18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਹਰਦੋਖੁੰਦਪੁਰ ਦਾ ਛਿੰਝ ਮੇਲਾ 22 ਨੂੰ

ਭੰਗਾਲਾ, 17 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਪਿੰਡ ਹਰਦੋਖੁੰਦਪੁਰ ਦਾ ਪ੍ਰਸਿੱਧ ਛਿੰਝ ਮੇਲਾ ਸਮੂਹ ਪਿੰਡ ਵਾਸੀਆਂ ਤੇ ਐਨ. ਆਰ.

ਅਜੀਤ ਡੈਸਕ 18-09-2026
ਭੰਗਾਲਾ, 17 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਪਿੰਡ ਹਰਦੋਖੁੰਦਪੁਰ ਦਾ ਪ੍ਰਸਿੱਧ ਛਿੰਝ ਮੇਲਾ ਸਮੂਹ ਪਿੰਡ ਵਾਸੀਆਂ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ 22 ਸਤੰਬਰ ਨੂੰ ਬਾਬਾ ਮਸਤ ਪੀਰ ’ਤੇ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਛਿੰਝ ਕਮੇਟੀ ਦੇ ਪ੍ਰਧਾਨ ਨੰਬਰਦਾਰ ਮਹੇਸ਼ਵਰ ਸਿੰਘ ਨੇ ਕਿਹਾ ਕਿ ਛਿੰਝ ਮੇਲੇ ਵਿਚ ਪੰਜਾਬ, ਹਰਿਆਣਾ, ਦਿੱਲੀ ਤੇ ਹਿਮਾਚਲ ਪ੍ਰਦੇਸ਼ ਤੋਂ ਪਹਿਲਵਾਨ ਹਿੱਸਾ ਲੈ ਰਹੇ ਹਨ। ਵੱਡੀ ਰੁਮਾਲੀ ਦੀ ਕੁਸ਼ਤੀ ਪਹਿਲਵਾਨ ਦਿਨੇਸ਼ ਗੁਲੀਆ ਤੇ ਸ਼ੇਰਾ ਗੁਰਜਰ ਦੇ ਵਿਚਕਾਰ ਹੋਵੇਗੀ। ਉਨ੍ਹਾਂ ਕਿਹਾ ਕਿ ਸਰਵਣ ਕੁਮਾਰ ਵਲੋਂ ਲੰਗਰ ਵੀ ਲਗਾਇਆ ਜਾਵੇਗਾ। ਇਸ ਮੌਕੇ ਹੈੱਡ ਮਾਸਟਰ ਰਘੁਨੰਦਨ ਸਿੰਘ, ਮਲਕੀਤ ਸਿੰਘ ਪੱਪਾ ਫ਼ੌਜੀ, ਮਾਸਟਰ ਰਾਕੇਸ਼ ਕੁਮਾਰ, ਪੁਸ਼ਪਿੰਦਰ ਰਾਣਾ, ਰਜਤ ਮਹਾਜਨ, ਸੰਜੇ ਪਹਿਲਵਾਨ, ਸੂਬੇਦਾਰ ਵਰਿੰਦਰ ਸਿੰਘ, ਸੰਜੀਵ ਕੁਮਾਰ, ਕੈਪਟਨ ਰਾਜ ਕੁਮਾਰ, ਜਗਮੋਹਨ ਲਾਲ, ਭਾਨੂ ਰਾਣਾ, ਉਦੇ ਠਾਕੁਰ, ਸਿਧਾਰਥ ਆਜ਼ਾਦ, ਸੂਬੇਦਾਰ ਅਸ਼ਵਨੀ ਮਹਿਤਾ, ਸੰਪੂਰਨ ਸਿੰਘ ਫ਼ੌਜੀ, ਸੁਨੀਲ ਠਾਕੁਰ ਡਿੰਪੀ, ਸਰੂਪ ਸਿੰਘ ਰਾਣਾ, ਸ਼ਿਵ ਦਾਸ ਫ਼ੌਜੀ,ਵਿਨੋਦ ਕੁਮਾਰ, ਮਾਸਟਰ ਸ਼ਮਸ਼ੇਰ ਸਿੰਘ, ਰਾਕੇਸ਼ ਇੰਦੂ ਰਵਿੰਦਰ ਮਹਿਤਾ, ਥਾਣੇਦਾਰ ਜਤਿੰਦਰ ਰਾਣਾ ਅਤੇ ਸ਼ਾਂਤੀ ਸਰੂਪ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਾਬਕਾ ਵਿਧਾਇਕਾ ਮੈਡਮ ਇੰਦੂ ਬਾਲਾ ਵਲੋਂ ਪਿੰਡ ਸੰਧਵਾਲ ਦਾ ਦੌਰਾ ਅਗਲੀ ਖ਼ਬਰ ਕਿਸਾਨ ਦੇ ਖੇਤ ’ਚੋਂ ਸਫ਼ੈਦੇ ਵੱਢ ਕੇ ਚੋਰੀ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।