18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਗਲੀ ’ਚ ਖੜ੍ਹਾ ਗੰਦਾ ਪਾਣੀ ਲੋਕਾਂ ਲਈ ਬਣਿਆ ਸਮੱਸਿਆ

ਬੀਣੇਵਾਲ, 17 ਸਤੰਬਰ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਨੈਣਵਾਂ ਵਿਚ ਗਰਾਮ ਪੰਚਾਇਤ ਵਲੋਂ ਬਣਾਈ ਜਾ ਰਹੀ ਗਲੀ ਵਿਚ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਪੈਦਾ ਹੋ ਗਈ ਹੈ, ਜਿਸ ਕਰਕੇ ਇਹ ਗੰਦਾ ਪਾਣੀ ਨਾਲ ਲੱਗਦੇ ਦੋ ਦਰਜਨ ਘਰਾਂ ਲਈ ਵੱਡੀ ਸਮੱਸਿਆ ਬਣ ਰਿਹਾ ਹੈ। ਮੁਹੱਲੇ ਦੇ ਨਿਵਾਸੀਆਂ ਗੁਰਦੀਪ ਕੁਮਾਰ ਸੋਨੂੰ ਤੇ ਨਾਲ ਲੱਗਦੇ ਕਰੀਬ ਦੋ ਦਰਜਨ ਘਰਾਂ ਨਾਲ ਸੰਬੰਧਿਤ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਬਾਹਰਵਾਰ ਵਾਲੀ ਫਿਰਨੀ ਪੱਕੀ ਕੀਤੀ ਜਾ ਰਹੀ ਹੈ।

ਅਜੀਤ ਡੈਸਕ 18-09-2026
ਬੀਣੇਵਾਲ, 17 ਸਤੰਬਰ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਨੈਣਵਾਂ ਵਿਚ ਗਰਾਮ ਪੰਚਾਇਤ ਵਲੋਂ ਬਣਾਈ ਜਾ ਰਹੀ ਗਲੀ ਵਿਚ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਪੈਦਾ ਹੋ ਗਈ ਹੈ, ਜਿਸ ਕਰਕੇ ਇਹ ਗੰਦਾ ਪਾਣੀ ਨਾਲ ਲੱਗਦੇ ਦੋ ਦਰਜਨ ਘਰਾਂ ਲਈ ਵੱਡੀ ਸਮੱਸਿਆ ਬਣ ਰਿਹਾ ਹੈ। ਮੁਹੱਲੇ ਦੇ ਨਿਵਾਸੀਆਂ ਗੁਰਦੀਪ ਕੁਮਾਰ ਸੋਨੂੰ ਤੇ ਨਾਲ ਲੱਗਦੇ ਕਰੀਬ ਦੋ ਦਰਜਨ ਘਰਾਂ ਨਾਲ ਸੰਬੰਧਿਤ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਬਾਹਰਵਾਰ ਵਾਲੀ ਫਿਰਨੀ ਪੱਕੀ ਕੀਤੀ ਜਾ ਰਹੀ ਹੈ। ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਗਲੀ ਦਾ ਪਾਣੀ ਪਹਿਲਾਂ ਗਲੀ ਨਾਲ ਲੱਗਦੀ ਫਿਰਨੀ ਵਿਚ ਜਾਂਦਾ ਸੀ ਅੱਗੇ ਜਾ ਕੇ ਪਾਣੀ ਫਿਰਨੀ ਤੋਂ ਹੋ ਕੇ ਬਾਹਰ ਨਿਕਲ ਜਾਂਦਾ ਸੀ, ਜਿਸ ਨੂੰ ਨਾਲ ਲੱਗਦੇ ਖੇਤ ਵਾਲੇ ਨੇ ਵੱਟ ਮਾਰ ਕੇ ਪੂਰੀ ਤਰ੍ਹਾਂ ਰੋਕ ਦਿੱਤਾ ਹੈ ਤੇ ਕਈ ਦਿਨਾਂ ਤੋਂ ਨਿਕਾਸੀ ਨਾ ਹੋਣ ਕਰਕੇ ਪਾਣੀ ਕੱਚੀ ਨਾਲੀ ਵਿਚ ਇਕੱਠਾ ਹੋ ਗਿਆ ਹੈ, ਜੋ ਕਿ ਕਿਸੇ ਵੇਲੇ ਵੀ ਨਾਲ ਲੱਗਦੇ ਨੀਵੇਂ ਘਰਾਂ ਵਿਚ ਆ ਸਕਦਾ ਹੈ। ਇਸ ਸੰਬੰਧੀ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਲੋਕਾਂ ਦੀ ਸਲਾਹ ਨਾਲ ਇਸ ਸਮੱਸਿਆ ਦਾ ਹੱਲ ਕਰਨ ਲਈ ਯਤਨਸ਼ੀਲ ਹਨ।
ਪਿਛਲੀ ਖ਼ਬਰ ‘ ਮੀਰੀ ਪੀਰੀ ਖ਼ਾਲਸਾ ਮਾਰਚ’ ਦਾ ਖ਼ਾਲਸਾ ਕਾਲਜ ਗੜ੍ਹਸ਼ੰਕਰ ਪਹੁੰਚਣ ’ਤੇ ਸਵਾਗਤ ਅਗਲੀ ਖ਼ਬਰ ਝੋਨੇ ਦੀ ਖ਼ਰੀਦ 1 ਅਕਤੂਬਰ ਤੋਂ, ਮੰਡੀਆਂ ’ਚ ਲੋੜੀਂਦੇ ਪ੍ਰਬੰਧ ਮੁਕੰਮਲ-ਆਸ਼ਿਕਾ ਜੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।