ਸਿੱਖ ਵੈੱਲਫੇਅਰ ਸੁਸਾਇਟੀ ਨੇ ਵੱਖ-ਵੱਖ ਪਿੰਡਾਂ ’ਚ ਗੁਰਮਤਿ ਸਮਾਗਮ ਕਰਵਾਏ
ਹੁਸ਼ਿਆਰਪੁਰ, 14 ਸਤੰਬਰ (ਬਲਜਿੰਦਰਪਾਲ ਸਿੰਘ)-ਸੰਤ ਅਨੂਪ ਸਿੰਘ ਊਨਾ ਸਾਹਿਬ ਤੇ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਸਿੱਖ ਇਤਿਹਾਸ ਦੀਆਂ ਬੇਮਿਸਾਲ ਸਿੰਘਣੀਆਂ, ਜਿਨ੍ਹਾਂ ਨੇ ਧਰਮ ਦੀ ਖ਼ਾਤਰ ਆਪਣੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਗਲਾਂ ‘ਚ ਹਾਰ ਪਵਾਏ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 36ਵਾਂ ਅੰਤਰਰਾਸ਼ਟਰੀ ਮਹਾਨ ਕੀਰਤਨ ਦਰਬਾਰ 10 ਅਕਤੂਬਰ ਨੂੰ ਰੌਸ਼ਨ ਗਰਾਊਂਡ ਹੁਸ਼ਿਆਰਪੁਰ ‘ਚ ਸ਼ਾਮ 5 ਵਜੇ ਤੋਂ ਅੰਮ੍ਰਿਤ ਵੇਲੇ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਸਵ: ਅਜਵਿੰਦਰ ਸਿੰਘ ਵਲੋਂ ਕੀਤੀ ਗਈ। ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੀਰਤਨ ਦਰਬਾਰ ਕਰਵਾਉਣ ਤੋਂ ਪਹਿਲਾਂ ਪਿੰਡਾਂ ‘ਚ ਜਾ ਕੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ, ਜਿਸ ਤਹਿਤ ਨੰਗਲ ਪਿੰਡ, ਖੁਣਖੁਣਾ ਕਲਾਂ ਤੇ ਨੰਗਲ ਖੂੰਗਾ ਵਿਖੇ ਸਮਾਗਮ ਕਰਵਾਏ ਗਏ।
ਨ
ਨੰਗਲ ਪਿੰਡ ਵਿਖੇ ਪ੍ਰਬੰਧਕਾਂ ਦਾ ਸਨਮਾਨ ਕਰਦੇ ਜਸਵਿੰਦਰ ਸਿੰਘ ਪਰਮਾਰ, ਭਾਈ ਕੁਲਵਿੰਦਰ ਸਿੰਘ ਕੰਗਮਾਈ ਤੇ ਹੋਰ।
15-09-2026
ਹੁਸ਼ਿਆਰਪੁਰ, 14 ਸਤੰਬਰ (ਬਲਜਿੰਦਰਪਾਲ ਸਿੰਘ)-ਸੰਤ ਅਨੂਪ ਸਿੰਘ ਊਨਾ ਸਾਹਿਬ ਤੇ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਸਿੱਖ ਇਤਿਹਾਸ ਦੀਆਂ ਬੇਮਿਸਾਲ ਸਿੰਘਣੀਆਂ, ਜਿਨ੍ਹਾਂ ਨੇ ਧਰਮ ਦੀ ਖ਼ਾਤਰ ਆਪਣੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਗਲਾਂ ‘ਚ ਹਾਰ ਪਵਾਏ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 36ਵਾਂ ਅੰਤਰਰਾਸ਼ਟਰੀ ਮਹਾਨ ਕੀਰਤਨ ਦਰਬਾਰ 10 ਅਕਤੂਬਰ ਨੂੰ ਰੌਸ਼ਨ ਗਰਾਊਂਡ ਹੁਸ਼ਿਆਰਪੁਰ ‘ਚ ਸ਼ਾਮ 5 ਵਜੇ ਤੋਂ ਅੰਮ੍ਰਿਤ ਵੇਲੇ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਸਵ: ਅਜਵਿੰਦਰ ਸਿੰਘ ਵਲੋਂ ਕੀਤੀ ਗਈ। ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੀਰਤਨ ਦਰਬਾਰ ਕਰਵਾਉਣ ਤੋਂ ਪਹਿਲਾਂ ਪਿੰਡਾਂ ‘ਚ ਜਾ ਕੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ, ਜਿਸ ਤਹਿਤ ਨੰਗਲ ਪਿੰਡ, ਖੁਣਖੁਣਾ ਕਲਾਂ ਤੇ ਨੰਗਲ ਖੂੰਗਾ ਵਿਖੇ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਵਿਚ ਭਾਈ ਹਰਭਜਨ ਸਿੰਘ ਸੋਤਲਾ ਵਾਲੇ, ਭਾਈ ਸਤਿੰਦਰ ਸਿੰਘ ਆਲਮ, ਭਾਈ ਕੁਲਵਿੰਦਰ ਸਿੰਘ ਕੰਗਮਾਈ ਵਾਲੇ, ਭਾਈ ਵਰਿੰਦਰ ਸਿੰਘ ਸ਼ੇਰਗੜ੍ਹ, ਭਾਈ ਨਰਿੰਦਰ ਸਿੰਘ ਨੰਗਲ ਖੂੰਗਾ, ਭਾਈ ਪਰਮਜੀਤ ਸਿੰਘ ਮੂਨਕਾਂ, ਭਾਈ ਹਰਜੀਤ ਸਿੰਘ ਨੰਗਲ ਦੇ ਜਥਿਆਂ ਵਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਇਲਾਵਾ ਗਿਆਨੀ ਜਸਵਿੰਦਰ ਸਿੰਘ ਪਰਮਾਰ ਵਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ। ਸਮਾਗਮਾਂ ‘ਚ ਧਾਰਮਿਕ ਲਿਟਰੇਚਰ ਤੇ ਕੈਲੰਡਰ ਵੰਡੇ ਗਏ। ਇਸ ਮੌਕੇ ਭਾਈ ਦਰਸ਼ਨ ਸਿੰਘ ਪਲਾਹਾ ਅਮਰੀਕ ਸਿੰਘ ਗੀਗਨੋਵਾਲ, ਸੁਖਵਿੰਦਰ ਸਿੰਘ ਮੂਣਕ, ਹਰਜੀਤ ਸਿੰਘ ਨੰਗਲ, ਗੁਰਦੇਵ ਸਿੰਘ, ਸਰਬਜੀਤ ਸਿੰਘ ਸਕੱਤਰ, ਜੋਗਾ ਸਿੰਘ, ਕੁਲਦੀਪ ਸਿੰਘ, ਦਿਲਮੋਹਰ ਸਿੰਘ, ਬਿੱਕਰ ਸਿੰਘ ਸ਼ੇਰਪੁਰ, ਜਸਪਾਲ ਸਿੰਘ ਚੱਕ ਗੁੱਜਰਾਂ, ਗੁਰਦੀਪ ਸਿੰਘ ਖੁਣ ਖੁਣ, ਹਰਪ੍ਰੀਤ ਸਿੰਘ ਲਾਲੀ, ਅਕਬਰ ਸਿੰਘ, ਪਰਮਿੰਦਰ ਸਿੰਘ ਲਾਚੋਵਾਲ, ਮਾਸਟਰ ਗੁਰਦਿਆਲ ਸਿੰਘ ਗੁਰਾਇਆ, ਮੁੱਖ ਸੇਵਾਦਾਰ ਭਾਈ ਲਖਵਿੰਦਰ ਸਿੰਘ, ਹੈੱਡ ਗ੍ਰੰਥੀ ਹਰਦੀਪ ਸਿੰਘ, ਭਾਈ ਸਤਵਿੰਦਰ ਸਿੰਘ ਸੋਨੀ, ਗੁਰਮੀਤ ਸਿੰਘ ਹੈਪੀ, ਪਲਵਿੰਦਰ ਸਿੰਘ, ਸਰਪੰਚ ਦਲਜੀਤ ਸਿੰਘ, ਮੋਹਦੀਪ ਸਿੰਘ, ਕਰਨਵੀਰ ਸਿੰਘ, ਗੁਰਜੰਟ ਸਿੰਘ, ਹਰ ਗੁਰ ਸਿਮਰਤਜੀਤ ਸਿੰਘ ਮੋਮੀ, ਡਾ. ਸੋਹਣ ਸਿੰਘ, ਪਿੰਡ ਖੁਣਖਣਾ ਕਲਾਂ ਦੀ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਪਰਮਜੀਤ ਸਿੰਘ ਭਾਈ ਸੁਖਵਿੰਦਰ ਸਿੰਘ, ਭਾਈ ਜਸਬੀਰ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਹਰਕਮਲ ਸਿੰਘ, ਭਾਈ ਹਰਭਜਨ ਸਿੰਘ, ਮਾਸਟਰ ਦਲਵਿੰਦਰ ਸਿੰਘ, ਗ੍ਰੰਥੀ ਭਾਈ ਸੁਖਵਿੰਦਰ ਸਿੰਘ ਮੂਨਕ ਸਮੇਤ ਸੰਗਤਾਂ ਹਾਜ਼ਰ ਸਨ।