27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਐਸ.ਟੀ.ਪੀ. ਦੇ ਸੋਧੇ ਪਾਣੀ ਦੀ ਖੇਤੀਬਾੜੀ ਸਿੰਚਾਈ ’ਚ ਹੋਵੇਗੀ ਵਰਤੋਂ, 125 ਹੈਕਟੇਅਰ ਖੇਤਰ ਨੂੰ ਮਿਲੇਗਾ ਲਾਭ- ਬਰਿੰਦਰ ਕੁਮਾਰ ਗੋਇਲ

ਗੜ੍ਹਸ਼ੰਕਰ, 26 ਅਗਸਤ (ਧਾਲੀਵਾਲ)- ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪਾਣੀ ਦੀ ਸੰਭਾਲ ਨੂੰ ਤਰਜੀਹ ਦਿੰਦਿਆਂ ਬਦਲਵੇਂ ਜਲ ਸਰੋਤਾਂ ਦੀ ਵੱਧ ਤੋਂ ਵੱਧ ਅਤੇ ਵਿਗਿਆਨਕ ਤਰੀਕੇ ਨਾਲ ਵਰਤੋਂ ਨੂੰ ਯਕੀਨੀ ਬਣਾ ਰਹੀ ਹੈ। ਇਸੇ ਦਿਸ਼ਾ ਵਿਚ ਗੜ੍ਹਸ਼ੰਕਰ ਵਿਚ ਐਸ.

ਅਜੀਤ ਡੈਸਕ 27-08-2026
ਗੜ੍ਹਸ਼ੰਕਰ, 26 ਅਗਸਤ (ਧਾਲੀਵਾਲ)- ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪਾਣੀ ਦੀ ਸੰਭਾਲ ਨੂੰ ਤਰਜੀਹ ਦਿੰਦਿਆਂ ਬਦਲਵੇਂ ਜਲ ਸਰੋਤਾਂ ਦੀ ਵੱਧ ਤੋਂ ਵੱਧ ਅਤੇ ਵਿਗਿਆਨਕ ਤਰੀਕੇ ਨਾਲ ਵਰਤੋਂ ਨੂੰ ਯਕੀਨੀ ਬਣਾ ਰਹੀ ਹੈ। ਇਸੇ ਦਿਸ਼ਾ ਵਿਚ ਗੜ੍ਹਸ਼ੰਕਰ ਵਿਚ ਐਸ.ਟੀ.ਪੀ. ਦੇ ਸੋਧੇ ਹੋਏ ਪਾਣੀ ਨੂੰ ਖੇਤੀਬਾੜੀ ਸਿੰਚਾਈ ਲਈ ਵਰਤਣ ਦੀ ਮਹੱਤਵਪੂਰਨ ਯੋਜਨਾ ਸ਼ੁਰੂ ਕੀਤੀ ਗਈ ਹੈ। ਇਹ ਪ੍ਰਗਟਾਵਾ ਬਰਿੰਦਰ ਕੁਮਾਰ ਗੋਇਲ ਕੈਬਨਿਟ ਮੰਤਰੀ ਭੂਮੀ ਅਤੇ ਜਲ ਸੰਭਾਲ, ਜਲ ਸਰੋਤ ਅਤੇ ਖਣਨ ਤੇ ਭੂ-ਵਿਗਿਆਨ ਵਿਭਾਗ ਪੰਜਾਬ ਨੇ ਗੜ੍ਹਸ਼ੰਕਰ ਵਿਖੇ ਐਸ.ਟੀ.ਪੀ. ਦੇ 3 ਐਮ.ਐਲ.ਡੀ. ਸੋਧੇ ਹੋਏ ਪਾਣੀ ਨੂੰ ਖੇਤੀਬਾੜੀ ਸਿੰਚਾਈ ਲਈ ਵਰਤਣ ਸਬੰਧੀ ਯੋਜਨਾ ਦਾ ਉਦਘਾਟਨ ਕਰਨ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਆਰ.ਆਈ.ਡੀ.ਐੱਫ. - 25 ਯੋਜਨਾ ਤਹਿਤ ਤਿਆਰ ਕੀਤੀ ਗਈ ਇਸ ਯੋਜਨਾ ਦੀ ਕੁੱਲ ਲਾਗਤ 1.61 ਕਰੋੜ ਰੁਪਏ ਹੈ ਅਤੇ ਇਸ ਨਾਲ 125 ਹੈਕਟੇਅਰ ਖੇਤੀਬਾੜੀ ਖੇਤਰ ਨੂੰ ਸਿੰਚਾਈ ਦੀ ਸਹੂਲਤ ਮਿਲੇਗੀ। ਕੈਬਨਿਟ ਮੰਤਰੀ ਗੋਇਲ ਨੇ ਦੱਸਿਆ ਕਿ ਪੰਜਾਬ ਦੇ ਭੂਮੀ ਤੇ ਜਲ ਸੰਭਾਲ ਵਿਭਾਗ ਵਲੋਂ ਤਿਆਰ ਅਤੇ ਲਾਗੂ ਕੀਤੀ ਗਈ ਇਸ ਯੋਜਨਾ ਦਾ ਉਦੇਸ਼ ਸ਼ਹਿਰੀ ਖੇਤਰ ਤੋਂ ਨਿਕਲਣ ਵਾਲੇ ਪਾਣੀ ਨੂੰ ਐਸ.ਟੀ.ਪੀ. ਰਾਹੀਂ ਸੋਧਣ ਤੋਂ ਬਾਅਦ ਇਸ ਨੂੰ ਵਿਅਰਥ ਜਾਣ ਦੇਣ ਦੀ ਬਜਾਏ ਖੇਤੀਬਾੜੀ ਸਿੰਚਾਈ ਲਈ ਵਰਤੋਂ ਵਿਚ ਲਿਆਉਣਾ ਹੈ। ਯੋਜਨਾ ਤਹਿਤ ਕਿਸਾਨਾਂ ਦੇ ਖੇਤਾਂ ਤੱਕ ਸੋਧਿਆ ਹੋਇਆ ਪਾਣੀ ਪਹੁੰਚਾਉਣ ਲਈ 7059 ਮੀਟਰ ਲੰਬੀ ਭੂਮੀਗਤ ਪਾਈਪ ਲਾਈਨ, 250 ਮਿਲੀਮੀਟਰ ਵਿਆਸ ਵਾਲੀ ਪਾਈਪ ਲਾਈਨ ਤੇ 60 ਆਊਟਲੈਟ ਮੁਹੱਈਆ ਕਰਵਾਏ ਗਏ ਹਨ। ਇਸ ਨਾਲ ਲਗਭਗ 40 ਕਿਸਾਨ ਲਾਭਪਾਤਰੀਆਂ ਨੂੰ ਸਿੱਧੇ ਤੌਰ ‘ਤੇ ਸਿੰਚਾਈ ਦੀ ਸਹੂਲਤ ਮਿਲੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਐਸ.ਟੀ.ਪੀ. ਗੜ੍ਹਸ਼ੰਕਰ ਤੋਂ ਪ੍ਰਾਪਤ ਸੋਧਿਆ ਹੋਇਆ ਪਾਣੀ ਸਿੰਚਾਈ ਲਈ ਇਕ ਮਹੱਤਵਪੂਰਨ ਬਦਲਵਾਂ ਜਲ ਸਰੋਤ ਹੈ। ਇਸ ਪਾਣੀ ਨੂੰ ਭੂਮੀਗਤ ਪਾਈਪ ਲਾਈਨਾਂ ਰਾਹੀਂ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਉਣ ਲਈ ਧਰਤੀ ਹੇਠਲੇ ਪਾਣੀ ਦੀ 100 ਫ਼ੀਸਦੀ ਬੱਚਤ ਹੋਵੇਗੀ ਤੇ ਟਿਊਬਵੈੱਲ ਚਲਾਉਣ ਲਈ ਵਰਤੀ ਜਾਣ ਵਾਲੀ ਬਿਜਲੀ ਦੀ ਖਪਤ ਵੀ ਘਟੇਗੀ। ਇਸ ਨਾਲ ਕਿਸਾਨਾਂ ਨੂੰ ਸਿੰਚਾਈ ਲਾਗਤ ਘਟਾਉਣ ਵਿਚ ਵੀ ਮਦਦ ਮਿਲੇਗੀ। ਉਨ੍ਹਾਂ ਅੱਗੇ ਕਿਹਾ ਕਿ ਸੋਧੇ ਹੋਏ ਪਾਣੀ ਵਿਚ ਲੋੜੀਂਦੇ ਪੋਸ਼ਕ ਤੱਤ ਤੇ ਜੈਵਿਕ ਤੱਤ ਮੌਜੂਦ ਹੋਣ ਕਾਰਨ ਇਸ ਦੀ ਢੁਕਵੀਂ ਅਤੇ ਵਿਗਿਆਨਕ ਵਰਤੋਂ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਿਚ ਸੁਧਾਰ ਅਤੇ ਫ਼ਸਲਾਂ ਦੀ ਪੈਦਾਵਾਰ ਵਧਣ ਦੀ ਸੰਭਾਵਨਾ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਵਿਚ ਵੀ ਮਦਦ ਮਿਲੇਗੀ। ਇਸ ਮੌਕੇ ਐੱਸ.ਡੀ.ਐੱਮ. ਸੰਜੀਵ ਕੁਮਾਰ, ਮੰਡਲ ਭੂਮੀ ਰੱਖਿਆ ਅਫ਼ਸਰ ਹੁਸ਼ਿਆਰਪੁਰ ਰਾਜੇਸ਼ ਕੁਮਾਰ, ਸੋਮਨਾਥ ਬੰਗੜ ਪ੍ਰਧਾਨ ਨਗਰ ਕੌਂਸਲ ਗੜ੍ਹਸ਼ੰਕਰ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਿਸਾਨ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕ ਜਸਬੀਰ ਸਿੰਘ ਰਾਜਾ ਨੇ 85 ਆਂਗਣਵਾੜੀ ਹੈਲਪਰਾਂ ਨੂੰ ਵੰਡੇ ਨਿਯੁਕਤੀ ਪੱਤਰ ਅਗਲੀ ਖ਼ਬਰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵਲੋਂ 10ਵੇਂ ਦਿਨ ਹੜਤਾਲ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।