ਸਿਵਲ ਸਰਜਨ ਦੇ ਦਫ਼ਤਰ ਦੇ ਆਲੇ ਦੁਆਲੇ ਫੈਲੀ ਗੰਦਗੀ
ਪੁਰਾਣੇ ਵਾਹਨ, ਮੱਛਰ ਤੇ ਮੱਖੀਆਂ ਦੀ ਭਰਮਾਰ- ਧੀਮਾਨ
ਹੁਸ਼ਿਆਰਪੁਰ, 25 ਅਗਸਤ (ਬਲਜਿੰਦਰਪਾਲ ਸਿੰਘ)-ਸਫ਼ਾਈ ਪ੍ਰਤੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸਿਵਲ ਸਰਜਨ ਦੇ ਦਫ਼ਤਰ ਦੇ ਆਲੇ-ਦੁਆਲੇ ਫੈਲੀ ਗੰਦਗੀ ਪ੍ਰਤੀ ਅਵੇਸਲਾਪਣ ਮੁਲਾਜ਼ਮਾਂ ਅਤੇ ਦਫ਼ਤਰ ‘ਚ ਆਉਣ ਜਾਣ ਵਾਲੇ ਲੋਕਾਂ ਦੀ ਸਿਹਤ ਪ੍ਰਤੀ ਨਾ ਧਿਆਨ ਦੇਣ ਦੀ ਹੈਲਥ ਕੇਅਰ ਮੂਵਮੈਂਟ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦਿਆਂ ਕਿਹਾ ਕਿ ਉੱਚ ਅਧਿਕਾਰੀ ਆਪਣੇ ਦਫ਼ਤਰਾਂ ਦੇ ਆਲੇ ਦੁਆਲੇ ਦੇ ਚੌਗਿਰਦੇ ਪ੍ਰਤੀ ਧਿਆਨ ਦੇਣ ਦੀ ਥਾਂ ਆਪਣੇ ਦਫ਼ਤਰਾਂ ਦੇ ਅੰਦਰ ਹੀ ਧਿਆਨ ਦੇਣ ਤੱਕ ਸੀਮਿਤ ਹੋ ਕੇ ਰਹਿ ਗਹੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਕੰਮਾਂ ਵਿਚ ਆ ਰਹੀ ਖੜੋਤ ਅਤੇ ਡੰਗ ਟਪਾਊ ਨੀਤੀਆਂ ਤਹਿਤ ਕੰਮ ਕਰਨ ਤੱਕ ਸੀਮਿਤ ਰਹਿਣ ਆਮ ਲੋਕਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ, ਜਿਸ ਗੰਦਗੀ ਅਤੇ ਸਰਕੰਡੇ ਨੂੰ ਆਸ-ਪਾਸ ਰੱਖਿਆ ਜਾ ਰਿਹਾ ਹੈ, ਉਹ ਗੰਦਗੀ ਅਤੇ ਗੰਦਗੀ ‘ਚੋਂ ਨਿਕਲਦੀ ਬਦਬੂ ਸਿਵਲ ਸਰਜਨ ਦੇ ਸਟਾਫ਼ ਲਈ ਵੀ ਘਾਤਕ ਹੈ।
ਸ
ਸਿਵਲ ਹਸਪਤਾਲ ‘ਚ ਖੜ੍ਹੀਆਂ ਪੁਰਾਣੀਆਂ ਗੱਡੀਆਂ ਤੇ ਫੈਲੀ ਗੰਦਗੀ ਦਾ ਦ੍ਰਿਸ਼।
26-08-2026
ਹੁਸ਼ਿਆਰਪੁਰ, 25 ਅਗਸਤ (ਬਲਜਿੰਦਰਪਾਲ ਸਿੰਘ)-ਸਫ਼ਾਈ ਪ੍ਰਤੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸਿਵਲ ਸਰਜਨ ਦੇ ਦਫ਼ਤਰ ਦੇ ਆਲੇ-ਦੁਆਲੇ ਫੈਲੀ ਗੰਦਗੀ ਪ੍ਰਤੀ ਅਵੇਸਲਾਪਣ ਮੁਲਾਜ਼ਮਾਂ ਅਤੇ ਦਫ਼ਤਰ ‘ਚ ਆਉਣ ਜਾਣ ਵਾਲੇ ਲੋਕਾਂ ਦੀ ਸਿਹਤ ਪ੍ਰਤੀ ਨਾ ਧਿਆਨ ਦੇਣ ਦੀ ਹੈਲਥ ਕੇਅਰ ਮੂਵਮੈਂਟ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦਿਆਂ ਕਿਹਾ ਕਿ ਉੱਚ ਅਧਿਕਾਰੀ ਆਪਣੇ ਦਫ਼ਤਰਾਂ ਦੇ ਆਲੇ ਦੁਆਲੇ ਦੇ ਚੌਗਿਰਦੇ ਪ੍ਰਤੀ ਧਿਆਨ ਦੇਣ ਦੀ ਥਾਂ ਆਪਣੇ ਦਫ਼ਤਰਾਂ ਦੇ ਅੰਦਰ ਹੀ ਧਿਆਨ ਦੇਣ ਤੱਕ ਸੀਮਿਤ ਹੋ ਕੇ ਰਹਿ ਗਹੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਕੰਮਾਂ ਵਿਚ ਆ ਰਹੀ ਖੜੋਤ ਅਤੇ ਡੰਗ ਟਪਾਊ ਨੀਤੀਆਂ ਤਹਿਤ ਕੰਮ ਕਰਨ ਤੱਕ ਸੀਮਿਤ ਰਹਿਣ ਆਮ ਲੋਕਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ, ਜਿਸ ਗੰਦਗੀ ਅਤੇ ਸਰਕੰਡੇ ਨੂੰ ਆਸ-ਪਾਸ ਰੱਖਿਆ ਜਾ ਰਿਹਾ ਹੈ, ਉਹ ਗੰਦਗੀ ਅਤੇ ਗੰਦਗੀ ‘ਚੋਂ ਨਿਕਲਦੀ ਬਦਬੂ ਸਿਵਲ ਸਰਜਨ ਦੇ ਸਟਾਫ਼ ਲਈ ਵੀ ਘਾਤਕ ਹੈ। ਧੀਮਾਨ ਨੇ ਕਿਹਾ ਕਿ ਗੰਦੇ ਪਾਣੀ ਅਤੇ ਪੁਰਾਣੀਆਂ ਗੱਡੀਆਂ ਅਤੇ ਖੜ੍ਹੇ ਸਰਕੰਡੇ ‘ਚ ਮੱਛਰਾਂ ਦਾ ਲਾਰਵਾ ਖੁੱਲ੍ਹੇ ਆਮ ਉਡਾਰੀਆਂ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਸਭ ਤੋਂ ਵੱਧ ਪੜ੍ਹੇ-ਲਿਖੇ ਅਧਿਕਾਰੀ ਅਤੇ ਮੁਲਾਜ਼ਮ ਹਨ ਤੇ ਸਭ ਸਿਹਤ ਦੇ ਵਿਸ਼ੇ ਪ੍ਰਤੀ ਚੰਗੀ ਤਰ੍ਹਾਂ ਜਾਗਰੂਕ ਹਨ, ਪਰ ਇਸ ਸਭ ਦੇ ਬਾਵਜੂਦ ਗੰਦਗੀ ਵਿਚ ਘਿਰੇ ਪਏ ਹਨ। ਧੀਮਾਨ ਨੇ ਕਿਹਾ ਕਿ ਖ਼ੁਦ ਸਿਵਲ ਸਰਜਨ ਦਾ ਦਫ਼ਤਰ ਵੀ ਉਸੇ ਗੰਦਗੀ ਦੇ ਮਾਹੌਲ ਵਿਚ ਘਿਰਿਆ ਪਿਆ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਲੱਖਾਂ ਰੁਪਏ ਦਫ਼ਤਰਾਂ ਦੇ ਰੱਖ ਰਖਾਅ ਆਦਿ ਉੱਤੇ ਖ਼ਰਚ ਹੁੰਦਾ ਹੈ, ਪਰ ਉਹ ਪੈਸਾ ਕਿਥੇ ਜਾਂਦਾ ਹੈ। ਧੀਮਾਨ ਨੇ ਕਿਹਾ ਕਿ ਜ਼ਿਲ੍ਹਾ ਪੱਧਰ ‘ਤੇ ਸਫ਼ਾਈ ਅਤੇ ਸੁੰਦਰਤਾ ਬਣਾ ਕੇ ਰੱਖਣ ਲਈ ਨੋਡਲ ਅਫ਼ਸਰ ਨਿਯੁਕਤ ਕਰਨੇ ਚਾਹੀਦੇ ਹਨ। ਉਨ੍ਹਾਂ ਗੰਦਗੀ ਸਬੰਧੀ ਫ਼ੋਟੋਆਂ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਮੇਲ ਕਰਕੇ ਧਿਆਨ ਦਵਾਇਆ ਤੇ ਮੰਗ ਕੀਤੀ ਕਿ ਹ ਸਪਤਾਲ ਦਾ ਦੌਰਾ ਕੀਤਾ ਜਾਵੇ।