28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਰੱਖੜੀ ਦਾ ਤਿਉਹਾਰ ਮਨਾਇਆ

ਹੁਸ਼ਿਆਰਪੁਰ, 27 ਅਗਸਤ (ਬਲਜਿੰਦਰਪਾਲ ਸਿੰਘ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਆਦਮਵਾਲ ਦੇ ਵਿਦਿਆਰਥੀਆਂ ਨੇ ਬੀ. ਐਸ.

ਰਵਨੂਰ ਕੌਰ ਪਿਤਾ : ਸੁਰਜੀਤ ਸਿੰਘ ਮਾਤਾ : ਕੁਲਬਿੰਦਰ ਕੌਰ ਵਾਸੀ : ਪਿੰਡ ਸਾਂਧਰਾ 28-08-2026
ਹੁਸ਼ਿਆਰਪੁਰ, 27 ਅਗਸਤ (ਬਲਜਿੰਦਰਪਾਲ ਸਿੰਘ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਆਦਮਵਾਲ ਦੇ ਵਿਦਿਆਰਥੀਆਂ ਨੇ ਬੀ.ਐਸ.ਐਫ. ਸਹਾਇਕ ਟਰੇਨਿੰਗ ਸੈਂਟਰ ਖੜ੍ਹਕਾਂ ਵਿਖੇ ਬੀ.ਐਸ.ਐਫ. ਪ੍ਰਸ਼ਾਸਨ ਵਲੋਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਲਈ ਕਰਵਾਏ ਰੱਖੜੀ ਦਾ ਤਿਉਹਾਰ ‘ਚ ਉਤਸ਼ਾਹ ਨਾਲ ਹਿੱਸਾ ਲਿਆ। ਵਿਦਿਆਰਥੀਆਂ ਨੇ ਬੀ.ਐਸ.ਐਫ. ਦੇ ਬਹਾਦਰ ਜਵਾਨਾਂ ਤੇ ਅਧਿਕਾਰੀਆਂ ਦੀਆਂ ਕਲਾਈਆਂ ‘ਤੇ ਰੱਖੜੀਆਂ ਬੰਨ੍ਹ ਕੇ ਉਨ੍ਹਾਂ ਪ੍ਰਤੀ ਪਿਆਰ, ਸਤਿਕਾਰ ਤੇ ਕ੍ਰਿਤਜਤਾ ਦਾ ਪ੍ਰਗਟਾਵਾ ਕੀਤਾ। ਵਿਦਿਆਰਥੀਆਂ ਤੇ ਜਵਾਨਾਂ ਵਿਚਕਾਰ ਇਹ ਪਿਆਰ ਭਰੇ ਪਲ ਬੇਹੱਦ ਭਾਵੁਕ ਤੇ ਯਾਦਗਾਰ ਰਹੇ। ਜਵਾਨਾਂ ਨੇ ਵੀ ਬੱਚਿਆਂ ਨਾਲ ਗੱਲਬਾਤ ਕੀਤੀ। ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਸੱਭਿਆ ਚਾਰਕ ਪ੍ਰੋਗਰਾਮ ਪੇਸ਼ ਕੀਤਾ। ਸਕੂਲ ਪ੍ਰਿੰਸੀਪਲ ਅਮਨ ਕੁਮਾਰ ਕਨਵਰ ਨੇ ਕਿਹਾ ਕਿ ਰੱਖੜੀ ਸਿਰਫ਼ ਭੈਣ-ਭਰਾ ਦੇ ਰਿਸ਼ਤੇ ਦਾ ਤਿਉਹਾਰ ਨਹੀਂ, ਸਗੋਂ ਇਹ ਸੁਰੱਖਿਆ, ਵਿਸ਼ਵਾਸ, ਪਿਆਰ ਤੇ ਜ਼ਿੰਮੇਵਾਰੀ ਦਾ ਪ੍ਰਤੀਕ ਹੈ। ਸਕੂਲ ਪ੍ਰਬੰਧਕਾਂ ਵਲੋਂ ਬੀ.ਐਸ.ਐਫ. ਪ੍ਰਸ਼ਾਸਨ ਦਾ ਵਿਦਿਆਰਥੀਆਂ ਨੂੰ ਇਹ ਵਿਲੱਖਣ ਮੌਕਾ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਟਰੈਫ਼ਿਕ ਨਿਯਮਾਂ ਸਬੰਧੀ ਫ਼ਿਲਮ ‘ਨੋ ਚਲਾਨ ਕਰੋ ਧਿਆਨ’ ਦੀ ਸ਼ੂਟਿੰਗ ਦਾ ਮਹੂਰਤ ਹੋਇਆ ਅਗਲੀ ਖ਼ਬਰ ਵਿਧਾਇਕ ਜਿੰਪਾ ਵਲੋਂ ਬੂਥਗੜ੍ਹ ’ਚ 38 ਲੱਖ ਦੀ ਲਾਗਤ ਨਾਲ ਬਣੇ ਖੇਡ ਮੈਦਾਨ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।