09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪੰਜ ਪੀਰ ਲੱਖ ਦਾਤਾ ਦੀ ਦਰਗਾਹ ’ਤੇ 38ਵਾਂ ਛਿੰਝ ਮੇਲਾ ਕਰਵਾਇਆ

ਘੋਗਰਾ, 8 ਸਤੰਬਰ (ਆਰ. ਐੱਸ.

ਅਜੀਤ ਡੈਸਕ 09-09-2026
ਘੋਗਰਾ, 8 ਸਤੰਬਰ (ਆਰ. ਐੱਸ. ਸਲਾਰੀਆ)-ਪੰਜ ਪੀਰ ਲੱਖ ਦਾਤਾ ਦੀ ਦਰਗਾਹ ’ਤੇ ਪਿੰਡ ਵਾਸੀਆਂ ਅਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਪਿੰਡ ਦੋਲੋਵਾਲ ਵਿਖੇ ਸਾਲਾਨਾ ਛਿੰਝ ਮੇਲਾ ਕਰਵਾਇਆ। ਇਸ ਮੌਕੇ ਪੰਜਾਬ, ਹਰਿਆਣਾ, ਜੰਮੂ, ਕਸ਼ਮੀਰ ਦੇ ਨਾਮਵਰ ਪਹਿਲਵਾਨਾਂ ਨੇ ਭਾਗ ਲਿਆ। ਰੁਮਾਲੀ ਦੀ ਕੁਸ਼ਤੀ ਰਵੀ ਵੇਹਰਾ ਤੇ ਅਹਿਮਦ ਜੋਰਜ਼ੀਆਂ ਦੇ ਵਿਚਕਾਰ ਹੋਈ। ਅਹਿਮਦ ਜੋਰਜ਼ੀਆਂ ਨੂੰ ਚਿੱਤ ਕਰਕੇ ਰਵੀ ਵੇਹਰਾ ਨੇ ਰੁਮਾਲੀ ’ਤੇ ਆਪਣਾ ਕਬਜ਼ਾ ਕੀਤਾ। ਇਸ ਮੌਕੇ ਉਦਯੋਗਪਤੀ ਤੇ ਸਮਾਜ ਸੇਵੀ ਜਤਿਨ ਖਿੰਦਰੀ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਇਸ ਮੌਕੇ ਪ੍ਰਧਾਨ ਕੈਪਟਨ ਦਿਲਦਾਰ ਸਿੰਘ ਮੁੱਖ ਤੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ ਕਿਹਾ ਕਿ ਪਿੰਡਾਂ ਕੁਸ਼ਤੀ ਦੰਗਲ ਕਰਵਾਉਣ ਨਾਲ ਪਿੰਡਾਂ ਵਿਚ ਆਪਸੀ ਭਾਈਚਾਰਕ ਸਾਂਝ ਬਣੀ ਰਹਿੰਦੀ ਹੈ ਅਤੇ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹਿੰਦੀ ਹੈ। ਇਸ ਮੌਕੇ ਸੀਨੀਅਰ ਪੱਤਰਕਾਰ ਵਿਜੈ ਸਲਾਰੀਆ (ਸ਼ੈਲੀ), ਸੂਬੇ. ਦਲਜੀਤ ਸਿੰਘ, ਸਰਪੰਚ ਰਾਕੇਸ਼ ਕੁਮਾਰ, ਸ਼ਮਸ਼ੇਰ ਸਿੰਘ ਸ਼ੇਰਾ, ਬਲਦੇਵ ਸਿੰਘ ਕੌਲਪੁਰ, ਮਨਜੀਤ ਸਿੰਘ ਕੌਲਪੁਰ, ਰਾਮ ਜੀ ਦਾਸ, ਕਿਰਨਜੀਤ ਸਿੰਘ ਕੌਲਪੁਰ, ਕੈਪਟਨ ਰਸ਼ਪਾਲ ਸਿੰਘ, ਕੈਪਟਨ ਉਂਕਾਰ ਸਿੰਘ, ਕਰਨ ਮਿਨਹਾਸ, ਮਾ. ਕੇਵਲ ਸ਼ਰਮਾ, ਨੰਬਰਦਾਰ ਛੰਕਾਰ ਸਿੰਘ, ਸੂਬੇ. ਰਘੂਵੀਰ ਸਿੰਘ, ਮੇਜਰ ਸਿੰਘ, ਪ੍ਰਭਾਤ ਸਿੰਘ, ਅਕਾਸ਼ ਕੁਮਾਰ ਕਾਂਸੀ, ਸੰਵਿਧਾਨ ਸਿੰਘ, ਹਰੀਸ਼ ਕੁਮਾਰ ਤੇ ਹੋਰ ਇਲਾਕਾ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਰਾਸ਼ਟਰੀ ਅੰਧਤਾ ਤੇ ਦ੍ਰਿਸ਼ਟੀਹੀਣਤਾ ਨਿਯੰਤਰਣ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਮੁਫ਼ਤ ਐਨਕਾਂ ਵੰਡੀਆਂ ਅਗਲੀ ਖ਼ਬਰ ਨਸ਼ਿਆਂ ਖ਼ਿਲਾਫ਼ ਸਰਕਾਰ ਨੂੰ ਸਵਾਲ ਪੁੱਛਣ ’ਤੇ ਹੋ ਰਿਹਾ ਤਸ਼ੱਦਦ ਨਿੰਦਣਯੋਗ-ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।