ਨੰਗਲ ਸ਼ਹੀਦਾਂ ਵਿਖੇ ਅੱਖਾਂ ਦਾਨ ਕਰਨ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ
ਹੁਸ਼ਿਆਰਪੁਰ, 12 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਰੋਟਰੀ ਆਈ ਬੈਂਕ ਤੇ ਕੋਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਵਲੋਂ ਚੇਅਰਮੈਨ ਸੇਵੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਨੰਗਲ ਸ਼ਹੀਦਾਂ ਵਿਖੇ ਅੱਖਾਂ ਦਾਨ ਕਰਨ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ। ਵਿਦਿਆਰਥੀਆਂ ਵਲੋਂ ਚਲਾਈ ਜਾ ਰਹੀ ਅੱਖਾਂ ਦਾਨ ਜਾਗਰੂਕਤਾ ਮੁਹਿੰਮ ਤਹਿਤ ਇਹ ਦੂਜਾ ਕੈਂਪ ਸੀ।
ਹੁਸ਼ਿਆਰਪੁਰ, 12 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਰੋਟਰੀ ਆਈ ਬੈਂਕ ਤੇ ਕੋਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਵਲੋਂ ਚੇਅਰਮੈਨ ਸੇਵੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਨੰਗਲ ਸ਼ਹੀਦਾਂ ਵਿਖੇ ਅੱਖਾਂ ਦਾਨ ਕਰਨ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ। ਵਿਦਿਆਰਥੀਆਂ ਵਲੋਂ ਚਲਾਈ ਜਾ ਰਹੀ ਅੱਖਾਂ ਦਾਨ ਜਾਗਰੂਕਤਾ ਮੁਹਿੰਮ ਤਹਿਤ ਇਹ ਦੂਜਾ ਕੈਂਪ ਸੀ। ਕੈਂਪ ਦੌਰਾਨ ਅੱਖਾਂ ਦਾਨ ਜਾਗਰੂਕਤਾ ਮੁਹਿੰਮ ਨੂੰ ਸਫਲ ਬਣਾਉਣ ਲਈ ਸਿਮਰਨ ਕੌਰ, ਮਨਪ੍ਰੀਤ ਕੌਰ, ਜਸਲੀਨ ਕੌਰ, ਕਰਨਵੀਰ ਸਿੰਘ, ਹਰਗੁਨ, ਜਸਪ੍ਰੀਤ ਕੌਰ, ਹਰਸ਼ਵੀਰ ਕੌਰ ਅਤੇ ਮਨਰੀਤ ਭੁੱਲਰ ਸਮੇਤ ਹੋਰ ਵਿਦਿਆਰਥੀਆਂ ਵਲੋਂ ਕੀਤੇ ਯਤਨਾਂ ਤੋਂ ਪ੍ਰਭਾਵਿਤ ਹੋ ਕੇ ਵਿਦਿਆਰਥੀਆਂ, ਸਰਪੰਚ, ਬਲਾਕ ਸੰਮਤੀ ਮੈਂਬਰਾਂ ਤੇ ਪਿੰਡ ਵਾਸੀਆਂ ਸਮੇਤ 19 ਲੋਕਾਂ ਨੇ ਮਰਨ ਉਪਰੰਤ ਅੱਖਾਂ ਦਾਨ ਕਰਨ ਦੇ ਪ੍ਰਣ ਪੱਤਰ ਭਰੇ। ਸੁਸਾਇਟੀ ਵਲੋਂ ਪ੍ਰਣ ਪੱਤਰ ਭਰਨ ਵਾਲੇ ਸਾਰੇ ਵਿਅਕਤੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਸੇਵੀ ਸੰਜੀਵ ਅਰੋੜਾ ਨੇ ਕਿਹਾ ਕਿ ਅੱਖਾਂ ਦਾਨ ਇਕ ਮਹਾਨ ਸਮਾਜਿਕ ਅਤੇ ਮਨੁੱਖੀ ਸੇਵਾ ਹੈ। ਇਸ ਮੌਕੇ ਵੀਨਾ ਚੋਪੜਾ ਨੇ ਕਿਹਾ ਕਿ ਅੱਖਾਂ ਦਾਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਅਹਿਮ ਲੋੜ ਹੈ। ਇਸ ਮੌਕੇ ਅਸ਼ਵਨੀ ਕੁਮਾਰ ਦੱਤਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪਿੰਡ ਦੀ ਸਰਪੰਚ ਸਰਬਜੀਤ ਕੌਰ ਨੇ ਸੁਸਾਇਟੀ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਅੱਖਾਂ ਦਾਨ ਦਾ ਪ੍ਰਣ ਪੱਤਰ ਭਰਨ ਵਾਲਿਆਂ ਵਿਚ ਪਰਵਿੰਦਰ ਕੌਰ, ਸਰਬਜੀਤ ਸਿੰਘ, ਕਰਮ ਸਿੰਘ, ਅਮਰਜੀਤ ਸਿੰਘ, ਪਰਮਜੀਤ ਕੌਰ, ਨਿਖਿਲ ਕੁਮਾਰ, ਪ੍ਰਦੀਪ ਕੌਰ, ਸੂਰਜ ਕਾਂਤ, ਲਕਸ਼ਯ ਅਗਰਵਾਲ, ਅਮਰਜੋਤ ਕੌਰ, ਪ੍ਰੋ. ਰੋਹਿਤ ਬਲ ਅਤੇ ਪ੍ਰਵੀਨ ਬੰਦਨ ਵੀ ਸ਼ਾਮਿਲ ਸਨ।