ਗੁਰਸੇਵਾ ਗਰੁੱਪ ਆਫ਼ ਕਾਲਜਿਜ ’ਚ ਦਿਵਿਆਂਗ ਬੱਚਿਆਂ ਦੇ ਡਾਂਸ ਅਤੇ ਪੇਂਟਿੰਗ ਦੇ ਮੁਕਾਬਲੇ ਕਰਵਾਏ
ਗੜ੍ਹਸ਼ੰਕਰ, 16 ਸਤੰਬਰ (ਧਾਲੀਵਾਲ)- ਡਿਸਏਬਲਡ ਪਰਸਨਜ਼ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਗੁਰਸੇਵਾ ਗਰੁੱਪ ਆਫ਼ ਕਾਲਜਿਜ, ਪਨਾਮ (ਗੜ੍ਹਸ਼ੰਕਰ) ਵਿਖੇ ਕਾਲਜ ਦੇ ਸਹਿਯੋਗ ਨਾਲ ਦਿਵਿਆਂਗ ਬੱਚਿਆਂ ਦੇ ਡਾਂਸ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਮੁਕਾਬਲੇ ਵਿਚ ਬਲਾਕ ਗੜ੍ਹਸ਼ੰਕਰ, ਮਾਹਿਲਪੁਰ ਅਤੇ ਕੋਟ ਫਤੂਹੀ ਦੇ ਦਿਵਿਆਂਗ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲੈ ਕੇ ਆਪਣੀਆਂ ਕਲਾਤਮਕ ਤੇ ਸਭਿਆਚਾਰਕ ਯੋਗਤਾਵਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਗੜ੍ਹਸ਼ੰਕਰ, 16 ਸਤੰਬਰ (ਧਾਲੀਵਾਲ)- ਡਿਸਏਬਲਡ ਪਰਸਨਜ਼ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਗੁਰਸੇਵਾ ਗਰੁੱਪ ਆਫ਼ ਕਾਲਜਿਜ, ਪਨਾਮ (ਗੜ੍ਹਸ਼ੰਕਰ) ਵਿਖੇ ਕਾਲਜ ਦੇ ਸਹਿਯੋਗ ਨਾਲ ਦਿਵਿਆਂਗ ਬੱਚਿਆਂ ਦੇ ਡਾਂਸ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਮੁਕਾਬਲੇ ਵਿਚ ਬਲਾਕ ਗੜ੍ਹਸ਼ੰਕਰ, ਮਾਹਿਲਪੁਰ ਅਤੇ ਕੋਟ ਫਤੂਹੀ ਦੇ ਦਿਵਿਆਂਗ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲੈ ਕੇ ਆਪਣੀਆਂ ਕਲਾਤਮਕ ਤੇ ਸਭਿਆਚਾਰਕ ਯੋਗਤਾਵਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਮਾਗਮ ਦਾ ਉਦਘਾਟਨ ਗੁਰਸੇਵਾ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਡਾ. ਜੰਗ ਬਹਾਦਰ ਸਿੰਘ ਰਾਏ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਮੈਨੇਜਿੰਗ ਡਾਇਰੈਕਟਰ ਮੈਡਮ ਦਵਿੰਦਰ ਕੌਰ ਰਾਏ ਵੱਲੋਂ ਕੀਤਾ ਗਿਆ। ਇਸ ਮੌਕੇ ਡਾ. ਸਵਾਤੀ ਸ਼ੀਂਹਮਾਰ ਡਿਪਟੀ ਮੈਡੀਕਲ ਕਮਿਸ਼ਨਰ ਹੁਸ਼ਿਆਰਪੁਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਡਿਸਏਬਲਡ ਪਰਸਨਜ਼ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੰਦੀਪ ਸ਼ਰਮਾ, ਸਕੱਤਰ ਰਾਜ ਕੁਮਾਰ ਅਤੇ ਤਹਿਸੀਲ ਗੜ੍ਹਸ਼ੰਕਰ ਦੇ ਪ੍ਰਧਾਨ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਮੁਕਾਬਲਿਆਂ ਦੌਰਾਨ ਡਾਂਸ ਮੁਕਾਬਲੇ ਵਿਚ ਤਨਵੀਰ ਕੌਰ ਨੇ ਪਹਿਲਾ, ਕਰਨਵੀਰ, ਸਚਿਨ ਅਤੇ ਸੁਨੈਨਾ ਨੇ ਸਾਂਝੇ ਤੌਰ ’ਤੇ ਦੂਜਾ ਅਤੇ ਗੁਰਜੋਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਪੇਂਟਿੰਗ ਮੁਕਾਬਲੇ ਵਿਚ ਪਵਨ ਕੁਮਾਰ ਨੇ ਪਹਿਲਾ, ਹਰਮੀਤ ਕੌਰ ਨੇ ਦੂਜਾ ਤੇ ਸਰਸਵਤੀ ਨੇ ਤੀਜਾ ਸਥਾਨ ਹਾਸਿਲ ਕੀਤਾ। ਗੁਰਸੇਵਾ ਕਾਲਜ ਵੱਲੋਂ ਹਰ ਭਾਗੀਦਾਰ ਨੂੰ ਨਕਦ ਰਾਸ਼ੀ, ਸੁਸਾਇਟੀ ਵੱਲੋਂ ਸਰਟੀਫਿਕੇਟ ਅਤੇ ਮੈਡਲ ਭੇਟ ਕੀਤੇ ਗਏ। ਇਸ ਮੌਕੇ ਕਾਲਜ ਪ੍ਰਬੰਧਕਾਂ ਵੱਲੋਂ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਸੁਸਾਇਟੀ ਨੂੰ 21 ਹਜ਼ਾਰ ਦੀ ਮਾਇਕ ਮਦਦ ਭੇਟ ਕੀਤੀ ਗਈ। ਇਸ ਮੌਕੇ ਸੰਬੋਧਨ ਦੌਰਾਨ ਮੈਡਮ ਦਵਿੰਦਰ ਕੌਰ ਡਾਇਰੈਕਟਰ ਨੇ ਕਿਹਾ ਕਿ ਸਮਾਜ ਦੀਆਂ ਸੰਸਥਾਵਾਂ ਜੇ ਦਿਵਿਆਂ ਬੱਚਿਆਂ ਦੀ ਸਿੱਖਿਆ ਅਤੇ ਵਿਕਾਸ ਲਈ ਅੱਗੇ ਆਉਣ ਤਾਂ ਉਨ੍ਹਾਂ ਦੀ ਜ਼ਿੰਦਗੀ ਵਿਚ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਆਪਣੇ ਕਾਲਜ ਵਿਚ ਦੋ ਦਿਵਿਆਂਗ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦਾ ਐਲਾਨ ਕੀਤਾ। ਸੁਸਾਇਟੀ ਪ੍ਰਧਾਨ ਸੰਦੀਪ ਸ਼ਰਮਾ ਨੇ ਗੁਰਸੇਵਾ ਕਾਲਜ ਦੀ ਸ਼ਲਾਘਾ ਕਰਦਿਆਂ ਸਿੱਖਿਆ ਦੇ ਨਾਲ ਨਾਲ ਸਮਾਜਿਕ ਖੇਤਰ ਵਿਚ ਨਿਭਾਈ ਜਾ ਰਹੀ ਜ਼ਿੰਮੇਵਾਰੀ ਦੀ ਸ਼ਲਾਘਾ ਕੀਤੀ। ਮੁਕਾਬਲਿਆਂ ਦੀ ਜੱਜਮੈਂਟ ਮੈਡਮ ਜਸਵੀਰ ਕੌਰ, ਡਾ. ਹਰਪ੍ਰੀਤ ਕੌਰ ਅਤੇ ਪਿ੍ਰੰ. ਕ੍ਰਿਪਾਲ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਰੌਸ਼ਨ ਲਾਲ, ਗਿਆਨ ਚੰਦ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਕੁਲਜੀਤ ਬੰਗੜ ਸਮੇਤ ਹੋਰ ਪਤਵੰਤੇ ਹਾਜ਼ਰ ਹੋਏ। ਮੰਚ ਸੰਚਾਲਨ ਡਾ. ਕੇਵਲ ਕ੍ਰਿਸ਼ਨ ਤੱਖੀ ਵੱਲੋਂ ਕੀਤਾ ਗਿਆ।