07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸੁਸਾਇਟੀ ਵਲੋਂ ਮਰੀਜ਼ ਦੇ ਇਲਾਜ ਲਈ ਵਿੱਤੀ ਸਹਾਇਤਾ ਭੇਟ

ਅੱਡਾ ਸਰਾਂ, 6 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਸ੍ਰੀ ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ ਬੁਰੇ ਰਾਜਪੂਤਾਂ ਨੇ ਆਪਣੇ ਸਮਾਜ ਸੇਵੀ ਕੰਮਾਂ ਨੂੰ ਅੱਗੇ ਤੋਰਦਿਆਂ ਇਕ ਲੋੜਵੰਦ ਮਰੀਜ਼ ਨੂੰ ਵਿੱਤੀ ਸਹਾਇਤਾ ਭੇਟ ਕੀਤੀ। ਵਿਸ਼ਾਲ ਪੁੱਤਰ ਮਨਜੀਤ ਕੁਮਾਰ ਨਿਵਾਸੀ ਨੰਦਾਚੌਰ ਜਿਸ ਦੀ ਬੇਟੀ ਪਿਮਸ ਹਸਪਤਾਲ ਦੇ ਆਈ.

ਅਜੀਤ ਡੈਸਕ 07-09-2026
ਅੱਡਾ ਸਰਾਂ, 6 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਸ੍ਰੀ ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ ਬੁਰੇ ਰਾਜਪੂਤਾਂ ਨੇ ਆਪਣੇ ਸਮਾਜ ਸੇਵੀ ਕੰਮਾਂ ਨੂੰ ਅੱਗੇ ਤੋਰਦਿਆਂ ਇਕ ਲੋੜਵੰਦ ਮਰੀਜ਼ ਨੂੰ ਵਿੱਤੀ ਸਹਾਇਤਾ ਭੇਟ ਕੀਤੀ। ਵਿਸ਼ਾਲ ਪੁੱਤਰ ਮਨਜੀਤ ਕੁਮਾਰ ਨਿਵਾਸੀ ਨੰਦਾਚੌਰ ਜਿਸ ਦੀ ਬੇਟੀ ਪਿਮਸ ਹਸਪਤਾਲ ਦੇ ਆਈ. ਸੀ. ਯੂ. ਵਿਚ ਜ਼ੇਰੇ ਇਲਾਜ ਹੈ, ਦੀ ਮਦਦ ਲਈ ਸੁਸਾਇਟੀ ਮੈਂਬਰਾਂ ਨੇ ਪਰਿਵਾਰ ਨੂੰ ਬੱਚੀ ਦੇ ਇਲਾਜ ਲਈ 20 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਭੇਟ ਕੀਤੀ। ਇਸ ਮੌਕੇ ਸੁਸਾਇਟੀ ਪ੍ਰਬੰਧਕ ਜੋਗਾ ਸਿੰਘ ਸਰੋਆ, ਸਤਨਾਮ ਸਿੰਘ ਢਿੱਲੋਂ, ਸੁਖਬੀਰ ਸਿੰਘ ਢਿੱਲੋਂ, ਗੁਰਮੁੱਖ ਸਿੰਘ ਧਾਲੀਵਾਲ ਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਸੁਸਾਇਟੀ ਇਲਾਕੇ ਵਿਚ ਸਮਾਜ ਸੇਵੀ ਕੰਮਾਂ ਵਿਚ ਵੱਧ-ਚੜ੍ਹ ਕੇ ਭਾਗ ਲੈ ਰਹੀ ਹੈ ਤੇ ਜਿਥੇ ਐਂਬੂਲੈਂਸ ਰਾਹੀਂ ਲੋੜਵੰਦ ਮਰੀਜ਼ਾਂ ਨੂੰ ਹਸਪਤਾਲ ਵਿਚ ਪਹੁੰਚਾਇਆ ਜਾ ਰਿਹਾ ਹੈ ਉਥੇ ਮਰੀਜ਼ਾਂ ਦੀ ਮਦਦ ਲਈ ਸੁਸਾਇਟੀ ਵਲੋਂ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ ਅਤੇ ਇਹ ਸਮਾਜ ਸੇਵੀ ਕੰਮ ਆਉਣ ਵਾਲੇ ਦਿਨਾਂ ਵਿਚ ਜਾਰੀ ਰਹਿਣਗੇ।
ਪਿਛਲੀ ਖ਼ਬਰ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਵਿਧਾਇਕ ਡਾ. ਇਸ਼ਾਂਕ ਕੁਮਾਰ। ਡਾ. ਇਸ਼ਾਂਕ ਕੁਮਾਰ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀ... ਅਗਲੀ ਖ਼ਬਰ ਬਹਿ ਨੰਗਲ ਵਿਖੇ 15 ਤੋਲੇ ਸੋਨਾ ਤੇ 50 ਹਜ਼ਾਰ ਰੁਪਏ ਨਕਦੀ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।