25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਕੁਲਵੀਰ ਸਹੋਤਾ ਤੇ ਡਾ. ਅਰਬਿੰਦ ਧੂਤ ਫੈਪਰੋ ਸੁਸਾਇਟੀ ’ਚ ਡਾਇਰੈਕਟਰ ਬਣੇ

ਗੜ੍ਹਦੀਵਾਲਾ, 23 ਅਗਸਤ (ਚੱਗਰ)- ਫੈਪਰੋ ਸੁਸਾਇਟੀ ਦੇ ਬੋਰਡ ਦੇ ਵਿਸਥਾਰ ਸੰਬੰਧੀ ਦੋ ਹੋਰ ਡਾਇਰੈਕਟਰਾਂ ਦੀ ਸਰਬਸੰਮਤੀ ਨਾਲ ਚੋਣ ਕਰਦਿਆਂ ਕੁਲਵੀਰ ਸਿੰਘ ਸਹੋਤਾ ਪਿੰਡ ਡੱਫਰ ਨੂੰ ਬੋਰਡ ਦੇ ਡਾਇਰੈਕਟਰ ਅਤੇ ਡਾ. ਅਰਬਿੰਦ ਸਿੰਘ ਧੂਤ (ਬਾਗ਼ਬਾਨੀ) ਨੂੰ ਸਕੱਤਰ ਅਤੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਉਣ ਲਈ ਚੁਣਿਆ ਗਿਆ।

ਡਾਇਰੈਕਟਰ ਕੁਲਵੀਰ ਸਿੰਘ ਸਹੋਤਾ ਤੇ ਡਾ. ਅਰਬਿੰਦ ਸਿੰਘ ਧੂਤ। 24-08-2026
ਗੜ੍ਹਦੀਵਾਲਾ, 23 ਅਗਸਤ (ਚੱਗਰ)- ਫੈਪਰੋ ਸੁਸਾਇਟੀ ਦੇ ਬੋਰਡ ਦੇ ਵਿਸਥਾਰ ਸੰਬੰਧੀ ਦੋ ਹੋਰ ਡਾਇਰੈਕਟਰਾਂ ਦੀ ਸਰਬਸੰਮਤੀ ਨਾਲ ਚੋਣ ਕਰਦਿਆਂ ਕੁਲਵੀਰ ਸਿੰਘ ਸਹੋਤਾ ਪਿੰਡ ਡੱਫਰ ਨੂੰ ਬੋਰਡ ਦੇ ਡਾਇਰੈਕਟਰ ਅਤੇ ਡਾ. ਅਰਬਿੰਦ ਸਿੰਘ ਧੂਤ (ਬਾਗ਼ਬਾਨੀ) ਨੂੰ ਸਕੱਤਰ ਅਤੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਉਣ ਲਈ ਚੁਣਿਆ ਗਿਆ। ਇਸ ਮੌਕੇ ਨਵ-ਨਿਯੁਕਤ ਡਾਇਰੈਕਟਰਾਂ ਵੱਲੋਂ ਬੋਰਡ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਇਸ ਨੂੰ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਕਿਸਾਨਾਂ ਦੇ ਹਿਤਾਂ ਲਈ ਕੰਮ ਕਰਨਗੇ। ਇਸ ਮੌਕੇ ਪ੍ਰਧਾਨ ਜੋਗਰਾਜ, ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਚੌਟਾਲਾ ਅਤੇ ਜਨਰਲ ਸਕੱਤਰ ਮਾਸਟਰ ਹਰਪ੍ਰੇਮ ਵਸ਼ਿਸ਼ਟ ਨੇ ਚੁਣੇ ਗਏ ਨੁਮਾਇੰਦਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਸਾਂਝੇ ਯਤਨਾਂ ਅਤੇ ਸਹਿਯੋਗ ਨਾਲ ਸ਼ੁਰੂ ਹੋਈ 300 ਤੋ ਵੱਧ ਕਿਸਾਨਾਂ ਦੀ ਫੈਪਰੋ ਸੁਸਾਇਟੀ ਆਪਣੀ ਵਿਲੱਖਣ ਪਛਾਣ ਬਣਾ ਚੁੱਕੀ ਹੈ। ਇਸ ਮੌਕੇ ਮੀਤ ਪ੍ਰਧਾਨ ਵਿਸ਼ਨੂੰ ਤਿਵਾੜੀ, ਵਿੱਤ ਸਕੱਤਰ ਵਰਿੰਦਰ ਸਿੰਘ ਤੇ ਹਾਜ਼ਰ ਬੋਰਡ ਮੈਂਬਰਾਂ ਨੇ ਦੱਸਿਆ ਕਿ ਨੌਜਵਾਨਾਂ ਦੇ ਸਹਿਯੋਗ ਨਾਲ ਇਸ ਸੰਸਥਾ ਵਿਚ ਸਮਾਜ ਪ੍ਰਤੀ ਬਣਦੀ ਜ਼ਿੰਮੇਵਾਰੀ ਹੋਰ ਮਜ਼ਬੂਤ ਹੋਵੇਗੀ। ਇਸ ਸਮੇਂ ਮੈਨੇਜਰ ਸੁਖਜਿੰਦਰ ਸਿੰਘ ਪੰਨੂ ਨੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਪਗੜੀ ਸੰਭਾਲ ਜੱਟਾ ਲਹਿਰ ਦੇ ਆਗੂਆਂ ਦੀ ਮੀਟਿੰਗ ਹੋਈ ਅਗਲੀ ਖ਼ਬਰ ਬੇਅੰਤ ਸਿੰਘ ਰੰਧਾਵਾ ਮੁਕੇਰੀਆਂ ਮਾਰਕਿਟ ਕਮੇਟੀ ਦੇ ਨਵੇਂ ਚੇਅਰਮੈਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।