23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਮੈਹਿੰਦਵਾਣੀ ਰੋਡ ਨੇੜੇ ਮਿਲੀ ਨੌਜਵਾਨ ਦੀ ਲਾਸ਼

ਬੀਣੇਵਾਲ, 22 ਅਗਸਤ (ਬੈਜ ਚੌਧਰੀ)-ਬੀਣੇਵਾਲ ਵਿਚ ਮੈਹਿੰਦਵਾਣੀ ਰੋਡ ’ਤੇ ਨੌਜਵਾਨ ਦਾ ਲਾਸ਼ ਮਿਲੀ ਹੈ। ਲੋਕਾਂ ਦਾ ਕਹਿਣਾ ਹੈ ਕਿ ਨੌਜਵਾਨ ਪਾਣੀ ਦੀ ਟੈਂਕੀ ਨੇੜੇ ਖੇਲ ਦੇ ਕੋਲ ਮਿ੍ਤਕ ਹਾਲਤ ਵਿਚ ਮਿਲਿਆ।

ਅਜੀਤ ਡੈਸਕ 23-08-2026
ਬੀਣੇਵਾਲ, 22 ਅਗਸਤ (ਬੈਜ ਚੌਧਰੀ)-ਬੀਣੇਵਾਲ ਵਿਚ ਮੈਹਿੰਦਵਾਣੀ ਰੋਡ ’ਤੇ ਨੌਜਵਾਨ ਦਾ ਲਾਸ਼ ਮਿਲੀ ਹੈ। ਲੋਕਾਂ ਦਾ ਕਹਿਣਾ ਹੈ ਕਿ ਨੌਜਵਾਨ ਪਾਣੀ ਦੀ ਟੈਂਕੀ ਨੇੜੇ ਖੇਲ ਦੇ ਕੋਲ ਮਿ੍ਤਕ ਹਾਲਤ ਵਿਚ ਮਿਲਿਆ। ਮਿ੍ਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਚ ਪਹਿਚਾਣ ਲਈ ਰੱਖ ਦਿੱਤਾ ਗਿਆ ਸੀ। ਪੁਲਿਸ ਚੌਕੀ ਬੀਣੇਵਾਲ ਦੇ ਜਸਵੀਰ ਸਿੰਘ ਏ. ਐੱਸ. ਆਈ. ਮੁਤਾਬਿਕ ਦੇਰ ਸ਼ਾਮ ਮਿ੍ਤਕ ਦੀ ਪਹਿਚਾਣ ਸਾਹਿਲ ਪੁੱਤਰ ਸੋਢੀ ਰਾਮ ਨਿਵਾਸੀ ਪਿੰਡ ਭੁੰਨਾ ਜ਼ਿਲ੍ਹਾ ਫ਼ਤਿਆਬਾਦ ਹਰਿਆਣਾ ਵੱਜੋ ਹੋਈ ਹੈ। ਮਿ੍ਤਕ ਆਪਣੇ ਪਰਿਵਾਰ ਸਮੇਤ ਪਿਛਲੇ ਸਮੇਂ ਤੋ ਅੱਡਾ ਝੁੰਗੀਆਂ ਵਿਖੇ ਰਹਿ ਕੇ ਮਿਹਨਤ ਮਜ਼ਦੂਰੀ ਕਰ ਰਿਹਾ ਸੀ। ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ।
ਪਿਛਲੀ ਖ਼ਬਰ ਵਿਧਾਇਕ ਘੁੰਮਣ ਨੇ ਪਿੰਡ ਫ਼ਤਿਹਪੁਰ ਨੂੰ 2 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ ਅਗਲੀ ਖ਼ਬਰ ਪੁਰਾਣੇ ਦਰਜ ਮਾਮਲੇ ’ਚ 1 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।