31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਵਰਿੰਦਰ ਇਕਵਾਲ ਸਿੰਘ ਬਿੰਦੂ ਘੁੰਮਣ ਨੇ ਸੰਸਾਰਪੁਰ ਪੰਚਾਇਤ ਨੂੰ 5 ਲੱਖ ਰੁਪਏ ਦਾ ਚੈੱਕ ਦਿੱਤਾ

ਤਲਵਾੜਾ, 30 ਅਗਸਤ (ਮਹਿਤਾ)- ਵਿਧਾਨ ਸਭਾ ਹਲਕਾ ਦਸੂਹਾ ਦੇ ਪਿੰਡ ਪੱਤੀ ਸੰਸਾਰਪੁਰ ਵਿਖੇ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਦੇ ਛੋਟੇ ਭਰਾ ‘ਆਪ’ ਨੇਤਾ ਸ੍ਰੀ ਵਰਿੰਦਰ ਇਕਵਾਲ ਸਿੰਘ ਬਿੰਦੂ ਘੁੰਮਣ ਨੇ ਪਿੰਡ ਦੇ ਸਰਵ ਪੱਖੀ ਵਿਕਾਸ ਲਈ ਸਰਪੰਚ ਜਗਦੀਪ ਸਿੰਘ ਨੂੰ 5 ਲੱਖ ਰੁਪਏ ਦਾ ਚੈੱਕ ਭੇਟ ਕੀਤਾ।

ਅਜੀਤ ਡੈਸਕ 31-08-2026
ਤਲਵਾੜਾ, 30 ਅਗਸਤ (ਮਹਿਤਾ)- ਵਿਧਾਨ ਸਭਾ ਹਲਕਾ ਦਸੂਹਾ ਦੇ ਪਿੰਡ ਪੱਤੀ ਸੰਸਾਰਪੁਰ ਵਿਖੇ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਦੇ ਛੋਟੇ ਭਰਾ ‘ਆਪ’ ਨੇਤਾ ਸ੍ਰੀ ਵਰਿੰਦਰ ਇਕਵਾਲ ਸਿੰਘ ਬਿੰਦੂ ਘੁੰਮਣ ਨੇ ਪਿੰਡ ਦੇ ਸਰਵ ਪੱਖੀ ਵਿਕਾਸ ਲਈ ਸਰਪੰਚ ਜਗਦੀਪ ਸਿੰਘ ਨੂੰ 5 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਇਸ ਮੌਕੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਸ. ਘੁੰਮਣ ਨੇ ਕਿਹਾ ਕਿ ਵਿਧਾਇਕ ਘੁੰਮਣ ਵਲੋਂ ਦਸੂਹਾ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਹਲਕੇ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ 5 ਲੱਖ ਰੁਪਏ ਪਿੰਡ ਵਿਚ ਖੇਡ ਪਾਰਕ ਬਣਾਉਣ ਲਈ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡ ਨਾਲ ਜੋੜਨ ਲਈ ਇਕ ਵੱਡਾ ਉਪਰਾਲਾ ਹੈ। ਇਸ ਮੌਕੇ ’ਤੇ ਸੀਨੀਅਰ ‘ਆਪ’ ਨੇਤਾ ਮਾਸਟਰ ਸੁਰਜੀਤ ਸਿੰਘ, ਸਰਪੰਚ ਸਤਨਾਮ ਸਿੰਘ ਸੱਤਾ, ਐਮ.ਸੀ. ਮੰਨੂੰ ਖੁੱਲਰ, ਇੰਦਰਜੀਤ ਸਿੰਘ ਹੈਪੀ, ਜਗਦੀਪ ਸਿੰਘ, ਸਰਪੰਚ ਸਤਨਾਮ ਸਿੰਘ, ਗੁਰਬਖ਼ਸ਼ ਸਿੰਘ ਪੰਚ, ਪੰਚ ਗੁਰਦੀਪ ਕੌਰ, ਕੈਪ. ਯੋਧਾ ਸਿੰਘ, ਅਵਤਾਰ ਸਿੰਘ, ਕਬੱਡੀ ਖਿਡਾਰੀ ਅਮਨ ਯਾਮਾ ਹੁਸ਼ਿਆਰਪੁਰ ਆਦਿ ਤੋਂ ਇਲਾਵਾ ਸਮੂਹ ‘ਆਪ’ ਆਗੂ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਸੁਨੀਲ ਦੱਤ ਸ਼ਾਰਧਾ ਨਮਿਤ ਪਾਠ ਦੇ ਭੋਗ ਪਾਏ ਅਗਲੀ ਖ਼ਬਰ ਐੱਸ. ਪੀ. ਐਨ. ਕਾਲਜ ਦੀਆਂ ਵਿਦਿਆਰਥਣ ਪੰਜਾਬ ਯੂਨੀਵਰਸਿਟੀ ਦੀ ਮੈਰਿਟ ਸੂਚੀ ’ਚੋਂ ਚੌਥੇ ਅਤੇ ਪੰਜਵੇਂ ਸਥਾਨ ’ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।