ਸਵਰਗਧਾਮ ਦਸੂਹਾ ਦੇ ਵਿਕਾਸ ਲਈ ਵਾਲੀਆ ਪਰਿਵਾਰ ਵਲੋਂ 21 ਹਜ਼ਾਰ ਰੁਪਏ ਦਾ ਸਹਿਯੋਗ
ਦਸੂਹਾ, 16 ਸਤੰਬਰ (ਕੌਸ਼ਲ)- ਸਵਰਗਧਾਮ ਦਸੂਹਾ ਦੇ ਵਿਕਾਸ ਅਤੇ ਸੁੰਦਰੀਕਰਨ ਲਈ ਸਮਾਜ ਦੇ ਲੋਕਾਂ ਵੱਲੋਂ ਲਗਾਤਾਰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸਰੂਪ ਸਿੰਘ ਵਾਲੀਆ ਦੇ ਨਾਮਵਰ ਪਰਿਵਾਰ ਵੱਲੋਂ ਉਨ੍ਹਾਂ ਦੀ ਸਵਰਗਵਾਸੀ ਪਤਨੀ ਸੁਦਰਸ਼ਨ ਕੌਰ ਦੀ ਯਾਦ ਵਿਚ 21 ਹਜ਼ਾਰ ਰੁਪਏ ਦਾ ਸਹਿਯੋਗ ਸਵਰਗਧਾਮ ਦਸੂਹਾ ਨੂੰ ਦਿੱਤਾ ਗਿਆ।
ਅਜੀਤ ਡੈਸਕ
17-09-2026