਸਾਬਕਾ ਵਿਧਾਇਕਾ ਇੰਦੂ ਬਾਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਸਾਬਕਾ ਵਿਧਾਇਕਾ ਮੈਡਮ ਇੰਦੂ ਬਾਲਾ ਨੇ ਕਾਂਗਰਸ ਦੇ ਵਰਕਰਾਂ ਨੂੰ ਇਕਜੁੱਟ ਹੋ ਕਾਂਗਰਸ ਪਾਰਟੀ ਨੂੰ ਹੋਰ ਮਜਬੂਤ ਕਰਨ ਕਿਹਾ। ਇਸ ਮੌਕੇ ਪਿੰਡ ਵਾਸੀਆਂ ਨੂੰ ਕਾਂਗਰਸ ਪਾਰਟੀਆਂ ਦੀਆਂ ਯੋਜਨਾਵਾਂ ਵਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਜਿਤਾਓ ਤਾਂ ਜੋ ਹਲਕੇ ਦਾ ਵਿਕਾਸ ਹੋ ਸਕੇ। ਇਸ ਮੌਕੇ ਰਵਿੰਦਰ ਸਿੰਘ ਬਲਾਕ ਪ੍ਰਧਾਨ, ਸਭਿਆ ਸਾਂਚੀ, ਪ੍ਰਭਾਕਰ ਸਿੰਘ ਫੋਜੀ, ਜੈ ਦੀਪ, ਮਾ. ਰਮੇਸ਼, ਕਮਲਜੀਤ ਸਿੰਘ, ਸੁਰਿੰਦਰ ਸਿੰਘ, ਭਵਾਨੀ ਸਿੰਘ, ਆਸ਼ਾ ਰਾਣੀ, ਗੁਰਵਿੰਦਰ ਕੌਰ, ਓਮ ਪ੍ਰਕਾਸ਼, ਮਾ. ਪ੍ਰਤਾਪ ਸਿੰਘ, ਬਲਵਿੰਦਰ ਸਿੰਘ, ਸੁਨੀਲ ਮਹੰਤ, ਤਰਸੇਮ ਲਾਲ, ਸੰਜੀਵ ਕੁਮਾਰ, ਤਾਰਾ ਸਿੰਘ, ਐਰੀ ਠਾਕੁਰ, ਮਲਕੀਤ ਚਨੌਰ ਆਦਿ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਨੰਦ ਲਾਲ ਸਕੂਲ ਸਹੌੜਾ ਡਡਿਆਲ ਵਿਖੇ ਵੰਦੇ ਮਾਤਰਮ ਸਮੂਹਿਕ ਗਾਇਨ 25 ਨੂੰ ਅਗਲੀ ਖ਼ਬਰ ਗੋਇੰਦਵਾਲ ਸਾਹਿਬ ’ਚ ਕਾਂਗਰਸ ਨੂੰ ਮਿਲਿਆ ਵੱਡਾ ਬਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।