15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਮਹਿੰਦਰ ਸਿੰਘ ਦੀਵਾਨਾ ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਸਮਾਰੋਹ

ਹੁਸ਼ਿਆਰਪੁਰ, 14 ਸਤੰਬਰ (ਹਰਪ੍ਰੀਤ ਕੌਰ)-ਪੰਜਾਬੀ ਦੇ ਨਾਮਵਰ ਗਜ਼ਲਗੋ ਅਤੇ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ’ਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਮਹਿੰਦਰ ਸਿੰਘ ਦੀਵਾਨਾ ਜੋ ਪਿਛਲੇ ਸਾਲ ਅਕਾਲ ਚਲਾਣਾ ਕਰ ਗਏ ਸਨ, ਦੀ ਪਹਿਲੀ ਬਰਸੀ ਮੌਕੇ ਗੁਰਦੁਆਰਾ ਕਲਗੀਧਰ ਚਰਨ ਪਾਵਨ ਰੌਸ਼ਨ ਗਰਾਊਂਡ ਵਿਖੇ ਸ਼ਰਧਾਂਜਲੀ ਸਮਾਰੋਹ ਕਰਵਾਇਆ। ਇਸ ਵਿਚ ਟਰੇਡ ਯੂਨੀਅਨਾਂ, ਸਾਹਿਤਕ ਬੁੱਧੀਜੀਵੀਆਂ ਤੇ ਹੋਰ ਵੱਡੀ ਗਿਣਤੀ ’ਚ ਪਤਵੰਤਿਆਂ ਨੇ ਸ਼ਿਰਕਤ ਕੀਤੀ।

ਅਜੀਤ ਡੈਸਕ 15-09-2026
ਹੁਸ਼ਿਆਰਪੁਰ, 14 ਸਤੰਬਰ (ਹਰਪ੍ਰੀਤ ਕੌਰ)-ਪੰਜਾਬੀ ਦੇ ਨਾਮਵਰ ਗਜ਼ਲਗੋ ਅਤੇ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ’ਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਮਹਿੰਦਰ ਸਿੰਘ ਦੀਵਾਨਾ ਜੋ ਪਿਛਲੇ ਸਾਲ ਅਕਾਲ ਚਲਾਣਾ ਕਰ ਗਏ ਸਨ, ਦੀ ਪਹਿਲੀ ਬਰਸੀ ਮੌਕੇ ਗੁਰਦੁਆਰਾ ਕਲਗੀਧਰ ਚਰਨ ਪਾਵਨ ਰੌਸ਼ਨ ਗਰਾਊਂਡ ਵਿਖੇ ਸ਼ਰਧਾਂਜਲੀ ਸਮਾਰੋਹ ਕਰਵਾਇਆ। ਇਸ ਵਿਚ ਟਰੇਡ ਯੂਨੀਅਨਾਂ, ਸਾਹਿਤਕ ਬੁੱਧੀਜੀਵੀਆਂ ਤੇ ਹੋਰ ਵੱਡੀ ਗਿਣਤੀ ’ਚ ਪਤਵੰਤਿਆਂ ਨੇ ਸ਼ਿਰਕਤ ਕੀਤੀ। ਸ਼ਰਧਾਂਜਲੀ ਪ੍ਰੋਗਰਾਮ ਦਾ ਸੰਚਾਲਨ ਰੰਗਕਰਮੀ ਫਿਲਮ ਕਲਾਕਾਰ ਅਸ਼ੋਕ ਪੁਰੀ ਨੇ ਕੀਤਾ। ਜਸਵੀਰ ਰਾਣਾ ਵਲੋਂ ਤਿਆਰ ਸ਼ਬਦ ਚਿੱਤਰ, ਸ਼ਾਇਰਾਂ ਦੀ ਦੁਨੀਆਂ ਜਿਸ ਵਿਚ ਮਹਿੰਦਰ ਸਿੰਘ ਦੀਵਾਨਾ ਨੂੰ ਹੱਕ ਸੱਚ ਦੀ ਗੱਲ ਕਰਨ ਵਾਲਾ ਗਜ਼ਲਗੋ ਦਰਜ ਕੀਤਾ ਗਿਆ ਹੈ, ਨੂੰ ਲੋਕ ਅਰਪਣ ਕੀਤਾ। ਪ੍ਰਿੰਸੀਪਲ ਡਾ. ਜਨਮੀਤ, ਧਰਮਪਾਲ ਸਾਹਿਲ, ਕੁਲਵਰਨ ਸਿੰਘ ਸੈਣੀ ਤੇ ਮੋਹਨ ਲਾਲ ਪਹਿਲਵਾਨ ਵਲੋਂ ਦੀਵਾਨਾ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਡਾ. ਜਨਮੀਤ ਨੇ ਕਿਹਾ ਕਿ ਜਦੋਂ ਪੰਜਾਬੀ ਗਜ਼ਲ ਵਿਚ ਕੋਈ ਵੀ ਗਜ਼ਲਗੋ ਕਿਤਾਬ ਨਹੀਂ ਛਪਵਾਉਂਦਾ ਸੀ, ਉਸ ਸਮੇਂ ਦੀਵਾਨਾ ਦੀ ਨਿਰੋਲ ਗਜ਼ਲਾਂ ਦੀ ਪੁਸਤਕ ਛਪੀ। ਇਸ ਮੌਕੇ ਦੀਵਾਨਾ ਨੂੰ ਸਾਹਿਤਕਾਰਾਂ ਤੇ ਸੰਘਰਸ਼ਸ਼ੀਲਾਂ ਵਲੋਂ ਦਿੱਤੀਆਂ ਸ਼ਰਧਾਂਜਲੀਆਂ ਦਾ ਡਿਜ਼ੀਟਲ ਸਰੂਪ ਵੀ ਵਿਖਾਇਆ। ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਮਹਿੰਦਰ ਸਿੰਘ ਦੀਵਾਨਾ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਦੇ ਸੰਘਰਸ਼ਾਂ ਦੌਰਾਨ ਦਿੱਤੇ ਯੋਗਦਾਨ ਨੂੰ ਯਾਦ ਕੀਤਾ।
ਪਿਛਲੀ ਖ਼ਬਰ ਭਾਈ ਲਾਲੋ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਹੋਣ ਵਾਲੇ ਸਮਾਗਮ ਸੰਬੰਧੀ ਪੋਸਟਰ ਜਾਰੀ ਅਗਲੀ ਖ਼ਬਰ ਖ਼ਾਲਸਾ ਕਾਲਜ ’ਚ ਗੁਰੂ ਰਵਿਦਾਸ ਜੀ ਦੇ 650ਵਾਂ ਪ੍ਰਕਾਸ਼ ਪੁਰਬ ਸ਼ਾਨਦਾਰ ਡਰੋਨ ਸ਼ੋਅ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।