30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਲੁਟੇਰਾ ਸਕੂਲ ਅਧਿਆਪਕਾ ਦੀ ਵਾਲੀ ਝਪਟ ਕੇ ਫ਼ਰਾਰ

ਕੋਟਫ਼ਤੂਹੀ, 29 ਅਗਸਤ (ਅਵਤਾਰ ਸਿੰਘ ਅਟਵਾਲ)-ਮੋਟਰਸਾਈਕਲ ਸਵਾਰ ਇਕ ਲੁਟੇਰੇ ਵਲੋਂ ਇੱਕ ਸਕੂਲ ਅਧਿਆਪਕਾ ਦੀ ਕੰਨ ਦੀ ਇੱਕ ਵਾਲੀ ਖੋਹ ਕੇ ਫ਼ਰਾਰ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਅਜਨੋਹਾ ਵਿਖੇ ਬਤੌਰ ਸੈਂਟਰ ਹੈੱਡ ਟੀਚਰ ਵਜੋਂ ਸੇਵਾ ਨਿਭਾ ਰਹੀ ਮੈਡਮ ਦਰਸ਼ਨ ਕੌਰ ਨਿਵਾਸੀ ਪਿੰਡ ਠੱਕਰਵਾਲ ਮੌਜੋਮਜਾਰਾ ਆਪਣਾ ਕੋਈ ਨਿੱਜੀ ਕੰਮ ਕਰਨ ਉਪਰੰਤ ਹੁਸ਼ਿਆਰਪੁਰ ਤੋਂ ਆਪਣੇ ਪਤੀ ਕਮਲਜੀਤ ਸਿੰਘ ਨਾਲ ਮੇਹਟੀਆਣਾ ਵੱਲ ਨੂੰ ਮੋਟਰਸਾਈਕਲ ’ਤੇ ਆ ਰਹੇ ਸਨ ਤਾਂ ਪਿੱਛੋਂ ਘਾਤ ਲਾ ਕੇ ਆ ਰਹੇ ਇਕ ਮੋਟਰਸਾਈਕਲ ਸਵਾਰ ਲੁਟੇਰੇ ਨੇ ਉਸ ਦੇ ਕੰਨ ਦੀ ਸੋਨੇ ਦੀ ਵਾਲੀ ਝਪਟ ਕੇ ਤੇਜ਼ੀ ਨਾਲ ਅੱਗੇ ਵੱਲ ਨੂੰ ਫ਼ਰਾਰ ਹੋ ਗਿਆ ।

ਮੈਡਮ ਦਰਸ਼ਨ ਕੌਰ ਨਿਵਾਸੀ ਪਿੰਡ ਠੱਕਰਵਾਲ ਮੌਜੋਮਜਾਰਾ ਤੇ ਉਸਦਾ ਪਤੀ ਕਮਲਜੀਤ ਸਿੰਘ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ। ਤਸਵੀਰ. ਅਵਤਾਰ ਸਿੰਘ ਅਟਵਾਲ 30-08-2026
ਕੋਟਫ਼ਤੂਹੀ, 29 ਅਗਸਤ (ਅਵਤਾਰ ਸਿੰਘ ਅਟਵਾਲ)-ਮੋਟਰਸਾਈਕਲ ਸਵਾਰ ਇਕ ਲੁਟੇਰੇ ਵਲੋਂ ਇੱਕ ਸਕੂਲ ਅਧਿਆਪਕਾ ਦੀ ਕੰਨ ਦੀ ਇੱਕ ਵਾਲੀ ਖੋਹ ਕੇ ਫ਼ਰਾਰ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਅਜਨੋਹਾ ਵਿਖੇ ਬਤੌਰ ਸੈਂਟਰ ਹੈੱਡ ਟੀਚਰ ਵਜੋਂ ਸੇਵਾ ਨਿਭਾ ਰਹੀ ਮੈਡਮ ਦਰਸ਼ਨ ਕੌਰ ਨਿਵਾਸੀ ਪਿੰਡ ਠੱਕਰਵਾਲ ਮੌਜੋਮਜਾਰਾ ਆਪਣਾ ਕੋਈ ਨਿੱਜੀ ਕੰਮ ਕਰਨ ਉਪਰੰਤ ਹੁਸ਼ਿਆਰਪੁਰ ਤੋਂ ਆਪਣੇ ਪਤੀ ਕਮਲਜੀਤ ਸਿੰਘ ਨਾਲ ਮੇਹਟੀਆਣਾ ਵੱਲ ਨੂੰ ਮੋਟਰਸਾਈਕਲ ’ਤੇ ਆ ਰਹੇ ਸਨ ਤਾਂ ਪਿੱਛੋਂ ਘਾਤ ਲਾ ਕੇ ਆ ਰਹੇ ਇਕ ਮੋਟਰਸਾਈਕਲ ਸਵਾਰ ਲੁਟੇਰੇ ਨੇ ਉਸ ਦੇ ਕੰਨ ਦੀ ਸੋਨੇ ਦੀ ਵਾਲੀ ਝਪਟ ਕੇ ਤੇਜ਼ੀ ਨਾਲ ਅੱਗੇ ਵੱਲ ਨੂੰ ਫ਼ਰਾਰ ਹੋ ਗਿਆ । ਇਸ ਮੌਕੇ ਕਮਲਜੀਤ ਸਿੰਘ ਅਤੇ ਦਰਸ਼ਨ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ਇਹ ਸੂਚਨਾ ਸਥਾਨਕ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਇਸ ਨਾਲ ਉਨ੍ਹਾਂ ਦਾ ਤਕਰੀਬਨ 35 ਹਜ਼ਾਰ ਦਾ ਨੁਕਸਾਨ ਹੋ ਗਿਆ।
ਪਿਛਲੀ ਖ਼ਬਰ ਗੜ੍ਹਦੀਵਾਲਾ ’ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਅੱਡਾ ਝੁੰਗੀਆਂ ਬੀਣੇਵਾਲ ’ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।